ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ — Ang 1098

ਅੰਗ 1098
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਿਤੁਲਾਈਅਨਿਤਿਤੈਲਗਦੀਆਨਹਖਿੰਜੋਤਾੜਾ॥
ਹੁਣ ਇਹਨਾਂ ਨੂੰ ਜਿਸ ਪਾਸੇ ਲਾਈਦਾ ਹੈ ਉਧਰ ਹੀ ਲੱਗਦੀਆਂ ਹਨ, ਕੋਈ ਖਿੱਚੋਤਾਣ ਨਹੀਂ (ਕਰਦੀਆਂ)।
Wherever I join them, there they are joined; they do not struggle against me.
जितु लाईअनि तितै लगदीआ नह खिंजोताड़ा ॥
LINE 02
ਜੋਇਛੀਸੋਫਲੁਪਾਇਦਾਗੁਰਿਅੰਦਰਿਵਾੜਾ॥
ਗੁਰੂ ਨੇ (ਮੇਰੇ ਮਨ ਨੂੰ) ਅੰਦਰ ਵਲ ਪਰਤਾ ਦਿੱਤਾ ਹੈ, ਹੁਣ ਮੈਂ ਜੋ ਕੁਝ ਇੱਛਾ ਕਰਦਾ ਹਾਂ ਉਹੀ ਫਲ ਪ੍ਰਾਪਤ ਕਰ ਲੈਂਦਾ ਹਾਂ।
I obtain the fruits of my desires; the Guru has directed me within.
जो इछी सो फलु पाइदा गुरि अंदरि वाड़ा ॥
LINE 03
ਗੁਰੁਨਾਨਕੁਤੁਠਾਭਾਇਰਹੁਹਰਿਵਸਦਾਨੇੜਾ੧੦॥॥
ਹੇ ਭਰਾਵੋ! ਮੇਰੇ ਉਤੇ ਗੁਰੂ ਨਾਨਕ ਪਰਸੰਨ ਹੋ ਪਿਆ ਹੈ, (ਉਸ ਦੀ ਮੇਹਰ ਨਾਲ) ਮੈਨੂੰ ਪ੍ਰਭੂ (ਆਪਣੇ) ਨੇੜੇ ਵੱਸਦਾ ਦਿੱਸਦਾ ਹੈ ॥੧੦॥
When Guru Nanak is pleased, O Siblings of Destiny, the Lord is seen to be dwelling near at hand. ||10||
गुरु नानकु तुठा भाइरहु हरि वसदा नेड़ा ॥१०॥
LINE 04
ਡਖਣੇਮਃ੫॥
Dakhanay, Fifth Mahalaa:
डखणे मः ५ ॥
LINE 05
ਜਾਮੂੰਆਵਹਿਚਿਤਿਤੂਤਾਹਭੇਸੁਖਲਹਾਉ॥
ਹੇ ਪਤੀ-ਪ੍ਰਭੂ! ਜਦੋਂ ਤੂੰ ਮੇਰੇ ਹਿਰਦੇ ਵਿਚ ਵੱਸਦਾ ਹੈਂ, ਤਾਂ ਮੈਨੂੰ ਸਾਰੇ ਸੁਖ ਮਿਲ ਜਾਂਦੇ ਹਨ,
When You come into my consciousness, then I obtain all peace and comfort.
