ਹਰਿਬੋਲਮਨਾਛੰਦ॥ਤ੍ਵਪ੍ਰਸਾਦਿ॥
ਹਰਿਬੋਲਮਨਾ ਛੰਦ: ਤੇਰੀ ਕ੍ਰਿਪਾ ਨਾਲ:
HARIBOLMANA STANZA, BY THE GRACE
हरिबोलमना छंद ॥ त्व प्रसादि ॥
ਕਰੁਣਾਲਯਹੈਂ॥
(ਹੇ ਪ੍ਰਭੂ!) ਤੂੰ ਕ੍ਰਿਪਾ ('ਕਰੁਣਾ') ਦਾ ਘਰ ਹੈਂ,
O Lord! Thou art the house of Mercy!
करुणालय हैं ॥
ਅਰਿਘਾਲਯਹੈਂ॥
ਤੂੰ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਹੈਂ,
Lord! Thou art The Destroyer of enemies!
अरि घालय हैं ॥
ਖਲਖੰਡਨਹੈਂ॥
ਤੂੰ ਦੁਸ਼ਟਾਂ ਨੂੰ ਮਾਰਨ ਵਾਲਾ ਹੈਂ,
O Lord! Thou art the killer of evil persons!
खल खंडन हैं ॥
ਮਹਿਮੰਡਨਹੈਂ॥੧੭੧॥
ਤੂੰ ਧਰਤੀ ਦਾ ਸ਼ਿੰਗਾਰ ਹੈਂ ॥੧੭੧॥
O Lord! Thou art the ornamentation of Earth! 171
महि मंडन हैं ॥१७१॥
ਜਗਤੇਸ੍ਵਰਹੈਂ॥
(ਹੇ ਪ੍ਰਭੂ!) ਤੂੰ ਜਗਤ ਦਾ ਸੁਆਮੀ ਹੈਂ,
O Lord! Thou art the Master of the universe!
जगतेस्वर हैं ॥
ਪਰਮੇਸ੍ਵਰਹੈਂ॥
ਤੂੰ ਸ੍ਰੇਸ਼ਠ ਈਸ਼ਵਰ ਹੈਂ,
O Lord! Thou art the supreme Ishvara!
परमेस्वर हैं ॥
ਕਲਿਕਾਰਣਹੈਂ॥
ਤੂੰ ਕਲ-ਕਲੇਸ਼ ਦਾ ਮੂਲ ਕਾਰਨ ਹੈਂ,
O Lord! Thou art the cause of strife!
कलि कारण हैं ॥
ਸਰਬਉਬਾਰਣਹੈਂ॥੧੭੨॥
ਤੂੰ ਸਭ ਨੂੰ ਬਚਾਉਣ ਵਾਲਾ ਹੈਂ ॥੧੭੨॥
O Lord! Thou art the Saviour of all! 172
सरब उबारण हैं ॥१७२॥
ਧ੍ਰਿਤਕੇਧ੍ਰਣਹੈਂ॥
(ਹੇ ਪ੍ਰਭੂ!) ਤੂੰ ਧਰਤੀ ਨੂੰ ਧਾਰਨ ਕਰਨ ਵਾਲਾ (ਸਹਾਰਾ) ਹੈਂ,
O Lord! Thou art the support of the Earth!
ध्रित के ध्रण हैं ॥
ਜਗਕੇਕ੍ਰਣਹੈਂ॥
ਤੂੰ ਜਗਤ ਦਾ ਕਾਰਨ ਸਰੂਪ ਹੈਂ,
O Lord! Thou art the Creator of the Universe!
जग के क्रण हैं ॥
ਮਨਮਾਨਿਯਹੈਂ॥
ਤੈਨੂੰ ਸਾਰੀ ਸ੍ਰਿਸ਼ਟੀ ਮਨ ਵਿਚ ਮੰਨਦੀ ਹੈ,
O Lord! Thou art worshipped in the heart!
मन मानिय हैं ॥
ਜਗਜਾਨਿਯਹੈਂ॥੧੭੩॥
ਤੂੰ ਜਗਤ ਦੁਆਰਾ ਜਾਣਨ ਯੋਗ ਹੈਂ ॥੧੭੩॥
O Lord! Thou art known throughout the world! 173
जग जानिय हैं ॥१७३॥
ਸਰਬੰਭਰਹੈਂ॥
(ਹੇ ਪ੍ਰਭੂ!) ਤੂੰ ਸਭ ਦੀ ਪਾਲਨਾ ਕਰਨ ਵਾਲਾ ਹੈਂ,
O Lord! Thou art the Sustainer of all!
सरबं भर हैं ॥
ਸਰਬੰਕਰਹੈਂ॥
ਤੂੰ ਸਭ ਦਾ ਕਰਤਾ ਹੈਂ,
O Lord! Thou art the Creator of all!
