ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਤਿਸੁਗੁਰਕਉਸਿਮਰਉਸਾਸਿਸਾਸਿ॥
(ਹੇ ਭਾਈ!) ਉਸ ਗੁਰੂ ਨੂੰ ਮੈਂ (ਆਪਣੇ) ਹਰੇਕ ਸਾਹ ਦੇ ਨਾਲ ਨਾਲ ਚੇਤੇ ਕਰਦਾ ਰਹਿੰਦਾ ਹਾਂ,
I remember the Guru with each and every breath.
तिसु गुर कउ सिमरउ सासि सासि ॥
ਗੁਰੁਮੇਰੇਪ੍ਰਾਣਸਤਿਗੁਰੁਮੇਰੀਰਾਸਿ॥੧॥ਰਹਾਉ॥
ਜੇਹੜਾ ਗੁਰੂ ਮੇਰੀ ਜਿੰਦ ਦਾ ਆਸਰਾ ਹੈ ਮੇਰੀ (ਆਤਮਕ ਜੀਵਨ ਦੀ) ਰਾਸਿ-ਪੂੰਜੀ (ਦਾ ਰਾਖਾ) ਹੈ ॥੧॥ ਰਹਾਉ ॥
The Guru is my breath of life, the True Guru is my wealth. ||1||Pause||
गुरु मेरे प्राण सतिगुरु मेरी रासि ॥१॥ रहाउ ॥
ਗੁਰਕਾਦਰਸਨੁਦੇਖਿਦੇਖਿਜੀਵਾ॥
(ਹੇ ਭਾਈ!) ਜਿਉਂ ਜਿਉਂ ਮੈਂ ਗੁਰੂ ਦਾ ਦਰਸਨ ਕਰਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ।
Beholding the Blessed Vision of the Guru's Darshan, I live.
गुर का दरसनु देखि देखि जीवा ॥
ਗੁਰਕੇਚਰਣਧੋਇਧੋਇਪੀਵਾ॥੧॥
ਜਿਉਂ ਜਿਉਂ ਮੈਂ ਗੁਰੂ ਦੇ ਚਰਨ ਧੋਂਦਾ ਹਾਂ, ਮੈਨੂੰ (ਆਤਮਕ ਜੀਵਨ ਦੇਣ ਵਾਲਾ) ਨਾਮ-ਜਲ (ਪੀਣ ਨੂੰ, ਜਪਣ ਨੂੰ) ਮਿਲਦਾ ਹੈ ॥੧॥
I wash the Guru's Feet, and drink in this water. ||1||
गुर के चरण धोइ धोइ पीवा ॥१॥
ਗੁਰਕੀਰੇਣੁਨਿਤਮਜਨੁਕਰਉ॥
ਗੁਰੂ ਦੇ ਚਰਨਾਂ ਦੀ ਧੂੜ (ਮੇਰੇ ਵਾਸਤੇ ਤੀਰਥ ਦਾ ਜਲ ਹੈ ਉਸ) ਵਿਚ ਮੈਂ ਸਦਾ ਇਸ਼ਨਾਨ ਕਰਦਾ ਹਾਂ,
I take my daily bath in the dust of the Guru's Feet.
गुर की रेणु नित मजनु करउ ॥
ਜਨਮਜਨਮਕੀਹਉਮੈਮਲੁਹਰਉ॥੨॥
ਤੇ ਅਨੇਕਾਂ ਜਨਮਾਂ ਦੀ (ਇਕੱਠੀ ਹੋਈ ਹੋਈ) ਹਉਮੈ ਦੀ ਮੈਲ (ਆਪਣੇ ਮਨ ਵਿਚੋਂ) ਦੂਰ ਕਰਦਾ ਹਾਂ ॥੨॥
The egotistical filth of countless incarnations is washed off. ||2||
जनम जनम की हउमै मलु हरउ ॥२॥
ਤਿਸੁਗੁਰਕਉਝੂਲਾਵਉਪਾਖਾ॥
(ਹੇ ਭਾਈ!) ਉਸ ਗੁਰੂ ਨੂੰ ਮੈਂ ਪੱਖਾ ਝੱਲਦਾ ਹਾਂ,
I wave the fan over the Guru.