जा मूं आवहि चिति तू ता हभे सुख लहाउ ॥
LINE 06
ਨਾਨਕਮਨਹੀਮੰਝਿਰੰਗਾਵਲਾਪਿਰੀਤਹਿਜਾਨਾਉ੧॥॥
(ਉਦੋਂ) ਨਾਨਕ ਨੂੰ ਤੇਰਾ ਨਾਮ ਮੈਨੂੰ ਆਪਣੇ ਮਨ ਵਿਚ ਮਿੱਠਾ ਪਿਆਰਾ ਲੱਗਦਾ ਹੈ (ਤੇ ਸੁਖ ਦੇਂਦਾ ਹੈ) ॥੧॥
Nanak: with Your Name within my mind, O my Husband Lord, I am filled with delight. ||1||
नानक मन ही मंझि रंगावला पिरी तहिजा नाउ ॥१॥
LINE 07
ਮਃ੫॥
Fifth Mahalaa:
मः ५ ॥
LINE 08
ਕਪੜਭੋਗਵਿਕਾਰਏਹਭੇਹੀਛਾਰ॥
(ਪ੍ਰਭੂ ਦੀ ਯਾਦ ਤੋਂ ਵਿਰਵੇ ਰਹਿ ਕੇ ਨਿਰੇ) ਖਾਣ-ਹੰਢਾਣ (ਦੇ ਪਦਾਰਥ) ਵਿਕਾਰ (ਪੈਦਾ ਕਰਦੇ ਹਨ। ਇਸ ਵਾਸਤੇ ਅਸਲ ਵਿਚ) ਇਹ ਸਾਰੇ ਸੁਆਹ ਸਮਾਨ ਹਨ (ਉੱਕੇ ਹੀ ਨਿਕੰਮੇ ਹਨ)।
Enjoyment of clothes and corrupt pleasures - all these are nothing more than dust.
कपड़ भोग विकार ए हभे ही छार ॥
LINE 09
ਖਾਕੁਲੋੁੜੇਦਾਤੰਨਿਖੇਜੋਰਤੇਦੀਦਾਰ੨॥॥
(ਤਾਹੀਏਂ) ਮੈਂ ਉਹਨਾਂ ਬੰਦਿਆਂ ਦੇ ਚਰਨਾਂ ਦੀ ਧੂੜ ਭਾਲਦਾ ਹਾਂ, ਜੋ ਪ੍ਰਭੂ ਦੇ ਦੀਦਾਰ ਵਿਚ ਰੰਗੇ ਹੋਏ ਹਨ ॥੨॥
I long for the dust of the feet of those who are imbued with the Lord's Vision. ||2||
खाकु लुोड़ेदा तंनि खे जो रते दीदार ॥२॥
LINE 10
ਮਃ੫॥
Fifth Mahalaa:
मः ५ ॥
LINE 11
ਕਿਆਤਕਹਿਬਿਆਪਾਸਕਰਿਹੀਅੜੇਹਿਕੁਅਧਾਰੁ॥
ਹੇ ਮੇਰੀ ਜਿੰਦੇ! (ਪ੍ਰਭੂ ਨੂੰ ਛੱਡ ਕੇ ਸੁਖਾਂ ਦੀ ਖ਼ਾਤਰ) ਹੋਰ ਹੋਰ ਆਸਰੇ ਕਿਉਂ ਤੱਕਦੀ ਹੈਂ? ਕੇਵਲ ਇਕ ਪ੍ਰਭੂ ਨੂੰ ਆਪਣਾ ਆਸਰਾ ਬਣਾ।
Why do you look in other directions? O my heart, take the Support of the Lord alone.
