ਮਃ੩॥
Third Mahalaa:
मः ३ ॥
ਦੁਖੁਲਗਾਬਿਨੁਸੇਵਿਐਹੁਕਮੁਮੰਨੇਦੁਖੁਜਾਇ॥
(ਪ੍ਰਭੂ ਦਾ) ਸਿਮਰਨ ਕਰਨ ਤੋਂ ਬਿਨਾ ਮਨੁੱਖ ਨੂੰ ਦੁੱਖ ਵਿਆਪਦਾ ਹੈ, ਜਦੋਂ (ਪ੍ਰਭੂ ਦਾ) ਹੁਕਮ ਮੰਨਦਾ ਹੈ (ਭਾਵ, ਰਜ਼ਾ ਵਿਚ ਤੁਰਦਾ ਹੈ) ਤਾਂ ਦੁੱਖ ਦੂਰ ਹੋ ਜਾਂਦਾ ਹੈ,
Without serving the Lord, he suffers in pain; accepting the Hukam of God's Command, pain is gone.
दुखु लगा बिनु सेविऐ हुकमु मंने दुखु जाइ ॥
ਆਪੇਦਾਤਾਸੁਖੈਦਾਆਪੇਦੇਇਸਜਾਇ॥
(ਕਿਉਂਕਿ ਪ੍ਰਭੂ) ਆਪ ਹੀ ਸੁਖ ਦੇਣ ਵਾਲਾ ਹੈ ਤੇ ਆਪ ਹੀ ਸਜ਼ਾ ਦੇਣ ਵਾਲਾ ਹੈ।
He Himself is the Giver of peace; He Himself awards punishment.
आपे दाता सुखै दा आपे देइ सजाइ ॥
ਨਾਨਕਏਵੈਜਾਣੀਐਸਭੁਕਿਛੁਤਿਸੈਰਜਾਇ॥੨॥
ਹੇ ਨਾਨਕ! ਹੁਕਮ ਵਿਚ ਤੁਰਿਆਂ ਹੀ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ॥੨॥
O Nanak, know this well; all that happens is according to His Will. ||2||
नानक एवै जाणीऐ सभु किछु तिसै रजाइ ॥२॥
WWW.GURBANI.WORLD