ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ — Ang 1091

ਅੰਗ 1091
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੋਲਤਣਿਭੈਮਨਿਵਸੈਹੇਕੈਪਾਧਰਹੀਡੁ॥
ਉਹੀ ਇਕ ਹਿਰਦਾ ਸਰਲ ਹੈ ਜਿਸ ਹਿਰਦੇ ਵਿਚ ਭੋਲਾ-ਪਨ ਤੇ (ਰੱਬੀ) ਡਰ ਦੇ ਕਾਰਨ (ਰੱਬ ਆਪ) ਵੱਸਦਾ ਹੈ।
The Fear of God abides in the mind of the innocent; this is the straight path to the One Lord.
भोलतणि भै मनि वसै हेकै पाधर हीडु ॥
LINE 02
ਅਤਿਡਾਹਪਣਿਦੁਖੁਘਣੋਤੀਨੇਥਾਵਭਰੀਡੁ੧॥॥
ਪਰ ਸਾੜੇ ਈਰਖਾ ਦੇ ਕਾਰਨ ਬਹੁਤ ਹੀ ਦੁੱਖ ਵਿਆਪਦਾ ਹੈ, ਮਨ ਬਾਣੀ ਤੇ ਸਰੀਰ ਤਿੰਨੇ ਹੀ ਭਰਿਸ਼ਟੇ ਰਹਿੰਦੇ ਹਨ ॥੧॥
Jealousy and envy bring terrible pain, and one is cursed throughout the three worlds. ||1||
अति डाहपणि दुखु घणो तीने थाव भरीडु ॥१॥
LINE 03
ਮਃ੧॥
First Mahalaa:
मः १ ॥
LINE 04
ਮਾਂਦਲੁਬੇਦਿਸਿਬਾਜਣੋਘਣੋਧੜੀਐਜੋਇ॥
ਘਣਾ ਧੜਾ (ਭਾਵ, ਬਹੁਤੀ ਲੁਕਾਈ) ਤੱਕਦਾ ਹੈ ਉਸ ਢੋਲ ਨੂੰ (ਜੋ ਢੋਲ) ਵੇਦ ਨੇ ਵਜਾਇਆ {ਭਾਵ, ਕਰਮ ਕਾਂਡ ਦਾ ਰਸਤਾ}।
The drum of the Vedas vibrates, bringing dispute and divisiveness.
मांदलु बेदि सि बाजणो घणो धड़ीऐ जोइ ॥
LINE 05
ਨਾਨਕਨਾਮੁਸਮਾਲਿਤੂਬੀਜਉਅਵਰੁਨਕੋਇ੨॥॥
ਹੇ ਨਾਨਕ! ਤੂੰ 'ਨਾਮ' ਸਿਮਰ, (ਇਸ ਤੋਂ ਛੁਟ) ਹੋਰ ਦੂਜਾ ਕੋਈ (ਸਹੀ ਰਸਤਾ) ਨਹੀਂ ਹੈ ॥੨॥
O Nanak, contemplate the Naam, the Name of the Lord; there is none except Him. ||2||
नानक नामु समालि तू बीजउ अवरु न कोइ ॥२॥
LINE 06
ਮਃ੧॥
First Mahalaa:
मः १ ॥
LINE 07
ਸਾਗਰੁਗੁਣੀਅਥਾਹੁਕਿਨਿਹਾਥਾਲਾਦੇਖੀਐ॥
(ਇਹ) ਤ੍ਰੈ-ਗੁਣੀ (ਸੰਸਾਰ) (ਮਾਨੋ) ਇਕ ਅੱਤ ਡੂੰਘਾ ਸਮੁੰਦਰ ਹੈ, ਇਸ ਦੀ ਹਾਥ ਕਿਸ ਨੇ ਲੱਭੀ ਹੈ?
The world-ocean of the three qualities is unfathomably deep; how can its bottom be seen?
