ਆਪਿਨਰਾਇਣੁਕਲਾਧਾਰਿਜਗਮਹਿਪਰਵਰਿਯਉ॥
(ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ ਵਿਚ ਪ੍ਰਵਿਰਤ ਹੋਇਆ ਹੈ।
The Lord Himself wielded His Power and entered the world.
आपि नराइणु कला धारि जग महि परवरियउ ॥
ਨਿਰੰਕਾਰਿਆਕਾਰੁਜੋਤਿਜਗਮੰਡਲਿਕਰਿਯਉ॥
ਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ) ਜਗਤ ਵਿਚ ਜੋਤਿ ਪ੍ਰਗਟਾਈ ਹੈ।
The Formless Lord took form, and with His Light He illuminated the realms of the world.
निरंकारि आकारु जोति जग मंडलि करियउ ॥
ਜਹਕਹਤਹਭਰਪੂਰੁਸਬਦੁਦੀਪਕਿਦੀਪਾਯਉ॥
(ਨਿਰੰਕਾਰ ਨੇ) ਆਪਣੇ ਸ਼ਬਦ (-ਨਾਮ) ਨੂੰ, ਜੋ ਹਰ ਥਾਂ ਹਾਜ਼ਰ-ਨਾਜ਼ਰ ਹੈ, (ਗੁਰੂ ਅਮਰਦਾਸ-ਰੂਪ) ਦੀਵੇ ਦੀ ਰਾਹੀਂ ਪ੍ਰਗਟਾਇਆ ਹੈ।
He is All-pervading everywhere; the Lamp of the Shabad, the Word, has been lit.
जह कह तह भरपूरु सबदु दीपकि दीपायउ ॥
ਜਿਹਸਿਖਹਸੰਗ੍ਰਹਿਓਤਤੁਹਰਿਚਰਣਮਿਲਾਯਉ॥
ਜਿਨ੍ਹਾਂ ਸਿੱਖਾਂ ਨੇ ਇਸ ਸ਼ਬਦ ਨੂੰ ਗ੍ਰਹਣ ਕੀਤਾ ਹੈ, (ਗੁਰੂ ਅਮਰਦਾਸ ਜੀ ਨੇ) ਤੁਰਤ (ਉਹਨਾਂ ਨੂੰ) ਹਰੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ।
Whoever gathers in the essence of the teachings shall be absorbed in the Feet of the Lord.
जिह सिखह संग्रहिओ ततु हरि चरण मिलायउ ॥
ਨਾਨਕਕੁਲਿਨਿੰਮਲੁਅਵਤਰੵਿਉਅੰਗਦਲਹਣੇਸੰਗਿਹੁਅ॥
ਲਹਣੇ ਜੀ (ਭਾਵ) ਗੁਰੂ ਅੰਗਦ ਜੀ ਦੇ ਨਾਲ ਮਿਲ ਕੇ (ਗੁਰੂ ਅਮਰਦਾਸ) ਗੁਰੂ ਨਾਨਕ ਦੇਵ ਜੀ ਦੀ ਕੁਲ ਵਿਚ ਨਿਰਮਲ ਅਵਤਾਰ ਹੋਇਆ ਹੈ।
Lehnaa, who became Guru Angad, and Guru Amar Daas, have been reincarnated into the pure house of Guru Nanak.
नानक कुलि निंमलु अवतर्यिउ अंगद लहणे संगि हुअ ॥
ਗੁਰਅਮਰਦਾਸਤਾਰਣਤਰਣਜਨਮਜਨਮਪਾਸਰਣਿਤੁਅ॥੨॥੧੬॥
ਹੇ ਗੁਰੂ ਅਮਰਦਾਸ ਜੀ! ਹੇ ਸੰਸਾਰ ਦੇ ਤਾਰਨ ਨੂੰ ਜਹਾਜ਼! ਮੈਂ ਹਰੇਕ ਜਨਮ ਵਿਚ ਤੇਰੇ ਚਰਨਾਂ ਦੀ ਸਰਨ (ਰਹਾਂ) ॥੨॥੧੬॥
Guru Amar Daas is our Saving Grace, who carries us across; in lifetime after lifetime, I seek the Sanctuary of Your Feet. ||2||16||
गुर अमरदास तारण तरण जनम जनम पा सरणि तुअ ॥२॥१६॥
WWW.GURBANI.WORLD