ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਮੁਖਤੇਪੜਤਾਟੀਕਾਸਹਿਤ॥
(ਜੇਹੜਾ ਮਨੁੱਖ ਧਰਮ-ਪੁਸਤਕਾਂ ਨੂੰ) ਮੂੰਹੋਂ ਤਾਂ ਅਰਥਾਂ ਸਮੇਤ ਪੜ੍ਹਦਾ ਹੈ,
You read the scriptures, and the commentaries,
मुख ते पड़ता टीका सहित ॥
ਹਿਰਦੈਰਾਮੁਨਹੀਪੂਰਨਰਹਤ॥
ਪਰ ਉਸ ਦੇ ਹਿਰਦੇ ਵਿਚ ਪਰਮਾਤਮਾ ਨਹੀਂ ਵੱਸਦਾ, ਨਾਹ ਹੀ ਉਸ ਦੀ ਰਹਿਣੀ ਬੇ-ਦਾਗ਼ ਹੈ,
but the Perfect Lord does not dwell in your heart.
हिरदै रामु नही पूरन रहत ॥
ਉਪਦੇਸੁਕਰੇਕਰਿਲੋਕਦ੍ਰਿੜਾਵੈ॥
ਹੋਰ ਲੋਕਾਂ ਨੂੰ (ਧਰਮ-ਪੁਸਤਕਾਂ ਦਾ) ਉਪਦੇਸ਼ ਕਰਦਾ ਹੈ (ਅਤੇ ਉਪਦੇਸ਼) ਕਰ ਕੇ ਉਹਨਾਂ ਦੇ ਮਨ ਵਿਚ (ਉਹ ਉਪਦੇਸ਼) ਪੱਕੀ ਤਰ੍ਹਾਂ ਬਿਠਾਂਦਾ ਹੈ,
You preach to others to have faith,
उपदेसु करे करि लोक द्रिड़ावै ॥
ਅਪਨਾਕਹਿਆਆਪਿਨਕਮਾਵੈ॥੧॥
ਪਰ ਆਪਣਾ ਇਹ ਦੱਸਿਆ ਹੋਇਆ ਉਪਦੇਸ਼ ਆਪ ਨਹੀਂ ਕਮਾਂਦਾ (ਉਸ ਨੂੰ ਪੰਡਿਤ ਨਹੀਂ ਆਖਿਆ ਜਾ ਸਕਦਾ) ॥੧॥
but you do not practice what you preach. ||1||
अपना कहिआ आपि न कमावै ॥१॥
ਪੰਡਿਤਬੇਦੁਬੀਚਾਰਿਪੰਡਿਤ॥
ਹੇ ਪੰਡਿਤ! ਵੇਦ (ਆਦਿਕ ਧਰਮ-ਪੁਸਤਕ ਦੇ ਉਪਦੇਸ਼) ਨੂੰ (ਆਪਣੇ) ਮਨ ਵਿਚ ਵਸਾਈ ਰੱਖ,
O Pandit, O religious scholar, contemplate the Vedas.
पंडित बेदु बीचारि पंडित ॥
ਮਨਕਾਕ੍ਰੋਧੁਨਿਵਾਰਿਪੰਡਿਤ॥੧॥ਰਹਾਉ॥
ਅਤੇ ਹੇ ਪੰਡਿਤ! ਆਪਣੇ ਮਨ ਦਾ ਗੁੱਸਾ ਦੂਰ ਕਰ ਦੇ ॥੧॥ ਰਹਾਉ ॥
Eradicate anger from your mind, O Pandit. ||1||Pause||
मन का क्रोधु निवारि पंडित ॥१॥ रहाउ ॥
ਆਗੈਰਾਖਿਓਸਾਲਗਿਰਾਮੁ॥
(ਆਤਮਕ ਜੀਵਨ ਵਲੋਂ) ਅੰਨ੍ਹਾ (ਮਨੁੱਖ) ਸਾਲਗਰਾਮ ਦੀ ਮੂਰਤੀ ਆਪਣੇ ਸਾਹਮਣੇ ਰੱਖ ਲੈਂਦਾ ਹੈ,
You place your stone god before yourself,
आगै राखिओ साल गिरामु ॥
ਮਨੁਕੀਨੋਦਹਦਿਸਬਿਸ੍ਰਾਮੁ॥
ਪਰ ਉਸ ਦਾ ਮਨ ਦਸੀਂ ਪਾਸੀਂ ਟਿਕਿਆ ਹੋਇਆ ਹੈ।
but your mind wanders in the ten directions.
मनु कीनो दह दिस बिस्रामु ॥
ਤਿਲਕੁਚਰਾਵੈਪਾਈਪਾਇ॥
ਅੰਨ੍ਹਾ (ਮਨੁੱਖ ਆਪਣੇ ਮੱਥੇ ਉੱਤੇ) ਤਿਲਕ ਲਾਂਦਾ ਹੈ, (ਮੂਰਤੀ ਦੇ) ਪੈਰਾਂ ਉੱਤੇ (ਭੀ) ਪੈਂਦਾ ਹੈ,
You apply a ceremonial tilak mark to its forehead, and fall at its feet.