सरबं कर हैं ॥
ਸਰਬਪਾਸਿਯਹੈਂ॥
ਤੂੰ ਸਭ ਦੇ ਕੋਲ ਹੈਂ,
O Lord! Thou pervadest all!
सरब पासिय हैं ॥
ਸਰਬਨਾਸਿਯਹੈਂ॥੧੭੪॥
ਤੂੰ ਸਭ ਦਾ ਸੰਘਾਰਕ ਵੀ ਹੈਂ ॥੧੭੪॥
O Lord! Thou destroyest all! 174
सरब नासिय हैं ॥१७४॥
ਕਰੁਣਾਕਰਹੈਂ॥
(ਹੇ ਪ੍ਰਭੂ!) ਤੂੰ ਕ੍ਰਿਪਾ ('ਕਰੁਣਾ') ਕਰਨ ਵਾਲਾ ਹੈਂ,
O Lord! Thou art the Fountain of Mercy!
करुणाकर हैं ॥
ਬਿਸ੍ਵੰਭਰਹੈਂ॥
ਤੂੰ ਸੰਸਾਰ ਦਾ ਭਰਨ-ਪੋਸ਼ਣ ਕਰਨ ਵਾਲਾ ਹੈਂ,
O Lord! Thou art the nourisher of the universe!
बिस्वंभर हैं ॥
ਸਰਬੇਸ੍ਵਰਹੈਂ॥
ਤੂੰ ਸਭ ਦਾ ਸੁਆਮੀ ਹੈਂ,
O Lord! Thou art master of all!
सरबेस्वर हैं ॥
ਜਗਤੇਸ੍ਵਰਹੈਂ॥੧੭੫॥
ਤੂੰ ਜਗਤ ਦਾ ਈਸ਼ਵਰ (ਮਾਲਕ) ਹੈਂ ॥੧੭੫॥
Lord! Thou art the Master of Universe! 175
जगतेस्वर हैं ॥१७५॥
ਬ੍ਰਹਮੰਡਸਹੈਂ॥
(ਹੇ ਪ੍ਰਭੂ!) ਤੂੰ ਸਾਰੇ ਜਗਤ ਦਾ ਜੀਵਨ-ਰੂਪ ਹੈਂ,
O Lord! Thou art the life of the Universe!
ब्रहमंडस हैं ॥
ਖਲਖੰਡਸਹੈਂ॥
ਤੂੰ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈਂ,
O Lord! Thou art the destroyer of evil-doers!
खल खंडस हैं ॥
ਪਰਤੇਪਰਹੈਂ॥
ਤੂੰ ਪਰੇ ਤੋਂ ਪਰੇ ਹੈਂ,
O Lord! Thou art beyond everything!
पर ते पर हैं ॥
ਕਰੁਣਾਕਰਹੈਂ॥੧੭੬॥
ਤੂੰ ਕ੍ਰਿਪਾ ('ਕਰੁਣਾ') ਕਰਨ ਵਾਲਾ ਹੈਂ ॥੧੭੬॥
O Lord! Thou art the Fountain of Mercy! 176
करुणाकर हैं ॥१७६॥
ਅਜਪਾਜਪਹੈਂ॥
(ਹੇ ਪ੍ਰਭੂ!) ਤੂੰ ਜਪਾਂ ਤੋਂ ਪਰੇ ਹੈਂ (ਤੈਨੂੰ ਜਪਾਂ ਦੁਆਰਾ ਜਪਿਆ ਨਹੀਂ ਜਾ ਸਕਦਾ)
O Lord! Thou art the unmuttered mantra!
अजपा जप हैं ॥
ਅਥਪਾਥਪਹੈਂ॥
ਤੂੰ ਸਥਾਪਨਾ ਤੋਂ ਪਰੇ ਹੈਂ (ਦੇਵ-ਮੂਰਤੀਆਂ ਵਾਂਗ ਸਥਾਪਿਤ ਨਹੀਂ ਕੀਤਾ ਜਾ ਸਕਦਾ)
O Lord! Thou canst be installed by none!
अथपा थप हैं ॥
ਅਕ੍ਰਿਤਾਕ੍ਰਿਤਹੈਂ॥
ਤੂੰ ਕੀਤੇ ਜਾਣ ਤੋਂ ਪਰੇ ਹੈਂ (ਤੈਨੂੰ ਬਣਾਇਆ-ਸਿਰਜਿਆ ਨਹੀਂ ਜਾ ਸਕਦਾ)
O Lord! Thy Image canst not be fashioned!
