GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਰਾਮਦਾਸ ਜੀ
ਅੰਗ 995
Display Settings
Translations
ਮਾਰੂਮਹਲਾਘਰੁ
ਰਾਗ ਮਾਰੂ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Maaroo, Fourth Mahalaa, Second House:
मारू महला ४ घरु २ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜਪਿਓਨਾਮੁਸੁਕਜਨਕਗੁਰਬਚਨੀਹਰਿਹਰਿਸਰਣਿਪਰੇ
ਹੇ ਮਨ! ਰਾਜਾ ਜਨਕ ਨੇ, ਸੁਕਦੇਵ ਰਿਸ਼ੀ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਇਹ ਪਰਮਾਤਮਾ ਦੀ ਸਰਨ ਆ ਪਏ;
Suk-deva and Janak meditated on the Naam; following the Guru's Teachings, they sought the Sanctuary of the Lord, Har, Har.
जपिओ नामु सुक जनक गुर बचनी हरि हरि सरणि परे ॥
ਦਾਲਦੁਭੰਜਿਸੁਦਾਮੇਮਿਲਿਓਭਗਤੀਭਾਇਤਰੇ
ਸੁਦਾਮਾ ਭਗਤੀ ਦੀ ਗ਼ਰੀਬੀ ਦੂਰ ਕਰ ਕੇ ਪ੍ਰਭੂ ਸੁਦਾਮੇ ਨੂੰ ਆ ਮਿਲਿਆ। ਇਹ ਸਭ ਭਗਤੀ-ਭਾਵਨਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘੇ।
God met Sudama and removed his poverty; through loving devotional worship, he crossed over.
दालदु भंजि सुदामे मिलिओ भगती भाइ तरे ॥
ਭਗਤਿਵਛਲੁਹਰਿਨਾਮੁਕ੍ਰਿਤਾਰਥੁਗੁਰਮੁਖਿਕ੍ਰਿਪਾਕਰੇ॥੧॥
ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਪਰਮਾਤਮਾ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਕਾਮਯਾਬ ਬਣਾਣ ਵਾਲਾ ਹੈ। (ਇਹ ਨਾਮ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਉਤੇ) ਗੁਰੂ ਦੀ ਰਾਹੀਂ ਮਿਹਰ ਕਰਦਾ ਹੈ ॥੧॥
God is the Lover of His devotees; the Lord's Name is fulfilling; God showers His Mercy on the Gurmukhs. ||1||
भगति वछलु हरि नामु क्रितारथु गुरमुखि क्रिपा करे ॥१॥
ਮੇਰੇਮਨਨਾਮੁਜਪਤਉਧਰੇ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ) ਵਿਕਾਰਾਂ ਤੋਂ ਬਚ ਜਾਂਦੇ ਹਨ।
O my mind, chanting the Naam, the Name of the Lord, you will be saved.
मेरे मन नामु जपत उधरे ॥
ਧ੍ਰੂਪ੍ਰਹਿਲਾਦੁਬਿਦਰੁਦਾਸੀਸੁਤੁਗੁਰਮੁਖਿਨਾਮਿਤਰੇ॥੧॥ਰਹਾਉ
ਧ੍ਰੂ ਭਗਤ, ਪ੍ਰਹਿਲਾਦ ਭਗਤ, ਦਾਸੀ ਦਾ ਪੁੱਤਰ ਬਿਦਰ-(ਇਹ ਸਾਰੇ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੧॥ ਰਹਾਉ ॥
Dhroo, Prahlaad and Bidar the slave-girl's son, became Gurmukh, and through the Naam, crossed over. ||1||Pause||
ध्रू प्रहिलादु बिदरु दासी सुतु गुरमुखि नामि तरे ॥१॥ रहाउ ॥
ਕਲਜੁਗਿਨਾਮੁਪ੍ਰਧਾਨੁਪਦਾਰਥੁਭਗਤਜਨਾਉਧਰੇ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਪਦਾਰਥ ਹੈ। ਭਗਤ ਜਨ (ਇਸ ਨਾਮ ਦੀ ਬਰਕਤਿ ਨਾਲ ਹੀ) ਵਿਕਾਰਾਂ ਤੋਂ ਬਚਦੇ ਹਨ।
In this Dark Age of Kali Yuga, the Naam is the supreme wealth; it saves the humble devotees.
कलजुगि नामु प्रधानु पदारथु भगत जना उधरे ॥
ਨਾਮਾਜੈਦੇਉਕਬੀਰੁਤ੍ਰਿਲੋਚਨੁਸਭਿਦੋਖਗਏਚਮਰੇ
ਨਾਮਦੇਵ ਬਚ ਗਿਆ, ਜੈਦੇਉ ਬਚ ਗਿਆ, ਕਬੀਰ ਬਚ ਗਿਆ, ਤ੍ਰਿਲੋਚਨ ਬਚ ਗਿਆ; ਨਾਮ ਦੀ ਬਰਕਤਿ ਨਾਲ (ਰਵਿਦਾਸ) ਚਮਾਰ ਦੇ ਸਾਰੇ ਪਾਪ ਦੂਰ ਹੋ ਗਏ।
All the faults of Naam Dayv, Jai Dayv, Kabeer, Trilochan and Ravi Daas the leather-worker were covered.