सागरु गुणी अथाहु किनि हाथाला देखीऐ ॥
LINE 08
ਵਡਾਵੇਪਰਵਾਹੁਸਤਿਗੁਰੁਮਿਲੈਤਪਾਰਿਪਵਾ॥
ਜੇ ਸਤਿਗੁਰੂ (ਜੋ ਇਸ ਤ੍ਰਿਗੁਣੀ ਸੰਸਾਰ ਵਲੋਂ) ਬੜਾ ਬੇ-ਪਰਵਾਹ (ਹੈ) ਮਿਲ ਪਏ ਤਾਂ ਮੈਂ ਭੀ ਇਸ ਤੋਂ ਪਾਰ ਲੰਘ ਜਾਵਾਂ।
If I meet with the great, self-sufficient True Guru, then I am carried across.
वडा वेपरवाहु सतिगुरु मिलै त पारि पवा ॥
LINE 09
ਮਝਭਰਿਦੁਖਬਦੁਖ॥
ਇਸ ਸੰਸਾਰ-ਸਮੁੰਦਰ ਦਾ ਵਿਚਲਾ ਹਿੱਸਾ ਦੁੱਖਾਂ ਨਾਲ ਹੀ ਭਰਿਆ ਹੋਇਆ ਹੈ।
This ocean is filled up with pain and suffering.
मझ भरि दुख बदुख ॥
LINE 10
ਨਾਨਕਸਚੇਨਾਮਬਿਨੁਕਿਸੈਨਲਥੀਭੁਖ੩॥॥
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਦੀ ਭੀ (ਤ੍ਰਿਗੁਣੀ ਮਾਇਆ ਬਾਰੇ) ਭੁੱਖ ਨਹੀਂ ਉਤਰਦੀ ॥੩॥
O Nanak, without the True Name, no one's hunger is appeased. ||3||
नानक सचे नाम बिनु किसै न लथी भुख ॥३॥
LINE 11
ਪਉੜੀ॥
Pauree:
पउड़ी ॥
LINE 12
ਜਿਨੀਅੰਦਰੁਭਾਲਿਆਗੁਰਸਬਦਿਸੁਹਾਵੈ॥
ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਨੇ ਆਪਣਾ ਮਨ ਖੋਜਿਆ ਹੈ,
Those who search their inner beings, through the Word of the Guru's Shabad, are exalted and adorned.
जिनी अंदरु भालिआ गुर सबदि सुहावै ॥
LINE 13
ਜੋਇਛਨਿਸੋਪਾਇਦੇਹਰਿਨਾਮੁਧਿਆਵੈ॥
ਉਹ ਹਰਿ-ਨਾਮ ਸਿਮਰਦੇ ਹਨ ਤੇ ਮਨ-ਇੱਛਤ ਫਲ ਪਾਂਦੇ ਹਨ।
They obtain what they wish for, meditating on the Lord's Name.
जो इछनि सो पाइदे हरि नामु धिआवै ॥
LINE 14
ਜਿਸਨੋਕ੍ਰਿਪਾਕਰੇਤਿਸੁਗੁਰੁਮਿਲੈਸੋਹਰਿਗੁਣਗਾਵੈ॥
ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਪ੍ਰਭੂ ਦੇ ਗੁਣ ਗਾਂਦਾ ਹੈ।
One who is blessed by God's Grace, meets with the Guru; he sings the Glorious Praises of the Lord.
जिस नो क्रिपा करे तिसु गुरु मिलै सो हरि गुण गावै ॥
LINE 15
ਧਰਮਰਾਇਤਿਨਕਾਮਿਤੁਹੈਜਮਮਗਿਨਪਾਵੈ॥
ਧਰਮਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਉਹਨਾਂ ਨੂੰ ਉਹ ਜਮ ਦੇ ਰਾਹ ਤੇ ਨਹੀਂ ਪਾਂਦਾ।
The Righteous Judge of Dharma is his friend; he does not have to walk on the Path of Death.
