ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਨਮੋਸੂਰਜਸੂਰਜੇਨਮੋਚੰਦ੍ਰਚੰਦ੍ਰੇ॥
ਹੇ ਸੂਰਜਾਂ ਦੇ ਸੂਰਜ! (ਤੈਨੂੰ) ਨਮਸਕਾਰ ਹੈ; ਹੇ ਚੰਦ੍ਰਮਿਆਂ ਦੇ ਚੰਦ੍ਰਮਾ! (ਤੈਨੂੰ) ਨਮਸਕਾਰ ਹੈ;
Salutation to Thee O Sun of suns! Salutation to Thee O Moon of moons!
नमो सूरज सूरजे नमो चंद्र चंद्रे ॥
ਨਮੋਰਾਜਰਾਜੇਨਮੋਇੰਦ੍ਰਇੰਦ੍ਰੇ॥
ਹੇ ਰਾਜਿਆਂ ਦੇ ਰਾਜੇ! (ਤੈਨੂੰ) ਨਮਸਕਾਰ ਹੈ; ਹੇ ਇੰਦਰਾਂ ਦੇ ਇੰਦਰ! (ਤੈਨੂੰ) ਨਮਸਕਾਰ ਹੈ;
Salutation to Thee O King of kings! Salutation to thee O Indra of Indras!
नमो राज राजे नमो इंद्र इंद्रे ॥
ਨਮੋਅੰਧਕਾਰੇਨਮੋਤੇਜਤੇਜੇ॥
ਹੇ ਅੰਧਕਾਰ ਸਰੂਪ! (ਤੈਨੂੰ) ਨਮਸਕਾਰ ਹੈ; ਹੇ ਤੇਜਾਂ ਦੇ ਤੇਜ! (ਤੈਨੂੰ) ਨਮਸਕਾਰ ਹੈ;
Salutation to Thee O Creator of pitch darkness! Salutation to Thee O Light of lights.!
नमो अंधकारे नमो तेज तेजे ॥
ਨਮੋਬ੍ਰਿੰਦਬ੍ਰਿੰਦੇਨਮੋਬੀਜਬੀਜੇ॥੧੮੫॥
ਹੇ ਸਮੂਹਾਂ ਦੇ ਸਮੂਹ! (ਤੈਨੂੰ) ਨਮਸਕਾਰ ਹੈ; ਹੇ (ਸੂਖਮ) ਬੀਜਾਂ ਦੇ ਬੀਜ! (ਤੈਨੂੰ) ਨਮਸਕਾਰ ਹੈ ॥੧੮੫॥
Salutation to Thee O Greatest of the great (multitudes) Salutation to Three O Subtlest of the subtle ! 185
नमो ब्रिंद ब्रिंदे नमो बीज बीजे ॥१८५॥
ਨਮੋਰਾਜਸੰਤਾਮਸੰਸਾਤਰੂਪੇ॥
ਹੇ ਰਜੋ, ਤਮੋ ਅਤੇ ਸਤੋ ਰੂਪ! (ਤੈਨੂੰ) ਨਮਸਕਾਰ ਹੈ;
Salutation to Thee O embodiment of peace! Salutation to Thee O Entity bearing three modes!
नमो राजसं तामसं सात रूपे ॥
ਨਮੋਪਰਮਤੱਤੰਅਤੱਤੰਸਰੂਪੇ॥
ਹੇ ਪਰਮ ਤੱਤ੍ਵ ਅਤੇ ਪੰਜ ਤੱਤ੍ਵਾਂ ਤੋਂ ਰਹਿਤ ਸਰੂਪ ਵਾਲੇ! (ਤੈਨੂੰ) ਨਮਸਕਾਰ ਹੈ;
Salutation to Thee O Supreme Essence and Elementless Entity!
नमो परम ततं अततं सरूपे ॥
ਨਮੋਜੋਗਜੋਗੇਨਮੋਗਿਆਨਗਿਆਨੇ॥
ਹੇ ਜੋਗਾਂ ਦੇ ਵੀ ਜੋਗ! (ਤੈਨੂੰ) ਨਮਸਕਾਰ ਹੈ; ਹੇ ਗਿਆਨਾਂ ਦੇ ਵੀ ਗਿਆਨ! (ਤੈਨੂੰ) ਨਮਸਕਾਰ ਹੈ,
Salutation to Thee O Fountain of all Yogas! Salutation to Thee O Fountain of all knowledge!
नमो जोग जोगे नमो गिआन गिआने ॥
ਨਮੋਮੰਤ੍ਰਮੰਤ੍ਰੇਨਮੋਧਿਆਨਧਿਆਨੇ॥੧੮੬॥
ਹੇ ਮੰਤ੍ਰਾਂ ਦੇ ਵੀ ਮੰਤ੍ਰ! (ਤੈਨੂੰ) ਨਮਸਕਾਰ ਹੈ; ਹੇ ਧਿਆਨਾਂ ਦੇ ਵੀ ਧਿਆਨ! (ਤੈਨੂੰ) ਨਮਸਕਾਰ ਹੈ ॥੧੮੬॥
Salutation to Thee O Supreme Mantra! Salutation to Thee O highest meditation 186.
नमो मंत्र मंत्रे नमो धिआन धिआने ॥१८६॥
ਨਮੋਜੁਧਜੁਧੇਨਮੋਗਿਆਨਗਿਆਨੇ॥
ਹੇ ਯੁੱਧਾਂ ਦੇ ਯੁੱਧ! (ਤੈਨੂੰ) ਨਮਸਕਾਰ ਹੈ; ਹੇ ਗਿਆਨਾਂ ਦੇ ਵੀ ਗਿਆਨ! (ਤੈਨੂੰ) ਨਮਸਕਾਰ ਹੈ;
Salutation to Thee O Conqueror of wars! Salutation to Thee O Fountain of all knowledge!
