GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 887
Display Settings
Translations
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
ਤਨਤੇਛੁਟਕੀਅਪਨੀਧਾਰੀ
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰੇ ਸਰੀਰ ਵਿਚੋਂ ਇਹ ਮਿੱਥ ਮੁੱਕ ਗਈ ਹੈ ਕਿ ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ।
My self-conceit has been eliminated from my body.
तन ते छुटकी अपनी धारी ॥
ਪ੍ਰਭਕੀਆਗਿਆਲਗੀਪਿਆਰੀ
ਹੁਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ।
The Will of God is dear to me.
प्रभ की आगिआ लगी पिआरी ॥
ਜੋਕਿਛੁਕਰੈਸੁਮਨਿਮੇਰੈਮੀਠਾ
ਜੋ ਕੁਝ ਪਰਮਾਤਮਾ ਕਰਦਾ ਹੈ, ਉਹ (ਹੁਣ) ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ।
Whatever He does, seems sweet to my mind.
जो किछु करै सु मनि मेरै मीठा ॥
ਤਾਇਹੁਅਚਰਜੁਨੈਨਹੁਡੀਠਾ॥੧॥
(ਇਸ ਆਤਮਕ ਤਬਦੀਲੀ ਦਾ) ਇਹ ਅਚਰਜ ਤਮਾਸ਼ਾ ਮੈਂ ਪਰਤੱਖ ਵੇਖ ਲਿਆ ਹੈ ॥੧॥
And then, these eyes behold the wondrous Lord. ||1||
ता इहु अचरजु नैनहु डीठा ॥१॥
ਅਬਮੋਹਿਜਾਨੀਰੇਮੇਰੀਗਈਬਲਾਇ
ਹੇ ਭਾਈ! ਹੁਣ ਮੈਂ (ਆਤਮਕ ਜੀਵਨ ਦੀ ਮਰਯਾਦਾ) ਸਮਝ ਲਈ ਹੈ, ਮੇਰੇ ਅੰਦਰੋਂ (ਚਿਰਾਂ ਦੀ ਚੰਬੜੀ ਹੋਈ ਮਮਤਾ ਦੀ) ਡੈਣ ਨਿਕਲ ਗਈ ਹੈ।
Now, I have become wise and my demons are gone.
अब मोहि जानी रे मेरी गई बलाइ ॥
ਬੁਝਿਗਈਤ੍ਰਿਸਨਨਿਵਾਰੀਮਮਤਾਗੁਰਿਪੂਰੈਲੀਓਸਮਝਾਇ॥੧॥ਰਹਾਉ
ਪੂਰੇ ਗੁਰੂ ਨੇ ਮੈਨੂੰ (ਜੀਵਨ ਦੀ) ਸੂਝ ਬਖ਼ਸ਼ ਦਿੱਤੀ ਹੈ। (ਮੇਰੇ ਅੰਦਰੋਂ) ਮਾਇਆ ਦੇ ਲਾਲਚ ਦੀ ਅੱਗ ਬੁੱਝ ਗਈ ਹੈ, ਗੁਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ ॥੧॥ ਰਹਾਉ ॥
My thirst is quenched, and my attachment is dispelled. The Perfect Guru has instructed me. ||1||Pause||
बुझि गई त्रिसन निवारी ममता गुरि पूरै लीओ समझाइ ॥१॥ रहाउ ॥
ਕਰਿਕਿਰਪਾਰਾਖਿਓਗੁਰਿਸਰਨਾ
(ਹੇ ਭਾਈ! ਗੁਰੂ ਨੇ ਮੇਹਰ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖਿਆ ਹੋਇਆ ਹੈ।
In His Mercy, the Guru has kept me under His protection.
करि किरपा राखिओ गुरि सरना ॥
ਗੁਰਿਪਕਰਾਏਹਰਿਕੇਚਰਨਾ
ਗੁਰੂ ਨੇ ਪ੍ਰਭੂ ਦੇ ਚਰਨ ਫੜਾ ਦਿੱਤੇ ਹਨ।
The Guru has attached me to the Lord's Feet.
