GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 217
Display Settings
Translations
ਗਉੜੀਮਾਝਮਹਲਾ
Gauree Maajh, Fifth Mahalaa:
गउड़ी माझ महला ५ ॥
ਸੁਣਿਸੁਣਿਸਾਜਨਮਨਮਿਤਪਿਆਰੇਜੀਉ
ਹੇ ਮੇਰੇ ਪਿਆਰੇ ਸੱਜਣ ਪ੍ਰਭੂ! ਹੇ ਮੇਰੇ ਮਨ ਦੇ ਮਿੱਤਰ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੇਰੀ ਬੇਨਤੀ) ਧਿਆਨ ਨਾਲ ਸੁਣ।
Listen, listen, O my friend and companion, O Beloved of my mind:
सुणि सुणि साजन मन मित पिआरे जीउ ॥
ਮਨੁਤਨੁਤੇਰਾਇਹੁਜੀਉਭਿਵਾਰੇਜੀਉ
(ਮੇਰਾ ਇਹ) ਮਨ ਤੇਰਾ ਦਿੱਤਾ ਹੋਇਆ ਹੈ, (ਮੇਰਾ ਇਹ) ਸਰੀਰ ਤੇਰਾ ਦਿੱਤਾ ਹੋਇਆ ਹੈ, ਮੇਰੀ ਇਹ ਜਿੰਦ ਭੀ ਤੇਰੀ ਹੀ ਦਿੱਤੀ ਹੋਈ ਹੈ। ਮੈਂ (ਇਹ ਸਭ ਕੁਝ ਤੈਥੋਂ) ਕੁਰਬਾਨ ਕਰਦਾ ਹਾਂ।
my mind and body are Yours. This life is a sacrifice to You as well.
मनु तनु तेरा इहु जीउ भि वारे जीउ ॥
ਵਿਸਰੁਨਾਹੀਪ੍ਰਭਪ੍ਰਾਣਅਧਾਰੇਜੀਉ
ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਮੈਨੂੰ ਭੁਲ ਨਾਹ।
May I never forget God, the Support of the breath of life.
विसरु नाही प्रभ प्राण अधारे जीउ ॥
ਸਦਾਤੇਰੀਸਰਣਾਈਜੀਉ॥੧॥
ਮੈਂ ਸਦਾ ਤੇਰੀ ਸਰਨ ਪਿਆ ਰਹਾਂ ॥੧॥
I have come to Your Eternal Sanctuary. ||1||
सदा तेरी सरणाई जीउ ॥१॥
ਜਿਸੁਮਿਲਿਐਮਨੁਜੀਵੈਭਾਈਜੀਉ
ਹੇ ਭਾਈ! ਜਿਸ ਹਰਿ-ਪ੍ਰਭੂ ਨੂੰ ਮਿਲਿਆਂ ਆਤਮਕ ਜੀਵਨ ਲੱਭ ਪੈਂਦਾ ਹੈ,
Meeting Him, my mind is revived, O Siblings of Destiny.
जिसु मिलिऐ मनु जीवै भाई जीउ ॥
ਗੁਰਪਰਸਾਦੀਸੋਹਰਿਹਰਿਪਾਈਜੀਉ
ਉਹ ਹਰਿ-ਪ੍ਰਭੂ ਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ।
By Guru's Grace, I have found the Lord, Har, Har.
गुर परसादी सो हरि हरि पाई जीउ ॥
ਸਭਕਿਛੁਪ੍ਰਭਕਾਪ੍ਰਭਕੀਆਜਾਈਜੀਉ
(ਹੇ ਭਾਈ! ਮੇਰਾ ਮਨ ਤਨ) ਸਭ ਕੁਝ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ, (ਜਗਤ ਦੀਆਂ) ਸਾਰੀਆਂ ਥਾਵਾਂ ਪ੍ਰਭੂ ਦੀਆਂ ਹੀ ਹਨ,
All things belong to God; all places belong to God.
सभ किछु प्रभ का प्रभ कीआ जाई जीउ ॥
ਪ੍ਰਭਕਉਸਦਬਲਿਜਾਈਜੀਉ॥੨॥
ਮੈਂ ਸਦਾ ਉਸ ਪ੍ਰਭੂ ਤੋਂ ਹੀ ਸਦਕੇ ਜਾਂਦਾ ਹਾਂ ॥੨॥
I am forever a sacrifice to God. ||2||
प्रभ कउ सद बलि जाई जीउ ॥२॥
ਏਹੁਨਿਧਾਨੁਜਪੈਵਡਭਾਗੀਜੀਉ
(ਹੇ ਭਾਈ! ਪਰਮਾਤਮਾ ਦਾ) ਇਹ (ਨਾਮ ਸਾਰੇ ਪਦਾਰਥਾਂ ਦਾ) ਖ਼ਜ਼ਾਨਾ (ਹੈ ਕੋਈ) ਭਾਗਾਂ ਵਾਲਾ ਮਨੁੱਖ ਇਹ ਨਾਮ (ਜਪਦਾ ਹੈ,
Very fortunate are those who meditate on this treasure.