धरम राइ तिन का मितु है जम मगि न पावै ॥
LINE 16
ਹਰਿਨਾਮੁਧਿਆਵਹਿਦਿਨਸੁਰਾਤਿਹਰਿਨਾਮਿਸਮਾਵੈ੧੪॥॥
ਉਹ ਦਿਨ ਰਾਤ ਹਰਿ-ਨਾਮ ਸਿਮਰਦੇ ਹਨ ਤੇ ਹਰਿ-ਨਾਮ ਵਿਚ ਜੁੜੇ ਰਹਿੰਦੇ ਹਨ ॥੧੪॥
He meditates on the Lord's Name, day and night; he is absorbed and immersed in the Lord's Name. ||14||
हरि नामु धिआवहि दिनसु राति हरि नामि समावै ॥१४॥
LINE 17
ਸਲੋਕੁਮਃ੧॥
Shalok, First Mahalaa:
सलोकु मः १ ॥
LINE 18
ਸੁਣੀਐਏਕੁਵਖਾਣੀਐਸੁਰਗਿਮਿਰਤਿਪਇਆਲਿ॥
ਇਹੀ ਗੱਲ ਸੁਣੀਦੀ ਹੈ ਤੇ ਬਿਆਨ ਕੀਤੀ ਜਾ ਰਹੀ ਹੈ ਕਿ ਸੁਰਗ ਵਿਚ ਧਰਤੀ ਤੇ ਪਾਤਾਲ ਵਿਚ (ਤਿੰਨਾਂ ਹੀ ਲੋਕਾਂ ਵਿਚ) ਪ੍ਰਭੂ ਇਕ ਆਪ ਹੀ ਆਪ ਹੈ,
Listen to and speak the Name of the One Lord, who permeates the heavens, this world and the nether regions of the underworld.
सुणीऐ एकु वखाणीऐ सुरगि मिरति पइआलि ॥
LINE 19
ਹੁਕਮੁਨਜਾਈਮੇਟਿਆਜੋਲਿਖਿਆਸੋਨਾਲਿ॥
ਉਸ ਦਾ ਹੁਕਮ ਉਲੰਘਿਆ ਨਹੀਂ ਜਾ ਸਕਦਾ, (ਜੀਆਂ ਦਾ) ਜੋ ਜੋ ਲੇਖ ਉਸ ਨੇ ਲਿਖਿਆ ਹੈ ਉਹੀ (ਹਰੇਕ ਜੀਵ ਨੂੰ) ਤੋਰ ਰਿਹਾ ਹੈ।
The Hukam of His Command cannot be erased; whatever He has written, shall go with the mortal.
हुकमु न जाई मेटिआ जो लिखिआ सो नालि ॥
LINE 20
ਕਉਣੁਮੂਆਕਉਣੁਮਾਰਸੀਕਉਣੁਆਵੈਕਉਣੁਜਾਇ॥
(ਸੋ,) ਨਾਹ ਕੋਈ ਮਰਦਾ ਹੈ ਨਾਹ ਕੋਈ ਮਾਰਦਾ ਹੈ, ਨਾਹ ਕੋਈ ਜੰਮਦਾ ਹੈ ਨਾਹ ਕੋਈ ਮਰਦਾ ਹੈ।
Who has died, and who kills? Who comes and who goes?
कउणु मूआ कउणु मारसी कउणु आवै कउणु जाइ ॥
LINE 21
ਕਉਣੁਰਹਸੀਨਾਨਕਾਕਿਸਕੀਸੁਰਤਿਸਮਾਇ੧॥॥
ਹੇ ਨਾਨਕ! ਉਹ ਆਪ ਹੀ ਆਨੰਦ ਲੈਣ ਵਾਲਾ ਹੈ, ਉਸ ਦੀ ਆਪਣੀ ਹੀ ਸੁਰਤ (ਆਪਣੇ ਆਪ ਵਿਚ) ਟਿਕੀ ਹੋਈ ਹੈ ॥੧॥
Who is enraptured, O Nanak, and whose consciousness merges in the Lord? ||1||
कउणु रहसी नानका किस की सुरति समाइ ॥१॥
LINE 22
ਮਃ੧॥
First Mahalaa:
मः १ ॥
LINE 23
ਹਉਮੁਆਮੈਮਾਰਿਆਪਉਣੁਵਹੈਦਰੀਆਉ॥
ਜਿਤਨਾ ਚਿਰ ਜੀਵ 'ਹਉਮੈ' ਦਾ ਮਾਰਿਆ ਹੋਇਆ ਹੈ ਉਸ ਦੇ ਅੰਦਰ ਤ੍ਰਿਸ਼ਨਾ ਦਾ ਦਰਿਆ ਵਹਿੰਦਾ ਰਹਿੰਦਾ ਹੈ।
In egotism, he dies; possessiveness kills him, and the breath flows out like a river.