किआ तकहि बिआ पास करि हीअड़े हिकु अधारु ॥
LINE 12
ਥੀਉਸੰਤਨਕੀਰੇਣੁਜਿਤੁਲਭੀਸੁਖਦਾਤਾਰੁ੩॥॥
(ਤੇ, ਉਸ ਪ੍ਰਭੂ ਦੀ ਪ੍ਰਾਪਤੀ ਵਾਸਤੇ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ, ਜਿਸ ਦੀ ਬਰਕਤਿ ਨਾਲ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪਏ ॥੩॥
Become the dust of the feet of the Saints, and find the Lord, the Giver of peace. ||3||
थीउ संतन की रेणु जितु लभी सुख दातारु ॥३॥
LINE 13
ਪਉੜੀ॥
Pauree:
पउड़ी ॥
LINE 14
ਵਿਣੁਕਰਮਾਹਰਿਜੀਉਨਪਾਈਐਬਿਨੁਸਤਿਗੁਰਮਨੂਆਨਲਗੈ॥
ਪ੍ਰਭੂ ਦੀ ਮੇਹਰ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੁੰਦਾ (ਪ੍ਰਭੂ ਦੀ ਮੇਹਰ ਨਾਲ ਹੀ ਗੁਰੂ ਮਿਲਦਾ ਹੈ, ਤੇ) ਗੁਰੂ ਤੋਂ ਬਿਨਾ ਮਨੁੱਖ ਦਾ ਮਾਇਆ-ਵੇੜ੍ਹਿਆ ਮਨ (ਪ੍ਰਭੂ-ਚਰਨਾਂ ਵਿਚ) ਜੁੜਦਾ ਹੀ ਨਹੀਂ।
Without good karma, the Dear Lord is not found; without the True Guru, the mind is not joined to Him.
विणु करमा हरि जीउ न पाईऐ बिनु सतिगुर मनूआ न लगै ॥
LINE 15
ਧਰਮੁਧੀਰਾਕਲਿਅੰਦਰੇਇਹੁਪਾਪੀਮੂਲਿਨਤਗੈ॥
ਸੰਸਾਰ ਵਿਚ ਧਰਮ ਹੀ ਸਦਾ ਇਕ-ਰਸ ਰਹਿੰਦਾ ਹੈ, ਪਰ ਇਹ ਮਨ (ਜਦੋਂ ਤਕ) ਪਾਪਾਂ ਵਿਚ ਪਰਵਿਰਤ (ਹੈ) ਬਿਲਕੁਲ ਅਡੋਲਤਾ ਵਿਚ ਟਿਕਿਆ ਨਹੀਂ ਰਹਿ ਸਕਦਾ,
Only the Dharma remains stable in this Dark Age of Kali Yuga; these sinners will not last at all.
धरमु धीरा कलि अंदरे इहु पापी मूलि न तगै ॥
LINE 16
ਅਹਿਕਰੁਕਰੇਸੁਅਹਿਕਰੁਪਾਏਇਕਘੜੀਮੁਹਤੁਨਲਗੈ॥
(ਕਿਉਂਕਿ ਕੀਤੇ ਵਿਕਾਰਾਂ ਦਾ ਮਾਨਸਕ ਸਿੱਟਾ ਨਿਕਲਦਿਆਂ) ਰਤਾ ਭੀ ਸਮਾ ਨਹੀਂ ਲੱਗਦਾ, ਜੋ ਕੁਝ ਇਹ ਹੱਥ ਕਰਦਾ ਹੈ ਉਸ ਦਾ ਫਲ ਇਹੀ ਹੱਥ ਪਾ ਲੈਂਦਾ ਹੈ।
Whatever one does with this hand, he obtains with the other hand, without a moment's delay.
अहि करु करे सु अहि करु पाए इक घड़ी मुहतु न लगै ॥
LINE 17
ਚਾਰੇਜੁਗਮੈਸੋਧਿਆਵਿਣੁਸੰਗਤਿਅਹੰਕਾਰੁਨਭਗੈ॥
(ਜਦੋਂ ਤੋਂ ਦੁਨੀਆ ਬਣੀ ਹੈ) ਚੌਹਾਂ ਹੀ ਜੁਗਾਂ ਦੇ ਸਮੇ ਨੂੰ ਵਿਚਾਰ ਕੇ ਮੈਂ ਵੇਖ ਲਿਆ ਹੈ ਕਿ ਮਨ ਦਾ ਅਹੰਕਾਰ ਸੰਗਤ ਤੋਂ ਬਿਨਾ ਦੂਰ ਨਹੀਂ ਹੁੰਦਾ,
I have examined the four ages, and without the Sangat, the Holy Congregation, egotism does not depart.
