ਕਿਆਤਕਹਿਬਿਆਪਾਸਕਰਿਹੀਅੜੇਹਿਕੁਅਧਾਰੁ॥
ਹੇ ਮੇਰੀ ਜਿੰਦੇ! (ਪ੍ਰਭੂ ਨੂੰ ਛੱਡ ਕੇ ਸੁਖਾਂ ਦੀ ਖ਼ਾਤਰ) ਹੋਰ ਹੋਰ ਆਸਰੇ ਕਿਉਂ ਤੱਕਦੀ ਹੈਂ? ਕੇਵਲ ਇਕ ਪ੍ਰਭੂ ਨੂੰ ਆਪਣਾ ਆਸਰਾ ਬਣਾ।
Why do you look in other directions? O my heart, take the Support of the Lord alone.
किआ तकहि बिआ पास करि हीअड़े हिकु अधारु ॥
ਥੀਉਸੰਤਨਕੀਰੇਣੁਜਿਤੁਲਭੀਸੁਖਦਾਤਾਰੁ॥੩॥
(ਤੇ, ਉਸ ਪ੍ਰਭੂ ਦੀ ਪ੍ਰਾਪਤੀ ਵਾਸਤੇ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ, ਜਿਸ ਦੀ ਬਰਕਤਿ ਨਾਲ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪਏ ॥੩॥
Become the dust of the feet of the Saints, and find the Lord, the Giver of peace. ||3||
थीउ संतन की रेणु जितु लभी सुख दातारु ॥३॥