GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਨਟ ਨਾਰਾਇਨ - ਗੁਰੂ ਰਾਮਦਾਸ ਜੀ
ਅੰਗ 977
Display Settings
Translations
ਨਟਮਹਲਾ
Nat, Fourth Mahalaa:
नट महला ४ ॥
ਕੋਈਆਨਿਸੁਨਾਵੈਹਰਿਕੀਹਰਿਗਾਲ
ਜੇ ਕੋਈ ਮਨੁੱਖ (ਗੁਰੂ ਪਾਸੋਂ ਸੁਨੇਹਾ) ਲਿਆ ਕੇ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ;
If only someone would come and tell me the Lord's sermon.
कोई आनि सुनावै हरि की हरि गाल ॥
ਤਿਸਕਉਹਉਬਲਿਬਲਿਬਾਲ
ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।
I would be a sacrifice, a sacrifice, a sacrifice to him.
तिस कउ हउ बलि बलि बाल ॥
ਸੋਹਰਿਜਨੁਹੈਭਲਭਾਲ
ਉਹ ਮਨੁੱਖ (ਮੇਰੇ ਭਾ ਦਾ) ਭਲਾ ਹੈ ਭਾਗਾਂ ਵਾਲਾ ਹੈ।
That humble servant of the Lord is the best of the best.
सो हरि जनु है भल भाल ॥
ਹਰਿਹੋਹੋਹੋਮੇਲਿਨਿਹਾਲ॥੧॥ਰਹਾਉ
(ਇਹੋ ਜਿਹੇ ਮਨੁੱਖ ਦੀ ਸੰਗਤ ਵਿਚ) ਮਿਲਾ ਕੇ ਪਰਮਾਤਮਾ (ਅਨੇਕਾਂ ਨੂੰ) ਨਿਹਾਲ ਕਰਦਾ ਹੈ ॥੧॥ ਰਹਾਉ ॥
Meeting with the Lord, be enraptured. ||1||Pause||
हरि हो हो हो मेलि निहाल ॥१॥ रहाउ ॥
ਹਰਿਕਾਮਾਰਗੁਗੁਰਸੰਤਿਬਤਾਇਓਗੁਰਿਚਾਲਦਿਖਾਈਹਰਿਚਾਲ
ਸੰਤ-ਗੁਰੂ ਨੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ, ਗੁਰੂ ਨੇ ਪਰਮਾਤਮਾ ਦੇ ਰਾਹ ਉਤੇ ਤੁਰਨ ਦੀ ਜਾਚ ਸਿਖਾਈ ਹੈ,
The Guru, the Saint, has shown me the Lord's Path. The Guru has shown me the way to walk on the Lord's Path.
हरि का मारगु गुर संति बताइओ गुरि चाल दिखाई हरि चाल ॥
ਅੰਤਰਿਕਪਟੁਚੁਕਾਵਹੁਮੇਰੇਗੁਰਸਿਖਹੁਨਿਹਕਪਟਕਮਾਵਹੁਹਰਿਕੀਹਰਿਘਾਲਨਿਹਾਲਨਿਹਾਲਨਿਹਾਲ॥੧॥
(ਤੇ ਆਖਿਆ ਹੈ-) ਹੇ ਗੁਰਸਿੱਖੋ! ਆਪਣੇ ਅੰਦਰੋਂ ਵਲ-ਛਲ ਦੂਰ ਕਰੋ, ਨਿਰ-ਛਲ ਹੋ ਕੇ ਪਰਮਾਤਮਾ ਦੇ ਸਿਮਰਨ ਦੀ ਮਿਹਨਤ ਕਰੋ, (ਇਸ ਤਰ੍ਹਾਂ) ਨਿਹਾਲ ਨਿਹਾਲ ਹੋ ਜਾਈਦਾ ਹੈ ॥੧॥
Cast out deception from within yourself, O my Gursikhs, and without deception, serve the Lord. You shall be enraptured, enraptured, enraptured. ||1||
अंतरि कपटु चुकावहु मेरे गुरसिखहु निहकपट कमावहु हरि की हरि घाल निहाल निहाल निहाल ॥१॥
ਤੇਗੁਰਕੇਸਿਖਮੇਰੇਹਰਿਪ੍ਰਭਿਭਾਏਜਿਨਾਹਰਿਪ੍ਰਭੁਜਾਨਿਓਮੇਰਾਨਾਲਿ
ਮੇਰੇ ਗੁਰੂ ਦੇ ਉਹ ਸਿੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਜਿਨ੍ਹਾਂ ਨੇ ਇਹ ਜਾਣ ਲਿਆ ਹੈ ਕਿ ਪਰਮਾਤਮਾ ਸਾਡੇ ਨੇੜੇ ਵੱਸ ਰਿਹਾ ਹੈ।
Those Sikhs of the Guru, who realize that my Lord God is with them, are pleasing to my Lord God.
ते गुर के सिख मेरे हरि प्रभि भाए जिना हरि प्रभु जानिओ मेरा नालि ॥
ਜਨਨਾਨਕਕਉਮਤਿਹਰਿਪ੍ਰਭਿਦੀਨੀਹਰਿਦੇਖਿਨਿਕਟਿਹਦੂਰਿਨਿਹਾਲਨਿਹਾਲਨਿਹਾਲਨਿਹਾਲ॥੨॥੩॥੯॥
ਹੇ ਨਾਨਕ! ਜਿਨ੍ਹਾਂ ਸੇਵਕਾਂ ਨੂੰ ਪਰਮਾਤਮਾ ਨੇ ਇਹ ਸੂਝ ਬਖ਼ਸ਼ ਦਿੱਤੀ, ਉਹ ਸੇਵਕ ਪਰਮਾਤਮਾ ਨੂੰ ਆਪਣੇ ਨੇੜੇ-ਵੱਸਦਾ ਵੇਖ ਕੇ ਆਪਣੇ ਅੰਗ-ਸੰਗ ਵੱਸਦਾ ਵੇਖ ਕੇ ਹਰ ਵੇਲੇ ਪ੍ਰਸੰਨ-ਚਿੱਤ ਰਹਿੰਦੇ ਹਨ ॥੨॥੩॥੯॥
The Lord God has blessed servant Nanak with understanding; seeing his Lord near at hand, he is enraptured, enraptured, enraptured, enraptured. ||2||3||9||
जन नानक कउ मति हरि प्रभि दीनी हरि देखि निकटि हदूरि निहाल निहाल निहाल निहाल ॥२॥३॥९॥
WWW.GURBANI.WORLD
ਪਿਛਲਾ Share ਹੋਮ Save ਅਗਲਾ