ਜਪੁਤਪੁਸਤੁਸੰਤੋਖੁਪਿਖਿਦਰਸਨੁਗੁਰਸਿਖਹ॥
ਸਤਿਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰ ਕੇ ਸਿੱਖਾਂ ਨੂੰ ਜਪ ਤਪ ਸਤ ਸੰਤੋਖ (ਪ੍ਰਾਪਤ ਹੁੰਦੇ ਹਨ)।
Gazing upon the Blessed Vision of His Darshan, the Gursikh is blessed with chanting and deep meditation, truth and contentment.
जपु तपु सतु संतोखु पिखि दरसनु गुर सिखह ॥
ਸਰਣਿਪਰਹਿਤੇਉਬਰਹਿਛੋਡਿਜਮਪੁਰਕੀਲਿਖਹ॥
ਜੋ ਮਨੁੱਖ (ਗੁਰੂ ਦੀ) ਸਰਨ ਪੈਂਦੇ ਹਨ, ਉਹ ਜਮ-ਪੁਰੀ ਦੀ ਲਿਖਤ ਨੂੰ ਛੱਡ ਕੇ ਪਾਰ ਲੰਘ ਜਾਂਦੇ ਹਨ।
Whoever seeks His Sanctuary is saved; his account is cleared in the City of Death.
सरणि परहि ते उबरहि छोडि जम पुर की लिखह ॥
ਭਗਤਿਭਾਇਭਰਪੂਰੁਰਿਦੈਉਚਰੈਕਰਤਾਰੈ॥
(ਗੁਰੂ ਅਮਰਦਾਸ ਆਪਣੇ) ਹਿਰਦੇ ਵਿਚ (ਕਰਤਾਰ ਦੀ) ਭਗਤੀ ਦੇ ਪ੍ਰੇਮ ਨਾਲ ਭਰਿਆ ਹੋਇਆ ਹੈ, ਅਤੇ ਕਰਤਾਰ ਨੂੰ ਸਿਮਰਦਾ ਹੈ;
His heart is totally filled with loving devotion; he chants to the Creator Lord.
भगति भाइ भरपूरु रिदै उचरै करतारै ॥
ਗੁਰੁਗਉਹਰੁਦਰੀਆਉਪਲਕਡੁਬੰਤੵਹਤਾਰੈ॥
ਸਤਿਗੁਰੂ (ਅਮਰਦਾਸ) ਗੰਭੀਰ ਹੈ, ਦਰੀਆ-ਦਿਲ ਹੈ, ਡੁੱਬਦੇ ਜੀਵਾਂ ਨੂੰ ਪਲ ਵਿਚ ਤਾਰ ਦੇਂਦਾ ਹੈ।
The Guru is the river of pearls; in an instant, he carries the drowning ones across.
गुरु गउहरु दरीआउ पलक डुबंत्यह तारै ॥
ਨਾਨਕਕੁਲਿਨਿੰਮਲੁਅਵਤਰੵਿਉਗੁਣਕਰਤਾਰੈਉਚਰੈ॥
(ਗੁਰੂ) ਨਾਨਕ (ਦੇਵ ਜੀ) ਦੀ ਕੁਲ ਵਿਚ (ਗੁਰੂ ਅਮਰਦਾਸ ਜੀ) ਨਿਰਮਲ ਅਵਤਾਰ ਹੋਇਆ ਹੈ, ਜੋ ਕਰਤਾਰ ਦੇ ਗੁਣਾਂ ਨੂੰ ਉਚਾਰਦਾ ਹੈ।
He was reincarnated into the House of Guru Nanak; He chants the Glorious Praises of the Creator Lord.
नानक कुलि निंमलु अवतर्यिउ गुण करतारै उचरै ॥
ਗੁਰੁਅਮਰਦਾਸੁਜਿਨੑਸੇਵਿਅਉਤਿਨੑਦੁਖੁਦਰਿਦ੍ਰੁਪਰਹਰਿਪਰੈ॥੩॥੧੭॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਸੇਵਿਆ ਹੈ, ਉਹਨਾਂ ਦਾ ਦੁੱਖ ਤੇ ਦਰਿਦ੍ਰ ਦੂਰ ਹੋ ਜਾਂਦਾ ਹੈ ॥੩॥੧੭॥
Those who serve Guru Amar Daas - their pains and poverty are taken away, far away. ||3||17||
गुरु अमरदासु जिन सेविअउ तिन दुखु दरिद्रु परहरि परै ॥३॥१७॥
WWW.GURBANI.WORLD