गुरि पकराए हरि के चरना ॥
ਬੀਸਬਿਸੁਏਜਾਮਨਠਹਰਾਨੇ
ਹੁਣ ਜਦੋਂ ਮੇਰਾ ਮਨ ਪੂਰੇ ਤੌਰ ਤੇ ਠਹਿਰ ਗਿਆ ਹੈ, (ਟਿਕ ਗਿਆ ਹੈ),
When the mind is totally held in check,
बीस बिसुए जा मन ठहराने ॥
ਗੁਰਪਾਰਬ੍ਰਹਮਏਕੈਹੀਜਾਨੇ॥੨॥
ਮੈਨੂੰ ਗੁਰੂ ਅਤੇ ਪਰਮਾਤਮਾ ਇੱਕ-ਰੂਪ ਦਿੱਸ ਰਹੇ ਹਨ ॥੨॥
one sees the Guru and the Supreme Lord God as one and the same. ||2||
गुर पारब्रहम एकै ही जाने ॥२॥
ਜੋਜੋਕੀਨੋਹਮਤਿਸਕੇਦਾਸ
(ਹੇ ਭਾਈ!) ਜੇਹੜਾ ਜੇਹੜਾ ਜੀਵ ਪਰਮਾਤਮਾ ਨੇ ਪੈਦਾ ਕੀਤਾ ਹੈ ਮੈਂ ਹਰੇਕ ਦਾ ਸੇਵਕ ਬਣ ਗਿਆ ਹਾਂ,
Whoever You have created, I am his slave.
जो जो कीनो हम तिस के दास ॥
ਪ੍ਰਭਮੇਰੇਕੋਸਗਲਨਿਵਾਸ
(ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਸਾਰੇ ਹੀ ਜੀਵਾਂ ਵਿਚ ਮੇਰੇ ਪਰਮਾਤਮਾ ਦਾ ਨਿਵਾਸ ਹੈ।
My God dwells in all.
प्रभ मेरे को सगल निवास ॥
ਨਾਕੋਦੂਤੁਨਹੀਬੈਰਾਈ
ਮੈਨੂੰ ਕੋਈ ਭੀ ਜੀਵ ਆਪਣਾ ਦੁਸ਼ਮਨ ਵੈਰੀ ਨਹੀਂ ਦਿੱਸਦਾ।
I have no enemies, no adversaries.
ना को दूतु नही बैराई ॥
ਗਲਿਮਿਲਿਚਾਲੇਏਕੈਭਾਈ॥੩॥
ਹੁਣ ਮੈਂ ਸਭਨਾਂ ਦੇ ਗਲ ਨਾਲ ਮਿਲ ਕੇ ਤੁਰਦਾ ਹਾਂ (ਜਿਵੇਂ ਅਸੀ) ਇੱਕੋ ਪਿਤਾ (ਦੇ ਪੁੱਤਰ) ਭਰਾ ਹਾਂ ॥੩॥
I walk arm in arm, like brothers, with all. ||3||
गलि मिलि चाले एकै भाई ॥३॥
ਜਾਕਉਗੁਰਿਹਰਿਦੀਏਸੂਖਾ
ਜਿਸ ਮਨੁੱਖ ਨੂੰ ਗੁਰੂ ਨੇ ਪ੍ਰਭੂ ਨੇ (ਇਹ) ਸੁਖ ਦੇ ਦਿੱਤੇ,
One whom the Guru, the Lord, blesses with peace,
जा कउ गुरि हरि दीए सूखा ॥
ਤਾਕਉਬਹੁਰਿਲਾਗਹਿਦੂਖਾ
ਉਸ ਉੱਤੇ ਦੁੱਖ ਮੁੜ ਆਪਣਾ ਜ਼ੋਰ ਨਹੀਂ ਪਾ ਸਕਦੇ।
does not suffer in pain any longer.
ता कउ बहुरि न लागहि दूखा ॥
ਆਪੇਆਪਿਸਰਬਪ੍ਰਤਿਪਾਲ
(ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਆਪ ਹੀ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ।
He Himself cherishes all.
आपे आपि सरब प्रतिपाल ॥
ਨਾਨਕਰਾਤਉਰੰਗਿਗੋਪਾਲ॥੪॥੫॥੧੬॥
ਹੇ ਨਾਨਕ! ਉਹ ਮਨੁੱਖ ਸ੍ਰਿਸ਼ਟੀ ਦੇ ਰੱਖਿਅਕ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੪॥੫॥੧੬॥
Nanak is imbued with the love of the Lord of the World. ||4||5||16||
नानक रातउ रंगि गोपाल ॥४॥५॥१६॥
WWW.GURBANI.WORLD
ਪਿਛਲਾ Share ਹੋਮ Save ਅਗਲਾ