ਮਾਰੂਮਹਲਾ੩॥
Maaroo, Third Mahalaa:
मारू महला ३ ॥
ਮਾਰੂਤੇਸੀਤਲੁਕਰੇਮਨੂਰਹੁਕੰਚਨੁਹੋਇ॥
ਹੇ ਮਨ! (ਪਰਮਾਤਮਾ ਦਾ ਸਿਮਰਨ) ਤਪਦੇ ਰੇਤ-ਥਲੇ (ਵਰਗੇ ਸੜਦੇ ਦਿਲ) ਨੂੰ ਸ਼ਾਂਤ ਕਰ ਦੇਂਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨੂਰ (ਵਰਗੇ ਮਨ) ਤੋਂ ਸੋਨਾ (ਸੁੱਧ) ਬਣ ਜਾਂਦਾ ਹੈ।
He transforms the burning desert into a cool oasis; he transmutes rusted iron into gold.
मारू ते सीतलु करे मनूरहु कंचनु होइ ॥
ਸੋਸਾਚਾਸਾਲਾਹੀਐਤਿਸੁਜੇਵਡੁਅਵਰੁਨਕੋਇ॥੧॥
ਹੇ ਮਨ! ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੧॥
So praise the True Lord; there is none other as great as He is. ||1||
सो साचा सालाहीऐ तिसु जेवडु अवरु न कोइ ॥१॥
ਮੇਰੇਮਨਅਨਦਿਨੁਧਿਆਇਹਰਿਨਾਉ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਾ ਰਹੁ।
O my mind, night and day, meditate on the Lord's Name.
मेरे मन अनदिनु धिआइ हरि नाउ ॥
ਸਤਿਗੁਰਕੈਬਚਨਿਅਰਾਧਿਤੂਅਨਦਿਨੁਗੁਣਗਾਉ॥੧॥ਰਹਾਉ॥
ਗੁਰੂ ਦੇ ਬਚਨ ਉਤੇ ਤੁਰ ਕੇ ਤੂੰ ਪ੍ਰਭੂ ਦਾ ਆਰਾਧਨ ਕਰਦਾ ਰਹੁ, ਹਰ ਵੇਲੇ ਪਰਮਾਤਮਾ ਦੇ ਗੁਣ ਗਾਇਆ ਕਰ ॥੧॥ ਰਹਾਉ ॥
Contemplate the Word of the Guru's Teachings, and sing the Glorious Praises of the Lord, night and day. ||1||Pause||
सतिगुर कै बचनि अराधि तू अनदिनु गुण गाउ ॥१॥ रहाउ ॥
ਗੁਰਮੁਖਿਏਕੋਜਾਣੀਐਜਾਸਤਿਗੁਰੁਦੇਇਬੁਝਾਇ॥
ਹੇ ਮਨ! ਜਦੋਂ ਗੁਰੂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ (ਤਦੋਂ) ਗੁਰੂ ਦੀ ਰਾਹੀਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ।
As Gurmukh, one comes to know the One Lord, when the True Guru instructs him.
गुरमुखि एको जाणीऐ जा सतिगुरु देइ बुझाइ ॥
ਸੋਸਤਿਗੁਰੁਸਾਲਾਹੀਐਜਿਦੂਏਹਸੋਝੀਪਾਇ॥੨॥
ਹੇ ਮਨ! ਜਿਸ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ ਉਸ ਗੁਰੂ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ॥੨॥
Praise the True Guru, who imparts this understanding. ||2||
सो सतिगुरु सालाहीऐ जिदू एह सोझी पाइ ॥२॥
ਸਤਿਗੁਰੁਛੋਡਿਦੂਜੈਲਗੇਕਿਆਕਰਨਿਅਗੈਜਾਇ॥
ਹੇ ਮਨ! ਜਿਹੜੇ ਬੰਦੇ ਗੁਰੂ ਨੂੰ ਛੱਡ ਕੇ (ਮਾਇਆ ਆਦਿਕ) ਹੋਰ ਹੋਰ (ਮੋਹ) ਵਿਚ ਲੱਗੇ ਰਹਿੰਦੇ ਹਨ ਉਹ ਪਰਲੋਕ ਵਿਚ ਜਾ ਕੇ ਕੀਹ ਕਰਨਗੇ?
Those who forsake the True Guru, and attach themselves to duality - what will they do when they go to the world hereafter?
सतिगुरु छोडि दूजै लगे किआ करनि अगै जाइ ॥
ਜਮਪੁਰਿਬਧੇਮਾਰੀਅਹਿਬਹੁਤੀਮਿਲੈਸਜਾਇ॥੩॥
(ਅਜਿਹੇ ਬੰਦੇ ਤਾਂ) ਜਮਰਾਜ ਦੀ ਕਚਹਿਰੀ ਵਿਚ ਬੱਝੇ ਮਾਰੀਦੇ ਹਨ, ਅਜਿਹਾਂ ਨੂੰ ਤਾਂ ਬੜੀ ਸਜ਼ਾ ਮਿਲਦੀ ਹੈ ॥੩॥
Bound and gagged in the City of Death, they will be beaten. They will be punished severely. ||3||
जम पुरि बधे मारीअहि बहुती मिलै सजाइ ॥३॥
ਮੇਰਾਪ੍ਰਭੁਵੇਪਰਵਾਹੁਹੈਨਾਤਿਸੁਤਿਲੁਨਤਮਾਇ॥
ਹੇ ਨਾਨਕ! ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਪਰਮਾਤਮਾ ਨੂੰ ਕੋਈ ਰਤਾ ਜਿਤਨਾ ਭੀ ਲਾਲਚ ਨਹੀਂ (ਜੀਵ ਨੇ ਆਪਣੇ ਭਲੇ ਵਾਸਤੇ ਹੀ ਸਿਮਰਨ ਕਰਨਾ ਹੈ; ਸੋ)
My God is independent and self-sufficient; he does not have even an iota of greed.
मेरा प्रभु वेपरवाहु है ना तिसु तिलु न तमाइ ॥
ਨਾਨਕਤਿਸੁਸਰਣਾਈਭਜਿਪਉਆਪੇਬਖਸਿਮਿਲਾਇ॥੪॥੫॥
ਉਸ ਪਰਮਾਤਮਾ ਦੀ ਸਰਨ ਹੀ ਛੇਤੀ ਜਾ ਪਉ, (ਸਰਨ ਪਏ ਨੂੰ) ਉਹ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ ॥੪॥੫॥
O Nanak, run to His Sanctuary; granting His forgiveness, He merges us into Himself. ||4||5||
नानक तिसु सरणाई भजि पउ आपे बखसि मिलाइ ॥४॥५॥
WWW.GURBANI.WORLD