ਬਸੰਤੁਮਹਲਾ੫॥
Basant, Fifth Mahalaa:
बसंतु महला ५ ॥
ਰੋਗਮਿਟਾਏਪ੍ਰਭੂਆਪਿ॥
(ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਆਉਂਦੇ ਹਨ) ਪਰਮਾਤਮਾ ਆਪ (ਉਹਨਾਂ ਦੇ ਸਾਰੇ) ਰੋਗ ਮਿਟਾ ਦੇਂਦਾ ਹੈ,
God Himself has cured the disease.
रोग मिटाए प्रभू आपि ॥
ਬਾਲਕਰਾਖੇਅਪਨੇਕਰਥਾਪਿ॥੧॥
ਉਹਨਾਂ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਥਾਪਣਾ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਹੈ (ਜਿਵੇਂ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹਨ) ॥੧॥
He laid on His Hands, and protected His child. ||1||
बालक राखे अपने कर थापि ॥१॥
ਸਾਂਤਿਸਹਜਗ੍ਰਿਹਿਸਦਬਸੰਤੁ॥
(ਉਹਨਾਂ ਦੇ ਹਿਰਦੇ-) ਘਰ ਵਿਚ ਆਤਮਕ ਅਡੋਲਤਾ ਵਾਲੀ ਸ਼ਾਂਤੀ ਬਣੀ ਰਹਿੰਦੀ ਹੈ, ਸਦਾ ਕਾਇਮ ਰਹਿਣ ਵਾਲਾ ਖਿੜਾਉ ਬਣਿਆ ਰਹਿੰਦਾ ਹੈ,
Celestial peace and tranquility fill my home forever, in this springtime of the soul.
सांति सहज ग्रिहि सद बसंतु ॥
ਗੁਰਪੂਰੇਕੀਸਰਣੀਆਏਕਲਿਆਣਰੂਪਜਪਿਹਰਿਹਰਿਮੰਤੁ॥੧॥ਰਹਾਉ॥
(ਜਿਹੜੇ ਮਨੁੱਖ) ਪੂਰੇ ਗੁਰੂ ਦੀ ਸਰਨ ਆਉਂਦੇ ਹਨ, ਸੁਖ-ਸਰੂਪ ਪਰਮਾਤਮਾ ਦਾ ਨਾਮ-ਮੰਤ੍ਰ ਜਪ ਕੇ (ਨਾਮ-ਸਿਮਰਨ ਦੀਆਂ ਬਰਕਤਾਂ ਹਾਸਲ ਕਰਦੇ ਹਨ) ॥੧॥ ਰਹਾਉ ॥
I have sought the Sanctuary of the Perfect Guru; I chant the Mantra of the Name of the Lord, Har, Har, the Embodiment of emancipation. ||1||Pause||
गुर पूरे की सरणी आए कलिआण रूप जपि हरि हरि मंतु ॥१॥ रहाउ ॥
ਸੋਗਸੰਤਾਪਕਟੇਪ੍ਰਭਿਆਪਿ॥
(ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਆ ਗਏ) ਪ੍ਰਭੂ ਨੇ ਆਪ (ਉਹਨਾਂ ਦੇ ਸਾਰੇ) ਚਿੰਤਾ-ਫ਼ਿਕਰ ਅਤੇ ਦੁੱਖ-ਕਲੇਸ਼ ਮਿਟਾ ਦਿੱਤੇ।
God Himself has dispelled my sorrow and suffering.
सोग संताप कटे प्रभि आपि ॥
ਗੁਰਅਪੁਨੇਕਉਨਿਤਨਿਤਜਾਪਿ॥੨॥
(ਹੇ ਭਾਈ!) ਤੂੰ ਭੀ ਸਦਾ ਹੀ ਸਦਾ ਹੀ ਆਪਣੇ ਗੁਰੂ ਨੂੰ ਯਾਦ ਕਰਦਾ ਰਹੁ ॥੨॥
I meditate continually, continuously, on my Guru. ||2||
गुर अपुने कउ नित नित जापि ॥२॥
ਜੋਜਨੁਤੇਰਾਜਪੇਨਾਉ॥
ਹੇ ਪ੍ਰਭੂ! ਜਿਹੜਾ ਮਨੁੱਖ ਤੇਰਾ ਨਾਮ ਜਪਦਾ ਹੈ,
That humble being who chants Your Name,
जो जनु तेरा जपे नाउ ॥
ਸਭਿਫਲਪਾਏਨਿਹਚਲਗੁਣਗਾਉ॥੩॥
ਉਹ ਮਨੁੱਖ ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣਾਂ ਦਾ ਗਾਇਨ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ ॥੩॥
obtains all fruits and rewards; singing the Glories of God, he becomes steady and stable. ||3||
सभि फल पाए निहचल गुण गाउ ॥३॥
ਨਾਨਕਭਗਤਾਭਲੀਰੀਤਿ॥
ਹੇ ਨਾਨਕ! ਭਗਤ ਜਨਾਂ ਦੀ ਇਹ ਸੋਹਣੀ ਜੀਵਨ-ਮਰਯਾਦਾ ਹੈ,
O Nanak, the way of the devotees is good.
नानक भगता भली रीति ॥
ਸੁਖਦਾਤਾਜਪਦੇਨੀਤਨੀਤਿ॥੪॥੩॥੧੬॥
ਕਿ ਉਹ ਸਦਾ ਹੀ ਸੁਖਾਂ ਦੇ ਦੇਣ ਵਾਲੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ॥੪॥੩॥੧੬॥
They meditate continually, continuously, on the Lord, the Giver of peace. ||4||3||16||
सुखदाता जपदे नीत नीति ॥४॥३॥१६॥
WWW.GURBANI.WORLD