हउ मुआ मै मारिआ पउणु वहै दरीआउ ॥
LINE 24
ਤ੍ਰਿਸਨਾਥਕੀਨਾਨਕਾਜਾਮਨੁਰਤਾਨਾਇ॥
ਪਰ, ਹੇ ਨਾਨਕ! ਜਦੋਂ ਮਨ 'ਨਾਮ' ਵਿਚ ਰੰਗਿਆ ਜਾਂਦਾ ਹੈ ਤਾਂ ਤ੍ਰਿਸ਼ਨਾ ਮੁੱਕ ਜਾਂਦੀ ਹੈ।
Desire is exhausted, O Nanak, only when the mind is imbued with the Name.
त्रिसना थकी नानका जा मनु रता नाइ ॥
LINE 25
ਲੋਇਣਰਤੇਲੋਇਣੀਕੰਨੀਸੁਰਤਿਸਮਾਇ॥
ਅੱਖਾਂ ਆਪਣੇ ਆਪ ਵਿਚ ਰੱਤੀਆਂ ਜਾਂਦੀਆਂ ਹਨ, (ਨਿੰਦਾ ਆਦਿਕ) ਸੁਣਨ ਦੀ ਤਾਂਘ ਕੰਨਾਂ ਵਿਚ ਹੀ ਲੀਨ ਹੋ ਜਾਂਦੀ ਹੈ।
His eyes are imbued with the eyes of the Lord, and his ears ring with celestial consciousness.
लोइण रते लोइणी कंनी सुरति समाइ ॥
LINE 26
ਜੀਭਰਸਾਇਣਿਚੂਨੜੀਰਤੀਲਾਲਲਵਾਇ॥
ਜੀਭ 'ਨਾਮ' ਸਿਮਰ ਕੇ ਨਾਮ-ਰਸੈਣ ਵਿਚ ਰੰਗੀਜ ਕੇ ਸੋਹਣਾ ਲਾਲ ਬਣ ਜਾਂਦੀ ਹੈ।
His tongue drinks in the sweet nectar, dyed crimson by chanting the Name of the Beloved Lord.
जीभ रसाइणि चूनड़ी रती लाल लवाइ ॥
LINE 27
ਅੰਦਰੁਮੁਸਕਿਝਕੋਲਿਆਕੀਮਤਿਕਹੀਨਜਾਇ੨॥॥
ਮਨ ('ਨਾਮ' ਵਿਚ) ਮਹਕ ਕੇ ਲਪਟਾਂ ਦੇਂਦਾ ਹੈ। (ਐਸੇ ਜੀਵਨ ਵਾਲੇ ਦਾ) ਮੁੱਲ ਨਹੀਂ ਪੈ ਸਕਦਾ ॥੨॥
His inner being is drenched with the Lord's fragrance; his worth cannot be described. ||2||
अंदरु मुसकि झकोलिआ कीमति कही न जाइ ॥२॥
LINE 28
ਪਉੜੀ॥
Pauree:
पउड़ी ॥
LINE 29
ਇਸੁਜੁਗਮਹਿਨਾਮੁਨਿਧਾਨੁਹੈਨਾਮੋਨਾਲਿਚਲੈ॥
ਮਨੁੱਖਾ ਜਨਮ ਵਿਚ (ਜੀਵ ਲਈ ਪਰਮਾਤਮਾ ਦਾ) ਨਾਮ ਹੀ (ਅਸਲ) ਖ਼ਜ਼ਾਨਾ ਹੈ, 'ਨਾਮ' ਹੀ (ਇਥੋਂ ਮਨੁੱਖ ਦੇ) ਨਾਲ ਜਾਂਦਾ ਹੈ,
In this age, the Naam, the Name of the Lord, is the treasure. Only the Naam goes along in the end.