चारे जुग मै सोधिआ विणु संगति अहंकारु न भगै ॥
LINE 18
ਹਉਮੈਮੂਲਿਨਛੁਟਈਵਿਣੁਸਾਧੂਸਤਸੰਗੈ॥
ਗੁਰਮੁਖਾਂ ਦੀ ਸੰਗਤ ਤੋਂ ਬਿਨਾ ਹਉਮੈ ਬਿਲਕੁਲ ਨਹੀਂ ਮੁੱਕ ਸਕਦੀ।
Egotism is never eradicated without the Saadh Sangat, the Company of the Holy.
हउमै मूलि न छुटई विणु साधू सतसंगै ॥
LINE 19
ਤਿਚਰੁਥਾਹਨਪਾਵਈਜਿਚਰੁਸਾਹਿਬਸਿਉਮਨਭੰਗੈ॥
(ਜਦ ਤਕ ਮਨ ਵਿਚ ਹਉਮੈ ਹੈ, ਤਦ ਤਕ ਮਾਲਕ-ਪ੍ਰਭੂ ਨਾਲੋਂ ਵਿੱਥ ਹੈ) ਜਦ ਤਕ ਮਾਲਕ ਨਾਲੋਂ ਵਿੱਥ ਹੈ ਤਦ ਤਕ ਮਨੁੱਖ ਉਸ ਦੇ ਗੁਣਾਂ ਦੀ ਡੂੰਘਾਈ ਵਿਚ ਟਿਕ ਨਹੀਂ ਸਕਦਾ।
As long as one's mind is torn away from his Lord and Master, he finds no place of rest.
तिचरु थाह न पावई जिचरु साहिब सिउ मन भंगै ॥
LINE 20
ਜਿਨਿਜਨਿਗੁਰਮੁਖਿਸੇਵਿਆਤਿਸੁਘਰਿਦੀਬਾਣੁਅਭਗੈ॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੈ ਪ੍ਰਭੂ ਦਾ ਸਿਮਰਨ ਕੀਤਾ ਹੈ ਉਸ ਦੇ ਹਿਰਦੇ ਵਿਚ ਹੀ ਅਬਿਨਾਸ਼ੀ ਪ੍ਰਭੂ ਦਾ ਦਰਬਾਰ ਲੱਗ ਜਾਂਦਾ ਹੈ।
That humble being, who, as Gurmukh, serves the Lord, has the Support of the Imperishable Lord in the home of his heart.
जिनि जनि गुरमुखि सेविआ तिसु घरि दीबाणु अभगै ॥
LINE 21
ਹਰਿਕਿਰਪਾਤੇਸੁਖੁਪਾਇਆਗੁਰਸਤਿਗੁਰਚਰਣੀਲਗੈ੧੧॥॥
ਪ੍ਰਭੂ ਦੀ ਮੇਹਰ ਨਾਲ ਹੀ ਮਨੁੱਖ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ, ਤੇ ਮੇਹਰ ਨਾਲ ਹੀ ਆਤਮਕ ਸੁਖ ਪ੍ਰਾਪਤ ਕਰਦਾ ਹੈ ॥੧੧॥
By the Lord's Grace, peace is obtained, and one is attached to the feet of the Guru, the True Guru. ||11||
हरि किरपा ते सुखु पाइआ गुर सतिगुर चरणी लगै ॥११॥
LINE 22
ਡਖਣੇਮਃ੫॥
Dakhanay, Fifth Mahalaa:
डखणे मः ५ ॥
LINE 23
ਲੋੜੀਦੋਹਭਜਾਇਸੋਮੀਰਾਮੀਰੰਨਸਿਰਿ॥
ਉਹ ਮਾਲਕ-ਪ੍ਰਭੂ ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈ, ਮੈਂ ਉਸ ਨੂੰ (ਬਾਹਰ) ਹਰ ਥਾਂ ਭਾਲਦਾ ਫਿਰਦਾ ਸਾਂ;
I have searched everywhere for the King over the heads of kings.
