GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਸੰਤੁ - ਗੁਰੂ ਅਰਜਨ ਦੇਵ ਜੀ
ਅੰਗ 1184
Display Settings
Translations
ਬਸੰਤੁਮਹਲਾ
Basant, Fifth Mahalaa:
बसंतु महला ५ ॥
ਕਿਲਬਿਖਬਿਨਸੇਗਾਇਗੁਨਾ
(ਕੋਈ ਭੀ ਮਨੁੱਖ ਹੋਵੇ, ਪਰਮਾਤਮਾ ਦੇ) ਗੁਣ ਗਾ ਕੇ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ,
The sins are erased, singing the Glories of God;
किलबिख बिनसे गाइ गुना ॥
ਅਨਦਿਨੁਉਪਜੀਸਹਜਧੁਨਾ॥੧॥
ਉਸ ਦੇ ਅੰਦਰ ਹਰ ਵੇਲੇ ਆਤਮਕ ਅਡੋਲਤਾ ਦੀ ਰੌ ਪੈਦਾ ਹੋਈ ਰਹਿੰਦੀ ਹੈ ॥੧॥
night and day, celestial joy wells up. ||1||
अनदिनु उपजी सहज धुना ॥१॥
ਮਨੁਮਉਲਿਓਹਰਿਚਰਨਸੰਗਿ
ਉਸ ਸੇਵਕ ਦਾ ਮਨ ਪ੍ਰਭੂ ਦੇ ਚਰਨਾਂ ਵਿਚ (ਜੁੜ ਕੇ) ਆਤਮਕ ਜੀਵਨ ਵਾਲਾ ਹੋ ਜਾਂਦਾ ਹੈ,
My mind has blossomed forth, by the touch of the Lord's Feet.
मनु मउलिओ हरि चरन संगि ॥
ਕਰਿਕਿਰਪਾਸਾਧੂਜਨਭੇਟੇਨਿਤਰਾਤੌਹਰਿਨਾਮਰੰਗਿ॥੧॥ਰਹਾਉ
ਜਿਸ ਸੇਵਕ ਨੂੰ ਪਰਮਾਤਮਾ ਮਿਹਰ ਕਰ ਕੇ ਗੁਰੂ ਮਿਲਾਂਦਾ ਹੈ। ਉਹ ਸੇਵਕ ਸਦਾ ਹਰਿ-ਨਾਮ ਦੇ ਰੰਗ ਵਿਚ ਰੰਗਿਆ ਜਾਂਦਾ ਹੈ ॥੧॥ ਰਹਾਉ ॥
By His Grace, He has led me to meet the Holy men, the humble servants of the Lord. I remain continually imbued with the love of the Lord's Name. ||1||Pause||
करि किरपा साधू जन भेटे नित रातौ हरि नाम रंगि ॥१॥ रहाउ ॥
ਕਰਿਕਿਰਪਾਪ੍ਰਗਟੇਗੋੁਪਾਲ
ਮਿਹਰ ਕਰ ਕੇ ਗੋਪਾਲ-ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ,
In His Mercy, the Lord of the World has revealed Himself to me.
करि किरपा प्रगटे गुोपाल ॥
ਲੜਿਲਾਇਉਧਾਰੇਦੀਨਦਇਆਲ॥੨॥
ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਉਸ ਨੂੰ ਆਪਣੇ ਲੜ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੨॥
The Lord, Merciful to the meek, has attached me to the hem of His robe and saved me. ||2||
लड़ि लाइ उधारे दीन दइआल ॥२॥
ਇਹੁਮਨੁਹੋਆਸਾਧਧੂਰਿ
ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ,
This mind has become the dust of the Holy;
इहु मनु होआ साध धूरि ॥
ਨਿਤਦੇਖੈਸੁਆਮੀਹਜੂਰਿ॥੩॥
ਉਹ ਮਨੁੱਖ ਸੁਆਮੀ-ਪ੍ਰਭੂ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ ॥੩॥
I behold my Lord and Master, continually, ever-present. ||3||
नित देखै सुआमी हजूरि ॥३॥
ਕਾਮਕ੍ਰੋਧਤ੍ਰਿਸਨਾਗਈ
(ਉਸ ਦੇ ਅੰਦਰੋਂ) ਕਾਮ ਕ੍ਰੋਧ ਤ੍ਰਿਸ਼ਨਾ (ਆਦਿਕ ਵਿਕਾਰ) ਦੂਰ ਹੋ ਜਾਂਦੇ ਹਨ,
Sexual desire, anger and desire have vanished.
काम क्रोध त्रिसना गई ॥
ਨਾਨਕਪ੍ਰਭਕਿਰਪਾਭਈ॥੪॥੨॥੧੫॥
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ॥੪॥੨॥੧੫॥
O Nanak, God has become kind to me. ||4||2||15||
नानक प्रभ किरपा भई ॥४॥२॥१५॥
WWW.GURBANI.WORLD
ਪਿਛਲਾ Share ਹੋਮ Save ਅਗਲਾ