नमो जुध जुधे नमो गिआन गिआने ॥
ਨਮੋਭੋਜਭੋਜੇਨਮੋਪਾਨਪਾਨੇ॥
ਹੇ ਭੋਜਾਂ ਦੇ ਵੀ ਭੋਜ! (ਤੈਨੂੰ) ਨਮਸਕਾਰ ਹੈ; ਤੇ ਪੇਯਾਂ (ਪੀਣਯੋਗ ਪਦਾਰਥ) ਦੇ ਪੇਯ! (ਤੈਨੂੰ) ਨਮਸਕਾਰ ਹੈ;
Salutation to Thee O Essence of Food ! Salutation to Thee O Essence of Warter!
नमो भोज भोजे नमो पान पाने ॥
ਨਮੋਕਲਹਕਰਤਾਨਮੋਸਾਂਤਿਰੂਪੇ॥
ਹੇ ਕਲਹ ਦੇ ਕਾਰਨ ਸਰੂਪ! (ਤੈਨੂੰ) ਨਮਸਕਾਰ ਹੈ; ਹੇ ਸ਼ਾਂਤੀ-ਸਰੂਪ! (ਤੈਨੂੰ) ਨਮਸਕਾਰ ਹੈ;
Salutation to Thee O Originator of Food! Salutation to Thee O Embodiment of Peace!
नमो कलह करता नमो सांति रूपे ॥
ਨਮੋਇੰਦ੍ਰਇੰਦ੍ਰੇਅਨਾਦੰਬਿਭੂਤੇ॥੧੮੭॥
ਹੇ ਇੰਦਰਾਂ ਦੇ ਵੀ ਇੰਦਰ, (ਤੈਨੂੰ) ਨਮਸਕਾਰ ਹੈ; ਹੇ ਆਦਿ-ਰਹਿਤ ਸੰਪੱਤੀ ਵਾਲੇ! (ਤੈਨੂੰ ਨਮਸਕਾਰ ਹੈ) ॥੧੮੭॥
Salutation to Thee O Indra of Indras! Salutation to Thee O Beginningless Effulgence! 187.
नमो इंद्र इंद्रे अनादं बिभूते ॥१८७॥
ਕਲੰਕਾਰਰੂਪੇਅਲੰਕਾਰਅਲੰਕੇ॥
ਹੇ ਦੋਸ਼ਾਂ ਤੋਂ ਮੁਕਤ ਰੂਪ ਵਾਲੇ! (ਤੈਨੂੰ ਨਮਸਕਾਰ ਹੈ) ਹੇ ਸ਼ਿੰਗਾਰਾਂ ਦੇ ਵੀ ਸ਼ਿੰਗਾਰ! (ਤੈਨੂੰ ਨਮਸਕਾਰ ਹੈ);
Salutation to Thee O Entity inimical to blemishes! Salutation to Thee O Ornamentation of the ornaments
कलंकार रूपे अलंकार अलंके ॥
ਨਮੋਆਸਆਸੇਨਮੋਬਾਂਕਬੰਕੇ॥
ਹੇ ਮੁਖਾਂ ਦੇ ਵੀ ਮੁਖ (ਜਾਂ ਆਸ਼ਾਵਾਂ ਦੇ ਵੀ ਆਸ਼ਯ); (ਤੈਨੂੰ) ਨਮਸਕਾਰ ਹੈ; ਹੇ ਬਾਣੀ ('ਬਾਕ') ਦੇ ਵੀ ਸ਼ਿੰਗਾਰ! (ਤੈਨੂੰ) ਨਮਸਕਾਰ ਹੈ।
Salutation to Thee O Fulfiller of hopes! Salutation to Thee O Most Beautiful!
नमो आस आसे नमो बांक बंके ॥
ਅਭੰਗੀਸਰੂਪੇਅਨੰਗੀਅਨਾਮੇ॥
ਹੇ ਨਾਸ਼-ਰਹਿਤ ਰੂਪ ਵਾਲੇ! ਹੇ ਨਿਰਾਕਾਰ ਅਤੇ ਨਾਮ-ਰਹਿਤ ਰੂਪ ਵਾਲੇ! (ਤੈਨੂੰ ਨਮਸਕਾਰ ਹੈ);
Salutation to Thee O Eternal Entity, Limbless and Nameless!
अभंगी सरूपे अनंगी अनामे ॥
ਤ੍ਰਿਭੰਗੀਤ੍ਰਿਕਾਲੇਅਨੰਗੀਅਕਾਮੇ॥੧੮੮॥
ਹੇ ਤਿੰਨਾਂ ਲੋਕਾਂ ਨੂੰ ਤਿੰਨਾਂ ਕਾਲਾਂ ਵਿਚ ਨਸ਼ਟ ਕਰਨ ਵਾਲੇ! ਹੇ ਦੇਹ-ਰਹਿਤ! ਹੇ ਕਾਮਨਾਵਾਂ ਤੋਂ ਮੁਕਤ! (ਤੈਨੂੰ ਨਮਸਕਾਰ ਹੈ) ॥੧੮੮॥
Salutation to Thee O Destroyer of three worlds in three tenses! Salutation to O Limbless and Desireless Lord! 188.
त्रिभंगी त्रिकाले अनंगी अकामे ॥१८८॥
GURBANI.WORLD