लोड़ीदो हभ जाइ सो मीरा मीरंन सिरि ॥
LINE 24
ਹਠਮੰਝਾਹੂਸੋਧਣੀਚਉਦੋਮੁਖਿਅਲਾਇ੧॥॥
ਪਰ ਹੁਣ ਜਦੋਂ ਮੈਂ ਮੂੰਹ ਨਾਲ ਉਸ ਦੇ ਗੁਣ ਉਚਾਰਦਾ ਹਾਂ, ਉਹ ਮੈਨੂੰ ਮੇਰੇ ਹਿਰਦੇ ਵਿਚ ਹੀ ਦਿੱਸ ਰਿਹਾ ਹੈ ॥੧॥
That Master is within my heart; I chant His Name with my mouth. ||1||
हठ मंझाहू सो धणी चउदो मुखि अलाइ ॥१॥
LINE 25
ਮਃ੫॥
Fifth Mahalaa:
मः ५ ॥
LINE 26
ਮਾਣਿਕੂਮੋਹਿਮਾਉਡਿੰਨਾਧਣੀਅਪਾਹਿ॥
ਹੇ ਮਾਂ! ਮਾਲਕ-ਪ੍ਰਭੂ ਨੇ ਆਪ ਹੀ ਮੈਨੂੰ ਆਪਣਾ ਨਾਮ-ਮੋਤੀ ਦਿੱਤਾ।
O my mother, the Master has blessed me with the jewel.
माणिकू मोहि माउ डिंना धणी अपाहि ॥
LINE 27
ਹਿਆਉਮਹਿਜਾਠੰਢੜਾਮੁਖਹੁਸਚੁਅਲਾਇ੨॥॥
(ਹੁਣ) ਮੂੰਹੋਂ ਉਸ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਮੇਰਾ ਹਿਰਦਾ ਠੰਢਾ-ਠਾਰ ਹੋ ਗਿਆ ਹੈ ॥੨॥
My heart is cooled and soothed, chanting the True Name with my mouth. ||2||
हिआउ महिजा ठंढड़ा मुखहु सचु अलाइ ॥२॥
LINE 28
ਮਃ੫॥
Fifth Mahalaa:
मः ५ ॥
LINE 29
ਮੂਥੀਆਊਸੇਜਨੈਣਾਪਿਰੀਵਿਛਾਵਣਾ॥
ਮੈਂ ਆਪਣੇ ਹਿਰਦੇ ਨੂੰ ਪ੍ਰਭੂ-ਪਤੀ (ਦੇ ਬਿਰਾਜਣ) ਵਾਸਤੇ ਸੇਜ ਬਣਾ ਦਿੱਤਾ ਹੈ, ਆਪਣੀਆਂ ਅੱਖਾਂ ਨੂੰ (ਉਸ ਸੇਜ ਦਾ) ਵਿਛਾਉਣਾ ਬਣਾਇਆ ਹੈ।
I have become the bed for my Beloved Husband Lord; my eyes have become the sheets.
