GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਮਰਦਾਸ ਜੀ
ਅੰਗ 1091
Display Settings
Translations
ਪਉੜੀ
Pauree:
पउड़ी ॥
ਹਰਿਨਾਮਬਿਨਾਜਗਤੁਹੈਨਿਰਧਨੁਬਿਨੁਨਾਵੈਤ੍ਰਿਪਤਿਨਾਹੀ
ਪ੍ਰਭੂ ਦੇ 'ਨਾਮ' ਤੋਂ ਬਿਨਾ ਜਗਤ ਕੰਗਾਲ ਹੈ (ਕਿਉਂਕਿ ਭਾਵੇਂ ਕਿਤਨੀ ਹੀ ਮਾਇਆ ਜੋੜ ਲਏ) 'ਨਾਮ' ਤੋਂ ਬਿਨਾ ਸੰਤੋਖ ਨਹੀਂ ਆਉਂਦਾ।
Without the Lord's Name, the world is poor. Without the Name, no one is satisfied.
हरि नाम बिना जगतु है निरधनु बिनु नावै त्रिपति नाही ॥
ਦੂਜੈਭਰਮਿਭੁਲਾਇਆਹਉਮੈਦੁਖੁਪਾਹੀ
ਮਾਇਆ ਦੇ ਮੋਹ ਕਰਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਹਉਮੈ ਦੇ ਕਾਰਨ ਹੀ ਜੀਵ ਦੁੱਖ ਪਾਂਦੇ ਹਨ।
He is deluded by duality and doubt. In egotism, he suffers in pain.
दूजै भरमि भुलाइआ हउमै दुखु पाही ॥
ਬਿਨੁਕਰਮਾਕਿਛੂਪਾਈਐਜੇਬਹੁਤੁਲੋਚਾਹੀ
ਪਰ ਭਾਵੇਂ ਕਿਤਨੀ ਹੀ ਲਾਲਸਾ ਕਰਨ ਪ੍ਰਭੂ ਦੀ ਮਿਹਰ ਤੋਂ ਬਿਨਾ ਨਾਮ ਨਹੀਂ ਮਿਲਦਾ।
Without good karma, he does not obtain anything, no matter how much he may wish for it.
बिनु करमा किछू न पाईऐ जे बहुतु लोचाही ॥
ਆਵੈਜਾਇਜੰਮੈਮਰੈਗੁਰਸਬਦਿਛੁਟਾਹੀ
(ਸੋ, ਇਸ ਮੋਹ ਵਿਚ ਹੀ) ਜਗਤ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ। (ਇਸ ਗੇੜ ਵਿਚੋਂ) ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬਚ ਸਕਦੇ ਹਨ।
Coming and going in reincarnation, and birth and death are ended, through the Word of the Guru's Shabad.
आवै जाइ जंमै मरै गुर सबदि छुटाही ॥
ਆਪਿਕਰੈਕਿਸੁਆਖੀਐਦੂਜਾਕੋਨਾਹੀ॥੧੬॥
ਪਰ ਇਹ ਸਾਰੀ ਖੇਡ ਪ੍ਰਭੂ ਆਪ ਕਰ ਰਿਹਾ ਹੈ, ਕਿਸੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪ੍ਰਭੂ ਤੋਂ ਬਿਨਾ ਹੋਰ ਹੈ ਹੀ ਕੋਈ ਨਹੀਂ ॥੧੬॥
He Himself acts, so unto whom should we complain? There is no other at all. ||16||
आपि करै किसु आखीऐ दूजा को नाही ॥१६॥
WWW.GURBANI.WORLD
ਪਿਛਲਾ Share ਹੋਮ Save ਅਗਲਾ