एहु निधानु जपै वडभागी जीउ ॥
ਨਾਮਨਿਰੰਜਨਏਕਲਿਵਲਾਗੀਜੀਉ
ਪਵਿੱਤ੍ਰ-ਸਰੂਪ ਪ੍ਰਭੂ ਦੇ ਨਾਮ ਨਾਲ (ਉਸ ਵਡਭਾਗੀ ਮਨੁੱਖ ਦੀ) ਲਗਨ ਲੱਗ ਜਾਂਦੀ ਹੈ।
They enshrine love for the Naam, the Name of the One Immaculate Lord.
नाम निरंजन एक लिव लागी जीउ ॥
ਗੁਰੁਪੂਰਾਪਾਇਆਸਭੁਦੁਖੁਮਿਟਾਇਆਜੀਉ
(ਜਿਸ ਵਡਭਾਗੀ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ,
Finding the Perfect Guru, all suffering is dispelled.
गुरु पूरा पाइआ सभु दुखु मिटाइआ जीउ ॥
ਆਠਪਹਰਗੁਣਗਾਇਆਜੀਉ॥੩॥
ਉਹ ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੩॥
Twenty-four hours a day, I sing the Glories of God. ||3||
आठ पहर गुण गाइआ जीउ ॥३॥
ਰਤਨਪਦਾਰਥਹਰਿਨਾਮੁਤੁਮਾਰਾਜੀਉ
(ਹੇ ਮੇਰੇ ਪਿਆਰੇ ਸੱਜਣ ਪ੍ਰਭੂ! ਹੇ ਹਰੀ! ਤੇਰਾ ਨਾਮ ਕੀਮਤੀ ਪਦਾਰਥਾਂ (ਦਾ ਸੋਮਾ) ਹੈ।
Your Name is the treasure of jewels, Lord.
रतन पदारथ हरि नामु तुमारा जीउ ॥
ਤੂੰਸਚਾਸਾਹੁਭਗਤੁਵਣਜਾਰਾਜੀਉ
ਹੇ ਹਰੀ! ਤੂੰ ਸਦਾ ਕਾਇਮ ਰਹਿਣ ਵਾਲਾ (ਉਹਨਾਂ ਰਤਨ-ਪਦਾਰਥਾਂ ਦਾ) ਸਾਹੂਕਾਰ ਹੈਂ, ਤੇਰਾ ਭਗਤ (ਉਹਨਾਂ ਰਤਨ ਪਦਾਰਥਾਂ ਦਾ) ਵਣਜ ਕਰਨ ਵਾਲਾ ਹੈ।
You are the True Banker; Your devotee is the trader.
तूं सचा साहु भगतु वणजारा जीउ ॥
ਹਰਿਧਨੁਰਾਸਿਸਚੁਵਾਪਾਰਾਜੀਉ
ਹੇ ਹਰੀ! ਤੇਰਾ ਨਾਮ-ਧਨ (ਤੇਰੇ ਭਗਤ ਦਾ) ਸਰਮਾਇਆ ਹੈ, ਤੇਰਾ ਭਗਤ ਇਹੀ ਸਦਾ-ਥਿਰ ਰਹਿਣ ਵਾਲਾ ਵਣਜ ਕਰਦਾ ਹੈ।
True is the trade of those who have the wealth of the Lord's assets.
हरि धनु रासि सचु वापारा जीउ ॥
ਜਨਨਾਨਕਸਦਬਲਿਹਾਰਾਜੀਉ॥੪॥੩॥੧੬੮॥
ਹੇ ਦਾਸ ਨਾਨਕ! (ਆਖ-ਹੇ ਹਰੀ!) ਮੈਂ (ਤੈਥੋਂ ਤੇ ਤੇਰੇ ਭਗਤ ਤੋਂ) ਸਦਾ ਕੁਰਬਾਨ ਜਾਂਦਾ ਹਾਂ ॥੪॥੩॥੧੬੮॥
Servant Nanak is forever a sacrifice. ||4||3||168||
जन नानक सद बलिहारा जीउ ॥४॥३॥१६८॥
WWW.GURBANI.WORLD
ਪਿਛਲਾ Share ਹੋਮ Save ਅਗਲਾ