मू थीआऊ सेज नैणा पिरी विछावणा ॥
LINE 30
ਜੇਡੇਖੈਹਿਕਵਾਰਤਾਸੁਖਕੀਮਾਹੂਬਾਹਰੇ੩॥॥
ਜਦੋਂ ਉਹ ਇਕ ਵਾਰੀ ਭੀ (ਮੇਰੇ ਵਲ) ਤੱਕਦਾ ਹੈ, ਮੈਨੂੰ ਅਜੇਹੇ ਸੁਖ ਅਨੁਭਵ ਹੁੰਦੇ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ (ਜੇਹੜੇ ਕਿਸੇ ਭੀ ਕੀਮਤ ਤੋਂ ਮਿਲ ਨਹੀਂ ਸਕਦੇ) ॥੩॥
If You look at me, even for an instant, then I obtain peace beyond all price. ||3||
जे डेखै हिक वार ता सुख कीमा हू बाहरे ॥३॥
LINE 31
ਪਉੜੀ॥
Pauree:
पउड़ी ॥
LINE 32
ਮਨੁਲੋਚੈਹਰਿਮਿਲਣਕਉਕਿਉਦਰਸਨੁਪਾਈਆ॥
ਪ੍ਰਭੂ ਨੂੰ ਮਿਲਣ ਲਈ ਮੇਰਾ ਮਨ ਬੜਾ ਤਰਸਦਾ ਹੈ (ਪਰ ਸਮਝ ਨਹੀਂ ਆਉਂਦੀ ਕਿ) ਕਿਵੇਂ ਦਰਸਨ ਕਰਾਂ।
My mind longs to meet the Lord; how can I obtain the Blessed Vision of His Darshan?
मनु लोचै हरि मिलण कउ किउ दरसनु पाईआ ॥
LINE 33
ਮੈਲਖਵਿੜਤੇਸਾਹਿਬਾਜੇਬਿੰਦਬੋੁਲਾਈਆ॥
ਹੇ (ਮੇਰੇ) ਮਾਲਕ! ਜੇ ਤੂੰ ਮੈਨੂੰ ਰਤਾ ਭਰ ਭੀ ਵਾਜ ਮਾਰੇਂ ਤਾਂ (ਮੈਂ ਸਮਝਦਾ ਹਾਂ ਕਿ) ਮੈਂ ਲੱਖਾਂ ਰੁਪਏ ਖੱਟ ਲਏ ਹਨ।
I obtain hundreds of thousands, if my Lord and Master speaks to me, even for an instant.
मै लख विड़ते साहिबा जे बिंद बुोलाईआ ॥
LINE 34
ਮੈਚਾਰੇਕੁੰਡਾਭਾਲੀਆਤੁਧੁਜੇਵਡੁਨਸਾਈਆ॥
ਹੇ ਮੇਰੇ ਸਾਈਂ! ਮੈਂ ਚੁਫੇਰੇ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ।
I have searched in four directions; there is no other as great as You, Lord.
मै चारे कुंडा भालीआ तुधु जेवडु न साईआ ॥
LINE 35
ਮੈਦਸਿਹੁਮਾਰਗੁਸੰਤਹੋਕਿਉਪ੍ਰਭੂਮਿਲਾਈਆ॥
ਹੇ ਸੰਤ ਜਨੋ! (ਤੁਸੀਂ ਹੀ) ਮੈਨੂੰ ਰਾਹ ਦੱਸੋ ਕਿ ਮੈਂ ਪ੍ਰਭੂ ਨੂੰ ਕਿਵੇਂ ਮਿਲਾਂ।
Show me the Path, O Saints. How can I meet God?
मै दसिहु मारगु संतहो किउ प्रभू मिलाईआ ॥
LINE 36
ਮਨੁਅਰਪਿਹੁਹਉਮੈਤਜਹੁਇਤੁਪੰਥਿਜੁਲਾਈਆ॥
(ਸੰਤ ਜਨ ਰਾਹ ਦੱਸਦੇ ਹਨ ਕਿ) ਮਨ (ਪ੍ਰਭੂ ਦੇ) ਭੇਟਾ ਕਰੋ ਹਉਮੈ ਦੂਰ ਕਰੋ (ਤੇ ਆਖਦੇ ਹਨ ਕਿ) ਮੈਂ ਇਸ ਰਸਤੇ ਉਤੇ ਤੁਰਾਂ।
I dedicate my mind to Him, and renounce my ego. This is the Path which I shall take.