तिसु गुर कउ झूलावउ पाखा ॥
ਮਹਾਅਗਨਿਤੇਹਾਥੁਦੇਰਾਖਾ॥੩॥
ਜਿਸ ਗੁਰੂ ਨੇ ਮੈਨੂੰ (ਵਿਕਾਰਾਂ ਦੀ) ਵੱਡੀ ਅੱਗ ਤੋਂ (ਆਪਣਾ) ਹੱਥ ਦੇ ਕੇ ਬਚਾਇਆ ਹੋਇਆ ਹੈ ॥੩॥
Giving me His Hand, He has saved me from the great fire. ||3||
महा अगनि ते हाथु दे राखा ॥३॥
ਤਿਸੁਗੁਰਕੈਗ੍ਰਿਹਿਢੋਵਉਪਾਣੀ॥
(ਹੇ ਭਾਈ!) ਮੈਂ ਉਸ ਗੁਰੂ ਦੇ ਘਰ ਵਿਚ (ਸਦਾ) ਪਾਣੀ ਢੋਂਦਾ ਹਾਂ,
I carry water for the Guru's household;
तिसु गुर कै ग्रिहि ढोवउ पाणी ॥
ਜਿਸੁਗੁਰਤੇਅਕਲਗਤਿਜਾਣੀ॥੪॥
ਜਿਸ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦੀ ਸੂਝ-ਬੂਝ ਹਾਸਲ ਕੀਤੀ ਹੈ ਜੇਹੜਾ ਕਦੇ ਘਟਦਾ ਵਧਦਾ ਨਹੀਂ ॥੪॥
from the Guru, I have learned the Way of the One Lord. ||4||
जिसु गुर ते अकल गति जाणी ॥४॥
ਤਿਸੁਗੁਰਕੈਗ੍ਰਿਹਿਪੀਸਉਨੀਤ॥
(ਹੇ ਭਾਈ!) ਉਸ ਗੁਰੂ ਦੇ ਘਰ ਵਿਚ ਮੈਂ ਸਦਾ ਚੱਕੀ ਪੀਂਹਦਾ ਹਾਂ,
I grind the corn for the Guru's household.
तिसु गुर कै ग्रिहि पीसउ नीत ॥
ਜਿਸੁਪਰਸਾਦਿਵੈਰੀਸਭਮੀਤ॥੫॥
ਜਿਸ ਗੁਰੂ ਦੀ ਕਿਰਪਾ ਨਾਲ (ਪਹਿਲਾਂ) ਵੈਰੀ (ਦਿੱਸ ਰਹੇ ਬੰਦੇ ਹੁਣ) ਸਾਰੇ ਮਿੱਤਰ ਜਾਪ ਰਹੇ ਹਨ ॥੫॥
By His Grace, all my enemies have become friends. ||5||
जिसु परसादि वैरी सभ मीत ॥५॥
ਜਿਨਿਗੁਰਿਮੋਕਉਦੀਨਾਜੀਉ॥
(ਹੇ ਭਾਈ!) ਜਿਸ ਗੁਰੂ ਨੇ ਮੈਨੂੰ ਆਤਮਕ ਜੀਵਨ ਦਿੱਤਾ ਹੈ,
The Guru who gave me my soul,
जिनि गुरि मो कउ दीना जीउ ॥
ਆਪੁਨਾਦਾਸਰਾਆਪੇਮੁਲਿਲੀਉ॥੬॥
ਜਿਸ ਨੇ ਮੈਨੂੰ ਆਪਣਾ ਨਿੱਕਾ ਜਿਹਾ ਦਾਸ ਬਣਾ ਕੇ ਆਪ ਹੀ ਮੁੱਲ ਲੈ ਲਿਆ ਹੈ (ਮੇਰੇ ਨਾਲ ਡੂੰਘੀ ਅਪਣੱਤ ਬਣਾ ਲਈ ਹੈ) ॥੬॥
has Himself purchased me, and made me His slave. ||6||
आपुना दासरा आपे मुलि लीउ ॥६॥
ਆਪੇਲਾਇਓਅਪਨਾਪਿਆਰੁ॥
ਜਿਸ ਗੁਰੂ ਨੇ ਆਪ ਹੀ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ,
He Himself has blessed me with His Love.
आपे लाइओ अपना पिआरु ॥
ਸਦਾਸਦਾਤਿਸੁਗੁਰਕਉਕਰੀਨਮਸਕਾਰੁ॥੭॥
ਉਸ ਗੁਰੂ ਨੂੰ ਮੈਂ ਸਦਾ ਹੀ ਸਦਾ ਹੀ ਸਿਰ ਨਿਵਾਂਦਾ ਰਹਿੰਦਾ ਹਾਂ ॥੭॥
Forever and ever, I humbly bow to the Guru. ||7||
सदा सदा तिसु गुर कउ करी नमसकारु ॥७॥
ਕਲਿਕਲੇਸਭੈਭ੍ਰਮਦੁਖਲਾਥਾ॥
ਉਸ ਦੀ ਸਰਨ ਪਿਆਂ (ਮੇਰੇ ਅੰਦਰੋਂ) ਝਗੜੇ ਕਲੇਸ਼ ਸਹਮ ਭਟਕਣਾ ਤੇ ਸਾਰੇ ਦੁੱਖ ਦੂਰ ਹੋ ਗਏ ਹਨ।
My troubles, conflicts, fears, doubts and pains have been dispelled;
कलि कलेस भै भ्रम दुख लाथा ॥
ਕਹੁਨਾਨਕਮੇਰਾਗੁਰੁਸਮਰਾਥਾ॥੮॥੯॥
ਨਾਨਕ ਆਖਦਾ ਹੈ- ਮੇਰਾ ਗੁਰੂ ਬੜੀਆਂ ਤਾਕਤਾਂ ਦਾ ਮਾਲਕ ਹੈ ॥੮॥੯॥
says Nanak, my Guru is All-powerful. ||8||9||
कहु नानक मेरा गुरु समराथा ॥८॥९॥
WWW.GURBANI.WORLD