तिलकु चरावै पाई पाइ ॥
ਲੋਕਪਚਾਰਾਅੰਧੁਕਮਾਇ॥੨॥
ਪਰ ਇਹ ਸਭ ਕੁਝ ਉਹ ਸਿਰਫ਼ ਦੁਨੀਆ ਨੂੰ ਪਤਿਆਉਣ ਦਾ ਕੰਮ ਹੀ ਕਰਦਾ ਹੈ ॥੨॥
You try to appease the people, and act blindly. ||2||
लोक पचारा अंधु कमाइ ॥२॥
ਖਟੁਕਰਮਾਅਰੁਆਸਣੁਧੋਤੀ॥
(ਆਤਮਕ ਜੀਵਨ ਵਲੋਂ ਅੰਨ੍ਹਾ ਮਨੁੱਖ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਕਰਦਾ ਹੈ,
You perform the six religious rituals, and sit wearing your loin-cloth.
खटु करमा अरु आसणु धोती ॥
ਭਾਗਠਿਗ੍ਰਿਹਿਪੜੈਨਿਤਪੋਥੀ॥
(ਦੇਵ-ਪੂਜਾ ਕਰਨ ਵਾਸਤੇ ਉਸ ਨੇ ਉੱਨ ਆਦਿਕ ਦਾ) ਆਸਣ (ਭੀ ਰੱਖਿਆ ਹੋਇਆ ਹੈ, ਪੂਜਾ ਕਰਨ ਵੇਲੇ) ਧੋਤੀ (ਭੀ ਪਹਿਨਦਾ ਹੈ), ਕਿਸੇ ਧਨਾਢ ਦੇ ਘਰ (ਜਾ ਕੇ) ਸਦਾ (ਆਪਣੀ ਧਾਰਮਿਕ) ਪੁਸਤਕ ਭੀ ਪੜ੍ਹਦਾ ਹੈ,
In the homes of the wealthy, you read the prayer book.
भागठि ग्रिहि पड़ै नित पोथी ॥
ਮਾਲਾਫੇਰੈਮੰਗੈਬਿਭੂਤ॥
(ਉਸ ਦੇ ਘਰ ਬੈਠ ਕੇ) ਮਾਲਾ ਫੇਰਦਾ ਹੈ, (ਫਿਰ ਉਸ ਧਨਾਢ ਪਾਸੋਂ) ਧਨ-ਪਦਾਰਥ ਮੰਗਦਾ ਹੈ-
You chant on your mala, and beg for money.
माला फेरै मंगै बिभूत ॥
ਇਹਬਿਧਿਕੋਇਨਤਰਿਓਮੀਤ॥੩॥
ਹੇ ਮਿੱਤਰ! ਇਸ ਤਰੀਕੇ ਨਾਲ ਕੋਈ ਮਨੁੱਖ ਕਦੇ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ॥੩॥
No one has ever been saved in this way, friend. ||3||
इह बिधि कोइ न तरिओ मीत ॥३॥
ਸੋਪੰਡਿਤੁਗੁਰਸਬਦੁਕਮਾਇ॥
ਉਹ ਮਨੁੱਖ (ਹੀ) ਪੰਡਿਤ ਹੈ ਜੇਹੜਾ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ।
He alone is a Pandit, who lives the Word of the Guru's Shabad.
सो पंडितु गुर सबदु कमाइ ॥
ਤ੍ਰੈਗੁਣਕੀਓਸੁਉਤਰੀਮਾਇ॥
ਤਿੰਨਾਂ ਗੁਣਾਂ ਵਾਲੀ ਇਹ ਮਾਇਆ ਉਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ।
Maya, of the three qualities, leaves him.
त्रै गुण की ओसु उतरी माइ ॥
ਚਤੁਰਬੇਦਪੂਰਨਹਰਿਨਾਇ॥
ਉਸ ਦੇ ਭਾ ਦੇ ਪਰਮਾਤਮਾ ਦੇ ਨਾਮ ਵਿਚ (ਹੀ) ਚਾਰੇ ਵੇਦ ਮੁਕੰਮਲ ਤੌਰ ਤੇ ਆ ਜਾਂਦੇ ਹਨ।
The four Vedas are completely contained within the Lord's Name.
चतुर बेद पूरन हरि नाइ ॥
ਨਾਨਕਤਿਸਕੀਸਰਣੀਪਾਇ॥੪॥੬॥੧੭॥
ਹੇ ਨਾਨਕ! (ਆਖ-ਕੋਈ ਭਾਗਾਂ ਵਾਲਾ ਮਨੁੱਖ) ਉਸ (ਪੰਡਿਤ) ਦੀ ਸਰਨ ਪੈਂਦਾ ਹੈ ॥੪॥੬॥੧੭॥
Nanak seeks His Sanctuary. ||4||6||17||
नानक तिस की सरणी पाइ ॥४॥६॥१७॥
WWW.GURBANI.WORLD