मनु अरपिहु हउमै तजहु इतु पंथि जुलाईआ ॥
LINE 37
ਨਿਤਸੇਵਿਹੁਸਾਹਿਬੁਆਪਣਾਸਤਸੰਗਿਮਿਲਾਈਆ॥
(ਸੰਤ ਉਪਦੇਸ਼ ਦੇਂਦੇ ਹਨ ਕਿ) ਸਦਾ ਆਪਣੇ ਮਾਲਕ-ਪ੍ਰਭੂ ਨੂੰ ਯਾਦ ਕਰੋ (ਤੇ ਕਹਿੰਦੇ ਹਨ ਕਿ) ਮੈਂ ਸਤਸੰਗ ਵਿਚ ਮਿਲਾਂ।
Joining the Sat Sangat, the True Congregation, I serve my Lord and Master continually.
नित सेविहु साहिबु आपणा सतसंगि मिलाईआ ॥
LINE 38
ਸਭੇਆਸਾਪੂਰੀਆਗੁਰਮਹਲਿਬੁਲਾਈਆ॥
ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਗੁਰੂ ਨੇ ਸੱਦ ਲਿਆ, ਤਾਂ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ।
All my hopes are fulfilled; the Guru has ushered me into the Mansion of the Lord's Presence.
सभे आसा पूरीआ गुर महलि बुलाईआ ॥
LINE 39
ਤੁਧੁਜੇਵਡੁਹੋਰੁਨਸੁਝਈਮੇਰੇਮਿਤ੍ਰਗੋੁਸਾਈਆ੧੨॥॥
ਹੇ ਮੇਰੇ ਮਿਤ੍ਰ! ਹੇ ਧਰਤੀ ਦੇ ਮਾਲਕ! ਮੈਨੂੰ ਤੇਰੇ ਜੇਡਾ ਹੋਰ ਕੋਈ ਲੱਭਦਾ ਨਹੀਂ (ਤੂੰ ਮੇਹਰ ਕਰ, ਤੇ ਦੀਦਾਰ ਦੇਹ) ॥੧੨॥
I cannot conceive of any other as great as You, O my Friend, O Lord of the World. ||12||
तुधु जेवडु होरु न सुझई मेरे मित्र गुोसाईआ ॥१२॥
LINE 40
ਡਖਣੇਮਃ੫॥
Dakhanay, Fifth Mahalaa:
डखणे मः ५ ॥
LINE 41
ਮੂਥੀਆਊਤਖਤੁਪਿਰੀਮਹਿੰਜੇਪਾਤਿਸਾਹ॥
ਹੇ ਮੇਰੇ ਪਤੀ ਪਾਤਿਸ਼ਾਹ! ਮੈਂ (ਤੇਰੇ ਬੈਠਣ ਲਈ) ਆਪਣੇ ਹਿਰਦੇ ਨੂੰ ਤਖ਼ਤ ਬਣਾਇਆ ਹੈ।
I have become the throne for my Beloved Lord King.
मू थीआऊ तखतु पिरी महिंजे पातिसाह ॥
LINE 42
ਪਾਵਮਿਲਾਵੇਕੋਲਿਕਵਲਜਿਵੈਬਿਗਸਾਵਦੋ੧॥॥
ਜਦੋਂ ਤੂੰ ਆਪਣੇ ਚਰਨ ਮੇਰੇ ਹਿਰਦੇ-ਤਖ਼ਤ ਨਾਲ ਛੁਹਾਂਦਾ ਹੈਂ, ਮੈਂ ਕੌਲ ਫੁੱਲ ਵਾਂਗ ਖਿੜ ਪੈਂਦਾ ਹਾਂ ॥੧॥
If You place Your foot on me, I blossom forth like the lotus flower. ||1||
पाव मिलावे कोलि कवल जिवै बिगसावदो ॥१॥
LINE 43
ਮਃ੫॥
Fifth Mahalaa:
मः ५ ॥
LINE 44
ਪਿਰੀਆਸੰਦੜੀਭੁਖਮੂਲਾਵਣਥੀਵਿਥਰਾ॥
ਪਿਆਰੇ ਪਤੀ-ਪ੍ਰਭੂ ਨੂੰ ਮਿਲਣ ਦੀ ਭੁੱਖ ਮਿਟਾਣ ਲਈ ਮੇਰਾ ਆਪਾ-ਭਾਵ ਸਲੂਣਾ ਬਣ ਜਾਏ।
If my Beloved becomes hungry, I will become food, and place myself before Him.
