GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਵਈਏ ਮਹਲੇ ਤੀਜੇ ਕੇ - ਭੱਟ ਕੀਰਤੁ
ਅੰਗ 1395
Display Settings
Translations
ਚਿਤਿਚਿਤਵਉਅਰਦਾਸਿਕਹਉਪਰੁਕਹਿਭਿਸਕਉ
(ਹੇ ਗੁਰੂ ਅਮਰਦਾਸ ਜੀ!) ਮੈਂ ਚਿੱਤ ਵਿਚ ਸੋਚਾਂ ਸੋਚਦਾ ਹਾਂ ਕਿ (ਇਕ) ਬੇਨਤੀ ਆਖਾਂ; ਪਰ ਮੈਂ ਆਖ ਭੀ ਨਹੀਂ ਸਕਦਾ;
I consciously pray within my consciousness, but I cannot express it in words.
चिति चितवउ अरदासि कहउ परु कहि भि न सकउ ॥
ਸਰਬਚਿੰਤਤੁਝੁਪਾਸਿਸਾਧਸੰਗਤਿਹਉਤਕਉ
(ਹੇ ਸਤਿਗੁਰੂ!) ਮੇਰੇ ਸਾਰੇ ਫ਼ਿਕਰ ਤੇਰੇ ਹਵਾਲੇ ਹਨ (ਭਾਵ, ਤੈਨੂੰ ਹੀ ਮੇਰੇ ਸਾਰੇ ਫ਼ਿਕਰ ਹਨ), ਮੈਂ ਸਾਧ ਸੰਗਤ (ਦਾ ਆਸਰਾ) ਤੱਕਦਾ ਹਾਂ।
I place all my worries and anxieties before You; I look to the Saadh Sangat, the Company of the Holy, for help.
सरब चिंत तुझु पासि साधसंगति हउ तकउ ॥
ਤੇਰੈਹੁਕਮਿਪਵੈਨੀਸਾਣੁਤਉਕਰਉਸਾਹਿਬਕੀਸੇਵਾ
(ਹੇ ਗੁਰੂ ਅਮਰਦਾਸ ਜੀ!) ਜੇ ਤੇਰੀ ਰਜ਼ਾ ਵਿਚ ਪ੍ਰਵਾਨਗੀ ਮਿਲ ਜਾਏ, ਤਾਂ ਮੈਂ ਮਾਲਕ-ਪ੍ਰਭੂ ਦੀ ਸੇਵਾ ਕਰਾਂ।
By the Hukam of Your Command, I am blessed with Your Insignia; I serve my Lord and Master.
तेरै हुकमि पवै नीसाणु तउ करउ साहिब की सेवा ॥
ਜਬਗੁਰੁਦੇਖੈਸੁਭਦਿਸਟਿਨਾਮੁਕਰਤਾਮੁਖਿਮੇਵਾ
ਜਦੋਂ ਸਤਿਗੁਰੂ (ਅਮਰਦਾਸ) ਮਿਹਰ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਕਰਤਾਰ ਦਾ ਨਾਮ-ਰੂਪ ਫਲ ਮੂੰਹ ਵਿਚ (ਭਾਵ, ਖਾਣ ਨੂੰ) ਮਿਲਦਾ ਹੈ।
When You, O Guru, gaze at me with Your Glance of Grace, the fruit of the Naam, the Name of the Creator, is placed within my mouth.
जब गुरु देखै सुभ दिसटि नामु करता मुखि मेवा ॥
ਅਗਮਅਲਖਕਾਰਣਪੁਰਖਜੋਫੁਰਮਾਵਹਿਸੋਕਹਉ
ਹੇ ਅਗਮ-ਰੂਪ ਸਤਿਗੁਰੂ! ਹੇ ਅਲੱਖ ਹਰੀ-ਰੂਪ ਗੁਰੂ! ਹੇ ਕਾਰਣ ਪੁਰਖ-ਰੂਪ ਗੁਰੂ ਅਮਰਦਾਸ ਜੀ! ਜੋ ਤੂੰ ਹੁਕਮ ਕਰਦਾ ਹੈਂ, ਮੈਂ ਸੋਈ ਆਖਦਾ ਹਾਂ।
The Unfathomable and Unseen Primal Lord God, the Cause of causes - as He orders, so do I speak.
अगम अलख कारण पुरख जो फुरमावहि सो कहउ ॥
ਗੁਰਅਮਰਦਾਸਕਾਰਣਕਰਣਜਿਵਤੂਰਖਹਿਤਿਵਰਹਉ॥੪॥੧੮॥
ਹੇ ਸ੍ਰਿਸ਼ਟੀ ਦੇ ਕਰਤਾ-ਰੂਪ ਗੁਰੂ ਅਮਰਦਾਸ ਜੀ! ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਮੈਂ ਰਹਿੰਦਾ ਹਾਂ ॥੪॥੧੮॥
O Guru Amar Daas, Doer of deeds, Cause of causes, as You keep me, I remain; as You protect me, I survive. ||4||18||
गुर अमरदास कारण करण जिव तू रखहि तिव रहउ ॥४॥१८॥
WWW.GURBANI.WORLD
ਪਿਛਲਾ Share ਹੋਮ Save ਅਗਲਾ