ਮਾਰੂਮਹਲਾ੩॥
Maaroo, Third Mahalaa:
मारू महला ३ ॥
ਸਚਿਰਤੇਸੇਟੋਲਿਲਹੁਸੇਵਿਰਲੇਸੰਸਾਰਿ॥
ਜਿਹੜੇ ਮਨੁੱਖ ਸਦਾ-ਥਿਰ ਪਰਮਾਤਮਾ (ਦੇ ਨਾਮ) ਵਿਚ (ਸਦਾ) ਰੰਗੇ ਰਹਿੰਦੇ ਹਨ ਉਹਨਾਂ ਦੀ ਭਾਲ ਕਰ (ਉਂਞ) ਉਹ ਜਗਤ ਵਿਚ ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ।
Seek and find those who are imbued with Truth; they are so rare in this world.
सचि रते से टोलि लहु से विरले संसारि ॥
ਤਿਨਮਿਲਿਆਮੁਖੁਉਜਲਾਜਪਿਨਾਮੁਮੁਰਾਰਿ॥੧॥
ਉਹਨਾਂ ਨੂੰ ਮਿਲਿਆਂ ਪਰਮਾਤਮਾ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋ ਜਾਈਦਾ ਹੈ (ਇੱਜ਼ਤ ਮਿਲਦੀ ਹੈ) ॥੧॥
Meeting with them, one's face becomes radiant and bright, chanting the Name of the Lord. ||1||
तिन मिलिआ मुखु उजला जपि नामु मुरारि ॥१॥
ਬਾਬਾਸਾਚਾਸਾਹਿਬੁਰਿਦੈਸਮਾਲਿ॥
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ) ਹਿਰਦੇ ਵਿਚ (ਸਦਾ) ਯਾਦ ਕਰਦਾ ਰਹੁ।
O Baba, contemplate and cherish the True Lord and Master within your heart.
बाबा साचा साहिबु रिदै समालि ॥
ਸਤਿਗੁਰੁਅਪਨਾਪੁਛਿਦੇਖੁਲੇਹੁਵਖਰੁਭਾਲਿ॥੧॥ਰਹਾਉ॥
(ਇਹੀ ਹੈ ਜੀਵਨ ਦਾ ਅਸਲ ਮਨੋਰਥ; ਬੇਸ਼ੱਕ) ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲੈ। ਗੁਰੂ ਪਾਸੋਂ ਇਹ ਨਾਮ ਦਾ ਸੌਦਾ ਲੱਭ ਲੈ ॥੧॥ ਰਹਾਉ ॥
Seek out and see, and ask your True Guru, and obtain the true commodity. ||1||Pause||
सतिगुरु अपना पुछि देखु लेहु वखरु भालि ॥१॥ रहाउ ॥
ਇਕੁਸਚਾਸਭਸੇਵਦੀਧੁਰਿਭਾਗਿਮਿਲਾਵਾਹੋਇ॥
ਸਿਰਫ਼ ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਸਾਰੀ ਲੋਕਾਈ ਉਸ ਦੀ ਹੀ ਸੇਵਾ-ਭਗਤੀ ਕਰਦੀ ਹੈ, ਧੁਰੋਂ ਲਿਖੀ ਕਿਸਮਤ ਨਾਲ ਹੀ (ਉਸ ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ।
All serve the One True Lord; through pre-ordained destiny, they meet Him.
इकु सचा सभ सेवदी धुरि भागि मिलावा होइ ॥
ਗੁਰਮੁਖਿਮਿਲੇਸੇਨਵਿਛੁੜਹਿਪਾਵਹਿਸਚੁਸੋਇ॥੨॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਉਸ ਦੇ ਚਰਨਾਂ ਵਿਚ) ਜੁੜਦੇ ਹਨ, ਉਹ (ਮੁੜ) ਨਹੀਂ ਵਿੱਛੁੜਦੇ, ਉਹ ਉਸ ਸਦਾ-ਥਿਰ ਪ੍ਰਭੂ (ਦਾ ਮਿਲਾਪ) ਪ੍ਰਾਪਤ ਕਰ ਲੈਂਦੇ ਹਨ ॥੨॥
The Gurmukhs merge with Him, and will not be separated from Him again; they attain the True Lord. ||2||
गुरमुखि मिले से न विछुड़हि पावहि सचु सोइ ॥२॥
ਇਕਿਭਗਤੀਸਾਰਨਜਾਣਨੀਮਨਮੁਖਭਰਮਿਭੁਲਾਇ॥
ਕਈ ਐਸੇ ਬੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹ ਬੰਦੇ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ।
Some do not appreciate the value of devotional worship; the self-willed manmukhs are deluded by doubt.
इकि भगती सार न जाणनी मनमुख भरमि भुलाइ ॥
ਓਨਾਵਿਚਿਆਪਿਵਰਤਦਾਕਰਣਾਕਿਛੂਨਜਾਇ॥੩॥
(ਪਰ, ਹੇ ਭਾਈ!) ਉਹਨਾਂ (ਮਨਮੁਖਾਂ) ਦੇ ਅੰਦਰ (ਭੀ) ਪਰਮਾਤਮਾ ਆਪ ਹੀ ਵੱਸਦਾ ਹੈ (ਤੇ ਉਹਨਾਂ ਨੂੰ ਕੁਰਾਹੇ ਪਾਈ ਰੱਖਦਾ ਹੈ, ਸੋ ਉਸ ਦੇ ਉਲਟ) ਕੁਝ ਭੀ ਕੀਤਾ ਨਹੀਂ ਜਾ ਸਕਦਾ ॥੩॥
They are filled with self-conceit; they cannot accomplish anything. ||3||
ओना विचि आपि वरतदा करणा किछू न जाइ ॥३॥
ਜਿਸੁਨਾਲਿਜੋਰੁਨਚਲਈਖਲੇਕੀਚੈਅਰਦਾਸਿ॥
(ਤਾਂ ਫਿਰ ਉਹਨਾਂ ਮਨਮੁਖਾਂ ਵਾਸਤੇ ਕੀਹ ਕੀਤਾ ਜਾਏ? ਇਹੀ ਕਿ) ਜਿਸ ਪਰਮਾਤਮਾ ਦੇ ਅੱਗੇ (ਜੀਵ ਦੀ ਕੋਈ) ਪੇਸ਼ ਨਹੀਂ ਜਾ ਸਕਦੀ, ਉਸ ਦੇ ਦਰ ਤੇ ਅਦਬ ਨਾਲ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ।
Stand and offer your prayer, to the One who cannot be moved by force.
जिसु नालि जोरु न चलई खले कीचै अरदासि ॥
ਨਾਨਕਗੁਰਮੁਖਿਨਾਮੁਮਨਿਵਸੈਤਾਸੁਣਿਕਰੇਸਾਬਾਸਿ॥੪॥੪॥
ਹੇ ਨਾਨਕ! ਜਦੋਂ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਮਨ ਵਿਚ ਵੱਸਦਾ ਹੈ ਤਦੋਂ ਉਹ ਪ੍ਰਭੂ (ਅਰਜ਼ੋਈ) ਸੁਣ ਕੇ ਆਦਰ ਦੇਂਦਾ ਹੈ ॥੪॥੪॥
O Nanak, the Naam, the Name of the Lord, abides within the mind of the Gurmukh; hearing his prayer, the Lord applauds him. ||4||4||
नानक गुरमुखि नामु मनि वसै ता सुणि करे साबासि ॥४॥४॥
WWW.GURBANI.WORLD