इसु जुग महि नामु निधानु है नामो नालि चलै ॥
LINE 30
ਏਹੁਅਖੁਟੁਕਦੇਨਨਿਖੁਟਈਖਾਇਖਰਚਿਉਪਲੈ॥
ਇਹ ਨਾਮ-ਖ਼ਜ਼ਾਨਾ ਅਮੁੱਕ ਹੈ ਕਦੇ ਮੁੱਕਦਾ ਨਹੀਂ, ਬੇਸ਼ਕ ਖਾਓ ਖਰਚੋ ਤੇ ਪੱਲੇ ਬੰਨ੍ਹੋ।
It is inexhaustible; it is never empty, no matter how much one may eat, consume or spend.
एहु अखुटु कदे न निखुटई खाइ खरचिउ पलै ॥
LINE 31
ਹਰਿਜਨਨੇੜਿਨਆਵਈਜਮਕੰਕਰਜਮਕਲੈ॥
(ਫਿਰ, ਇਸ ਖ਼ਜ਼ਾਨੇ ਵਾਲੇ) ਭਗਤ ਜਨ ਦੇ ਨੇੜੇ ਜਮਕਾਲ ਜਮਦੂਤ ਭੀ ਨਹੀਂ ਆਉਂਦੇ।
The Messenger of Death does not even approach the humble servant of the Lord.
हरि जन नेड़ि न आवई जमकंकर जमकलै ॥
LINE 32
ਸੇਸਾਹਸਚੇਵਣਜਾਰਿਆਜਿਨਹਰਿਧਨੁਪਲੈ॥
ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੈ ਉਹੀ ਸੱਚੇ ਸ਼ਾਹ ਹਨ ਉਹੀ ਸੱਚੇ ਵਪਾਰੀ ਹਨ।
They alone are the true bankers and traders, who have the wealth of the Lord in their laps.
से साह सचे वणजारिआ जिन हरि धनु पलै ॥
LINE 33
ਹਰਿਕਿਰਪਾਤੇਹਰਿਪਾਈਐਜਾਆਪਿਹਰਿਘਲੈ੧੫॥॥
ਇਹ ਨਾਮ-ਧਨ ਪਰਮਾਤਮਾ ਦੀ ਮਿਹਰ ਨਾਲ ਮਿਲਦਾ ਹੈ ਜਦੋਂ ਉਹ ਆਪ (ਗੁਰੂ ਨੂੰ ਜਗਤ ਵਿਚ) ਭੇਜਦਾ ਹੈ ॥੧੫॥
By the Lord's Mercy, one finds the Lord, only when the Lord Himself sends for him. ||15||
हरि किरपा ते हरि पाईऐ जा आपि हरि घलै ॥१५॥
LINE 34
ਸਲੋਕੁਮਃ੩॥
Shalok, Third Mahalaa:
सलोकु मः ३ ॥
LINE 35
ਮਨਮੁਖਵਾਪਾਰੈਸਾਰਨਜਾਣਨੀਬਿਖੁਵਿਹਾਝਹਿਬਿਖੁਸੰਗ੍ਰਹਹਿਬਿਖਸਿਉਧਰਹਿਪਿਆਰੁ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਅਸਲ) ਵਪਾਰ ਦੀ ਕਦਰ ਨਹੀਂ ਜਾਣਦੇ, ਉਹ ਮਾਇਆ ਦਾ ਸੌਦਾ ਕਰਦੇ ਹਨ, ਮਾਇਆ ਜੋੜਦੇ ਹਨ ਤੇ ਮਾਇਆ ਨਾਲ ਹੀ ਪਿਆਰ ਕਰਦੇ ਹਨ;
The self-willed manmukh does not appreciate the excellence of trading in Truth. He deals in poison, collects poison, and is in love with poison.