पिरीआ संदड़ी भुख मू लावण थी विथरा ॥
LINE 45
ਜਾਣੁਮਿਠਾਈਇਖਬੇਈਪੀੜੇਨਾਹੁਟੈ੨॥॥
ਮੈਂ ਅਜੇਹੀ ਗੰਨੇ ਦੀ ਮਿਠਾਸ ਬਣਨਾ ਸਿੱਖ ਲਵਾਂ ਕਿ (ਗੰਨੇ ਨੂੰ) ਮੁੜ ਮੁੜ ਪੀਤਿਆਂ ਭੀ ਨਾਹ ਮੁੱਕੇ (ਭਾਵ, ਮੈਂ ਆਪਾ-ਭਾਵ ਮਿਟਾ ਦਿਆਂ, ਤੇ ਆਪਾ ਵਾਰਦਿਆਂ ਕਦੇ ਅੱਕਾਂ ਨਾਹ, ਰੱਜਾਂ ਨਾਹ) ॥੨॥
I may be crushed, again and again, but like sugarcane, I do not stop yielding sweet juice. ||2||
जाणु मिठाई इख बेई पीड़े ना हुटै ॥२॥
LINE 46
ਮਃ੫॥
Fifth Mahalaa:
मः ५ ॥
LINE 47
ਠਗਾਨੀਹੁਮਤ੍ਰੋੜਿਜਾਣੁਗੰਧ੍ਰਬਾਨਗਰੀ॥
ਦੁਨੀਆ ਦਾ ਮੋਹ ਚੰਗੀ ਤਰ੍ਹਾਂ ਤੋੜ ਦੇ, (ਇਸ ਦੁਨੀਆ ਨੂੰ) ਧੂਏਂ ਦਾ ਪਹਾੜ ਸਮਝ।
Break off your love with the cheaters; realize that it is a mirage.
ठगा नीहु मत्रोड़ि जाणु गंध्रबा नगरी ॥
LINE 48
ਸੁਖਘਟਾਊਡੂਇਇਸੁਪੰਧਾਣੂਘਰਘਣੇ੩॥॥
(ਦੁਨੀਆ ਦਾ) ਦੋ ਘੜੀਆਂ ਦਾ ਸੁਖ (ਮਾਣਿਆਂ) ਇਸ ਜੀਵ-ਰਾਹੀ ਨੂੰ ਅਨੇਕਾਂ ਜੂਨਾਂ (ਵਿਚ ਭਟਕਣਾ ਪੈਂਦਾ ਹੈ) ॥੩॥
Your pleasure lasts for only two moments; this traveller wanders through countless homes. ||3||
सुख घटाऊ डूइ इसु पंधाणू घर घणे ॥३॥
LINE 49
ਪਉੜੀ॥
Pauree:
पउड़ी ॥
LINE 50
ਅਕਲਕਲਾਨਹਪਾਈਐਪ੍ਰਭੁਅਲਖਅਲੇਖੰ॥
ਜਿਸ ਪ੍ਰਭੂ ਦਾ ਕੋਈ ਚਿਹਨ-ਚੱਕ੍ਰ ਨਹੀਂ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਵਧਦਾ ਘਟਦਾ ਨਹੀਂ ਹੈ ਉਸ ਦਾ ਭੇਤ (ਕਲਾ) ਨਹੀਂ ਪਾਇਆ ਜਾ ਸਕਦਾ।
God is not found by intellectual devices; He is unknowable and unseen.
अकल कला नह पाईऐ प्रभु अलख अलेखं ॥