अक्रिताक्रित हैं ॥
ਅਮ੍ਰਿਤਾਮ੍ਰਿਤਹੈਂ॥੧੭੭॥
ਤੂੰ ਮ੍ਰਿਤੂ ਤੋਂ ਪਰੇ ਹੈਂ (ਅਮ੍ਰਿਤ ਹੈਂ) ॥੧੭੭॥
O Lord! Thou art Immortal! 177
अम्रिताम्रित हैं ॥१७७॥
ਅਮ੍ਰਿਤਾਮ੍ਰਿਤਹੈਂ॥
(ਹੇ ਪ੍ਰਭੂ!) ਤੂੰ ਅਮਰ ਹੈਂ,
O Lord! Thou art immortal!
अम्रिताम्रित हैं ॥
ਕਰੁਣਾਕ੍ਰਿਤਹੈਂ॥
ਤੂੰ ਕ੍ਰਿਪਾ ਸਰੂਪ ਹੈਂ,
O Lord! Thou art the Merciful Entity!
करुणाक्रित हैं ॥
ਅਕ੍ਰਿਤਾਕ੍ਰਿਤਹੈਂ॥
ਤੂੰ ਸਿਰਜਿਆ ਨਹੀਂ ਜਾ ਸਕਦਾ,
O Lord Thy Image canst not be fashioned!
अक्रिताक्रित हैं ॥
ਧਰਣੀਧ੍ਰਿਤਹੈਂ॥੧੭੮॥
ਤੂੰ ਧਰਤੀ ਨੂੰ ਧਾਰਨ ਕਰਨ ਵਾਲਾ ਹੈਂ ॥੧੭੮॥
O Lord! Thou art the Support of the Earth! 178
धरणी ध्रित हैं ॥१७८॥
ਅਮਿਤੇਸ੍ਵਰਹੈਂ॥
(ਹੇ ਪ੍ਰਭੂ!) ਤੂੰ ਅਮਿਤ ਸੀਮਾ ਦਾ ਮਾਲਕ ਹੈਂ,
O Lord! Thou art the Master of Nectar!
अमितेस्वर हैं ॥
ਪਰਮੇਸ੍ਵਰਹੈਂ॥
ਤੂੰ ਸ੍ਰੇਸ਼ਠ ਸੁਆਮੀ ਹੈਂ,
O Lord! Thou art Supreme Ishvara!
परमेस्वर हैं ॥
ਅਕ੍ਰਿਤਾਕ੍ਰਿਤਹੈਂ॥
ਤੇਰਾ ਸਰੂਪ ਬਣਾਇਆ ਨਹੀਂ ਜਾ ਸਕਦਾ,
O Lord! Thy Image canst not be fashioned!
अक्रिताक्रित हैं ॥
ਅਮ੍ਰਿਤਾਮ੍ਰਿਤਹੈਂ॥੧੭੯॥
ਤੂੰ ਅਮਰਾਂ ਦਾ ਅਮਰ ਹੈਂ ॥੧੭੯॥
O Lord! Thou art Immortal! 179
अम्रिताम्रित हैं ॥१७९॥
ਅਜਬਾਕ੍ਰਿਤਹੈਂ॥
(ਹੇ ਪ੍ਰਭੂ!) ਤੂੰ ਅਜੀਬ ਸਰੂਪ ਵਾਲਾ ਹੈਂ,
O Lord! Thou art of Wonderful Form!
अजबाक्रित हैं ॥
ਅਮ੍ਰਿਤਾਮ੍ਰਿਤਹੈਂ॥
ਤੂੰ ਅਮਰਾਂ ਦਾ ਵੀ ਅਮਰ ਹੈਂ;
O Lord! Thou art Immortal!
अम्रिताम्रित हैं ॥
ਨਰਨਾਇਕਹੈਂ॥
ਤੂੰ ਮਨੁੱਖਾਂ ਦਾ ਨਾਇਕ ਹੈਂ,
O Lord! Thou art the Master of men!
नर नाइक हैं ॥
ਖਲਘਾਇਕਹੈਂ॥੧੮੦॥
ਤੂੰ ਦੁਸ਼ਟਾਂ ਦਾ ਸੰਘਾਰਕ ਹੈਂ ॥੧੮੦॥
O Lord! Thou art the destroyer of evil persons! 180
खल घाइक हैं ॥१८०॥
ਬਿਸ੍ਵੰਭਰਹੈਂ॥
(ਹੇ ਪ੍ਰਭੂ!) ਤੂੰ ਸ੍ਰਿਸ਼ਟੀ ਦਾ ਭਰਨ-ਪੋਸ਼ਣ ਕਰਨ ਵਾਲਾ ਹੈਂ,
O Lord! Thou art the Nourisher of the world!
बिस्वंभर हैं ॥
ਕਰੁਣਾਲਯਹੈਂ॥
ਤੂੰ ਕ੍ਰਿਪਾ (ਕਰੁਣਾ) ਦਾ ਘਰ ਹੈਂ,
O Lord! Thou art the House of Mercy!