मनमुख वापारै सार न जाणनी बिखु विहाझहि बिखु संग्रहहि बिख सिउ धरहि पिआरु ॥
LINE 36
ਬਾਹਰਹੁਪੰਡਿਤਸਦਾਇਦੇਮਨਹੁਮੂਰਖਗਾਵਾਰ॥
ਉਹ ਬਾਹਰੋਂ ਤਾਂ ਵਿਦਵਾਨ ਅਖਵਾਂਦੇ ਹਨ ਪਰ ਅਸਲ ਵਿਚ ਮੂਰਖ ਹਨ ਗੰਵਾਰ ਹਨ,
Outwardly, they call themselves Pandits, religious scholars, but in their minds they are foolish and ignorant.
बाहरहु पंडित सदाइदे मनहु मूरख गावार ॥
LINE 37
ਹਰਿਸਿਉਚਿਤੁਨਲਾਇਨੀਵਾਦੀਧਰਨਿਪਿਆਰੁ॥
(ਕਿਉਂਕਿ) ਉਹ ਪ੍ਰਭੂ ਨਾਲ ਤਾਂ ਮਨ ਨਹੀਂ ਲਾਂਦੇ (ਵਿੱਦਿਆ ਦੇ ਆਸਰੇ) ਚਰਚਾ ਵਿਚ ਪਿਆਰ ਕਰਦੇ ਹਨ,
They do not focus their consciousness on the Lord; they love to engage in arguments.
हरि सिउ चितु न लाइनी वादी धरनि पिआरु ॥
LINE 38
ਵਾਦਾਕੀਆਕਰਨਿਕਹਾਣੀਆਕੂੜੁਬੋਲਿਕਰਹਿਆਹਾਰੁ॥
ਚਰਚਾ ਦੀਆਂ ਹੀ ਨਿੱਤ ਗੱਲਾਂ ਕਰਦੇ ਹਨ; ਤੇ ਰੋਜ਼ੀ ਕਮਾਂਦੇ ਹਨ ਕੂੜ ਬੋਲ ਕੇ।
They speak to cause arguments, and earn their living by telling lies.
वादा कीआ करनि कहाणीआ कूड़ु बोलि करहि आहारु ॥
LINE 39
ਜਗਮਹਿਰਾਮਨਾਮੁਹਰਿਨਿਰਮਲਾਹੋਰੁਮੈਲਾਸਭੁਆਕਾਰੁ॥
(ਅਸਲ ਗੱਲ ਇਹ ਹੈ ਕਿ) ਨਾਮ ਸਿਮਰਨਾ ਹੀ ਜਗਤ ਵਿਚ (ਪਵਿਤ੍ਰ ਕੰਮ) ਹੈ, ਹੋਰ ਜੋ ਕੁਝ ਦਿੱਸ ਰਿਹਾ ਹੈ (ਇਸ ਦਾ ਆਹਰ) ਮੈਲ ਪੈਦਾ ਕਰਦਾ ਹੈ।
In this world, only the Lord's Name is immaculate and pure. All other objects of creation are polluted.