नामा जैदेउ कबीरु त्रिलोचनु सभि दोख गए चमरे ॥
ਗੁਰਮੁਖਿਨਾਮਿਲਗੇਸੇਉਧਰੇਸਭਿਕਿਲਬਿਖਪਾਪਟਰੇ॥੨॥
ਹੇ ਮਨ! ਜਿਹੜੇ ਭੀ ਮਨੁੱਖ ਗੁਰੂ ਦੀ ਰਾਹੀਂ ਹਰਿ-ਨਾਮ ਵਿਚ ਲੱਗੇ ਉਹ ਸਭ ਵਿਕਾਰਾਂ ਤੋਂ ਬਚ ਗਏ, (ਉਹਨਾਂ ਦੇ) ਸਾਰੇ ਪਾਪ ਟਲ ਗਏ ॥੨॥
Those who become Gurmukh, and remain attached to the Naam, are saved; all their sins are washed off. ||2||
गुरमुखि नामि लगे से उधरे सभि किलबिख पाप टरे ॥२॥
ਜੋਜੋਨਾਮੁਜਪੈਅਪਰਾਧੀਸਭਿਤਿਨਕੇਦੋਖਪਰਹਰੇ
ਹੇ ਮਨ! ਜਿਹੜਾ ਜਿਹੜਾ ਵਿਕਾਰੀ ਬੰਦਾ (ਭੀ) ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ।
Whoever chants the Naam, all his sins and mistakes are taken away.
जो जो नामु जपै अपराधी सभि तिन के दोख परहरे ॥
ਬੇਸੁਆਰਵਤਅਜਾਮਲੁਉਧਰਿਓਮੁਖਿਬੋਲੈਨਾਰਾਇਣੁਨਰਹਰੇ
(ਵੇਖ) ਵੇਸੁਆ ਦਾ ਸੰਗ ਕਰਨ ਵਾਲਾ ਅਜਾਮਲ ਜਦੋਂ ਮੂੰਹੋਂ 'ਨਾਰਾਇਣ ਨਰਹਰੀ' ਉਚਾਰਨ ਲੱਗ ਪਿਆ, ਤਾਂ ਉਹ ਵਿਕਾਰਾਂ ਤੋਂ ਬਚ ਗਿਆ।
Ajaamal, who had sex with prostitutes, was saved, by chanting the Name of the Lord.
बेसुआ रवत अजामलु उधरिओ मुखि बोलै नाराइणु नरहरे ॥
ਨਾਮੁਜਪਤਉਗ੍ਰਸੈਣਿਗਤਿਪਾਈਤੋੜਿਬੰਧਨਮੁਕਤਿਕਰੇ॥੩॥
ਪਰਮਾਤਮਾ ਦਾ ਨਾਮ ਜਪਦਿਆਂ ਉਗ੍ਰਸੈਣ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ, ਪਰਮਾਤਮਾ ਨੇ ਉਸ ਦੇ ਬੰਧਨ ਤੋੜ ਕੇ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼ੀ ॥੩॥
Chanting the Naam, Ugar Sain obtained salvation; his bonds were broken, and he was liberated. ||3||
नामु जपत उग्रसैणि गति पाई तोड़ि बंधन मुकति करे ॥३॥
ਜਨਕਉਆਪਿਅਨੁਗ੍ਰਹੁਕੀਆਹਰਿਅੰਗੀਕਾਰੁਕਰੇ
ਹੇ ਮਨ! ਪਰਮਾਤਮਾ ਆਪਣੇ ਭਗਤ ਉਤੇ (ਸਦਾ) ਆਪ ਮਿਹਰ ਕਰਦਾ ਆ ਰਿਹਾ ਹੈ, ਆਪਣੇ ਭਗਤ ਦਾ (ਸਦਾ) ਪੱਖ ਕਰਦਾ ਹੈ।
God Himself takes pity on His humble servants, and makes them His own.
जन कउ आपि अनुग्रहु कीआ हरि अंगीकारु करे ॥
ਸੇਵਕਪੈਜਰਖੈਮੇਰਾਗੋਵਿਦੁਸਰਣਿਪਰੇਉਧਰੇ
ਪਰਮਾਤਮਾ ਆਪਣੇ ਸੇਵਕ ਦੀ ਲਾਜ ਰੱਖਦਾ ਹੈ, ਜਿਹੜੇ ਭੀ ਉਸ ਦੀ ਸਰਨ ਪੈਂਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ।
My Lord of the Universe saves the honor of His servants; those who seek His Sanctuary are saved.
सेवक पैज रखै मेरा गोविदु सरणि परे उधरे ॥
ਜਨਨਾਨਕਹਰਿਕਿਰਪਾਧਾਰੀਉਰਧਰਿਓਨਾਮੁਹਰੇ॥੪॥੧॥
ਹੇ ਦਾਸ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ (ਦੀ ਨਿਗਾਹ) ਕੀਤੀ, ਉਸ ਨੇ ਉਸ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ॥੪॥੧॥
The Lord has showered servant Nanak with His Mercy; he has enshrined the Lord's Name within his heart. ||4||1||
जन नानक हरि किरपा धारी उर धरिओ नामु हरे ॥४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