करुणालय हैं ॥
ਨ੍ਰਿਪਨਾਇਕਹੈਂ॥
ਤੂੰ ਰਾਜਿਆਂ ਦਾ ਸੁਆਮੀ ਹੈਂ,
O Lord! Thou art the Lord of the kings!
न्रिप नाइक हैं ॥
ਸਰਬਪਾਇਕਹੈਂ॥੧੮੧॥
ਤੂੰ ਸਭ ਨੂੰ ਪਾਲਣ ਵਾਲਾ (ਰਖਿਅਕ) ਹੈਂ ॥੧੮੧॥
O Lord! Thou art the Protector of all! 181
सरब पाइक हैं ॥१८१॥
ਭਵਭੰਜਨਹੈਂ॥
(ਹੇ ਪ੍ਰਭੂ!) ਤੂੰ ਜਨਮ-ਮਰਨ ਦੇ ਚੱਕਰ ਨੂੰ ਨਸ਼ਟ ਕਰਨ ਵਾਲਾ ਹੈਂ,
O Lord! Thou art the destroyer of the cycle of transmigration!
भव भंजन हैं ॥
ਅਰਿਗੰਜਨਹੈਂ॥
ਤੂੰ ਵੈਰੀਆਂ ਨੂੰ ਮਾਰਨ ਵਾਲਾ ਹੈਂ,
O Lord! Thou art the conqueror of enemies!
अरि गंजन हैं ॥
ਰਿਪੁਤਾਪਨਿਹੈਂ॥
ਤੂੰ ਦੁਸ਼ਮਣਾਂ ਨੂੰ ਦੁਖ ਦੇਣ ਵਾਲਾ ਹੈ,
O Lord! Thou causest suffering to the enemies!
रिपु तापनि हैं ॥
ਜਪੁਜਾਪਨਿਹੈਂ॥੧੮੨॥
ਤੂੰ ਖੁਦ ਆਪਣਾ ਜਪ ਜਪਾਉਣ ਵਾਲਾ ਵੀ ਹੈਂ ॥੧੮੨॥
O Lord! Thou makest others to repeat Thy Name! 182
जपु जापनि हैं ॥१८२॥
ਅਕਲੰਕ੍ਰਿਤਹੈਂ॥
(ਹੇ ਪ੍ਰਭੂ!) ਤੂੰ ਕਲੰਕ-ਰਹਿਤ ਹੈਂ,
O Lord! Thou art free from blemishes!
अकलंक्रित हैं ॥
ਸਰਬਾਕ੍ਰਿਤਹੈਂ॥
ਤੂੰ ਸਭ ਦਾ ਕਰਤਾ ਹੈ,
O Lord! All are Thy Forms!
सरबाक्रित हैं ॥
ਕਰਤਾਕਰਹੈਂ॥
ਤੂੰ ਕਰਤਿਆਂ ਦਾ ਵੀ ਕਰਤਾ ਹੈਂ,
O Lord! Thou art the Creator of the creators!
करता कर हैं ॥
ਹਰਤਾਹਰਿਹੈਂ॥੧੮੩॥
ਤੂੰ ਮਾਰਨ ਵਾਲਿਆਂ ਦਾ ਵੀ ਮਾਰਨ ਵਾਲਾ ਹੈਂ ॥੧੮੩॥
O Lord! Thou art the Destroyer of the destroyers! 183
हरता हरि हैं ॥१८३॥
ਪਰਮਾਤਮਹੈਂ॥
(ਹੇ ਪ੍ਰਭੂ!) ਤੂੰ ਪਾਰਬ੍ਰਹਮ ਹੈਂ,
O Lord! Thou art the Supreme Soul!
परमातम हैं ॥
ਸਰਬਾਤਮਹੈਂ॥
ਤੂੰ ਸਭ ਦੀ ਆਤਮਾ (ਜਾਂ ਸਭ ਵਿਚ ਵਿਆਪਤ) ਹੈਂ,
Lord! Thou art the origin of all the souls!
सरबातम हैं ॥
ਆਤਮਬਸਹੈਂ॥
ਤੂੰ ਆਪਣੇ ਹੀ ਵਸ ਵਿਚ ਹੈਂ,
O Lord! Thou art controlled by Thyself!
आतम बस हैं ॥
ਜਸਕੇਜਸਹੈਂ॥੧੮੪॥
ਤੂੰ ਯਸ਼ਾਂ ਦਾ ਵੀ ਯਸ਼ ਹੈਂ ॥੧੮੪॥
O Lord! Thou art not subject! 184
जस के जस हैं ॥१८४॥
GURBANI.WORLD