जग महि राम नामु हरि निरमला होरु मैला सभु आकारु ॥
LINE 40
ਨਾਨਕਨਾਮੁਨਚੇਤਨੀਹੋਇਮੈਲੇਮਰਹਿਗਵਾਰ੧॥॥
ਹੇ ਨਾਨਕ! ਜੋ 'ਨਾਮ' ਨਹੀਂ ਸਿਮਰਦੇ ਉਹ ਮੂਰਖ ਨੀਵੇਂ ਜੀਵਨ ਵਾਲੇ ਹੋ ਕੇ ਆਤਮਕ ਮੌਤ ਸਹੇੜਦੇ ਹਨ ॥੧॥
O Nanak, those who do not remember the Naam, the Name of the Lord, are polluted; they die in ignorance. ||1||
नानक नामु न चेतनी होइ मैले मरहि गवार ॥१॥
LINE 41
ਮਃ੩॥
Third Mahalaa:
मः ३ ॥
LINE 42
ਦੁਖੁਲਗਾਬਿਨੁਸੇਵਿਐਹੁਕਮੁਮੰਨੇਦੁਖੁਜਾਇ॥
(ਪ੍ਰਭੂ ਦਾ) ਸਿਮਰਨ ਕਰਨ ਤੋਂ ਬਿਨਾ ਮਨੁੱਖ ਨੂੰ ਦੁੱਖ ਵਿਆਪਦਾ ਹੈ, ਜਦੋਂ (ਪ੍ਰਭੂ ਦਾ) ਹੁਕਮ ਮੰਨਦਾ ਹੈ (ਭਾਵ, ਰਜ਼ਾ ਵਿਚ ਤੁਰਦਾ ਹੈ) ਤਾਂ ਦੁੱਖ ਦੂਰ ਹੋ ਜਾਂਦਾ ਹੈ,
Without serving the Lord, he suffers in pain; accepting the Hukam of God's Command, pain is gone.
दुखु लगा बिनु सेविऐ हुकमु मंने दुखु जाइ ॥
LINE 43
ਆਪੇਦਾਤਾਸੁਖੈਦਾਆਪੇਦੇਇਸਜਾਇ॥
(ਕਿਉਂਕਿ ਪ੍ਰਭੂ) ਆਪ ਹੀ ਸੁਖ ਦੇਣ ਵਾਲਾ ਹੈ ਤੇ ਆਪ ਹੀ ਸਜ਼ਾ ਦੇਣ ਵਾਲਾ ਹੈ।
He Himself is the Giver of peace; He Himself awards punishment.
आपे दाता सुखै दा आपे देइ सजाइ ॥
LINE 44
ਨਾਨਕਏਵੈਜਾਣੀਐਸਭੁਕਿਛੁਤਿਸੈਰਜਾਇ੨॥॥
ਹੇ ਨਾਨਕ! ਹੁਕਮ ਵਿਚ ਤੁਰਿਆਂ ਹੀ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ॥੨॥
O Nanak, know this well; all that happens is according to His Will. ||2||
नानक एवै जाणीऐ सभु किछु तिसै रजाइ ॥२॥
LINE 45
ਪਉੜੀ॥
Pauree:
पउड़ी ॥
LINE 46
ਹਰਿਨਾਮਬਿਨਾਜਗਤੁਹੈਨਿਰਧਨੁਬਿਨੁਨਾਵੈਤ੍ਰਿਪਤਿਨਾਹੀ॥
ਪ੍ਰਭੂ ਦੇ 'ਨਾਮ' ਤੋਂ ਬਿਨਾ ਜਗਤ ਕੰਗਾਲ ਹੈ (ਕਿਉਂਕਿ ਭਾਵੇਂ ਕਿਤਨੀ ਹੀ ਮਾਇਆ ਜੋੜ ਲਏ) 'ਨਾਮ' ਤੋਂ ਬਿਨਾ ਸੰਤੋਖ ਨਹੀਂ ਆਉਂਦਾ।
Without the Lord's Name, the world is poor. Without the Name, no one is satisfied.
हरि नाम बिना जगतु है निरधनु बिनु नावै त्रिपति नाही ॥
LINE 47
ਦੂਜੈਭਰਮਿਭੁਲਾਇਆਹਉਮੈਦੁਖੁਪਾਹੀ॥
ਮਾਇਆ ਦੇ ਮੋਹ ਕਰਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਹਉਮੈ ਦੇ ਕਾਰਨ ਹੀ ਜੀਵ ਦੁੱਖ ਪਾਂਦੇ ਹਨ।
He is deluded by duality and doubt. In egotism, he suffers in pain.
दूजै भरमि भुलाइआ हउमै दुखु पाही ॥