ਬਸੰਤੁਮਹਲਾ੫॥
Basant, Fifth Mahalaa:
बसंतु महला ५ ॥
ਹੁਕਮੁਕਰਿਕੀਨੑੇਨਿਹਾਲ॥
ਪਰਮਾਤਮਾ ਆਪਣੇ ਹੁਕਮ ਅਨੁਸਾਰ (ਆਪਣੇ ਸੇਵਕਾਂ ਨੂੰ) ਪ੍ਰਸੰਨ-ਚਿੱਤ ਰੱਖਦਾ ਹੈ।
By His Will, He makes us happy.
हुकमु करि कीने निहाल ॥
ਅਪਨੇਸੇਵਕਕਉਭਇਆਦਇਆਲੁ॥੧॥
ਉਹ ਆਪਣੇ ਸੇਵਕਾਂ ਉੱਤੇ (ਸਦਾ) ਦਇਆਵਾਨ ਹੁੰਦਾ ਹੈ ॥੧॥
He shows Mercy to His servant. ||1||
अपने सेवक कउ भइआ दइआलु ॥१॥
ਗੁਰਿਪੂਰੈਸਭੁਪੂਰਾਕੀਆ॥
ਪੂਰੇ ਗੁਰੂ ਨੇ (ਉਸ ਮਨੁੱਖ ਦਾ) ਹਰੇਕ ਕੰਮ ਸਿਰੇ ਚਾੜ੍ਹ ਦਿੱਤਾ (ਉਸ ਦਾ ਸਾਰਾ ਜੀਵਨ ਸਫਲ ਕਰ ਦਿੱਤਾ)
The Perfect Guru makes everything perfect.
गुरि पूरै सभु पूरा कीआ ॥
ਅੰਮ੍ਰਿਤਨਾਮੁਰਿਦਮਹਿਦੀਆ॥੧॥ਰਹਾਉ॥
(ਜਿਸ ਮਨੁੱਖ ਦੇ) ਹਿਰਦੇ ਵਿਚ ਉਸ ਨੇ ਆਤਮਕ ਜੀਵਨ ਦੇਣ ਵਾਲਾ ਹਰਿ ਨਾਮ ਵਸਾ ਦਿੱਤਾ ॥੧॥ ਰਹਾਉ ॥
He implants the Ambrosial Naam, the Name of the Lord, in the heart. ||1||Pause||
अंम्रित नामु रिद महि दीआ ॥१॥ रहाउ ॥
ਕਰਮੁਧਰਮੁਮੇਰਾਕਛੁਨਬੀਚਾਰਿਓ॥
(ਗੁਰੂ ਨੇ) ਮੇਰਾ (ਭੀ) ਕੋਈ (ਚੰਗਾ) ਕਰਮ ਨਹੀਂ ਵਿਚਾਰਿਆ ਮੇਰਾ ਕੋਈ ਧਰਮ ਨਹੀਂ ਵਿਚਾਰਿਆ,
He does not consider the karma of my actions, or my Dharma, my spiritual practice.
करमु धरमु मेरा कछु न बीचारिओ ॥
ਬਾਹਪਕਰਿਭਵਜਲੁਨਿਸਤਾਰਿਓ॥੨॥
ਬਾਹੋਂ ਫੜ ਕੇ ਉਸ ਨੇ (ਮੈਨੂੰ) ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘਾ ਦਿੱਤਾ ਹੈ ॥੨॥
Taking me by the arm, He saves me and carries me across the terrifying world-ocean. ||2||
बाह पकरि भवजलु निसतारिओ ॥२॥
ਪ੍ਰਭਿਕਾਟਿਮੈਲੁਨਿਰਮਲਕਰੇ॥
ਪਰਮਾਤਮਾ ਨੇ (ਆਪ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ) ਮੈਲ ਕੱਟ ਕੇ ਉਹਨਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਲਿਆ,
God has rid me of my filth, and made me stainless and pure.
प्रभि काटि मैलु निरमल करे ॥
ਗੁਰਪੂਰੇਕੀਸਰਣੀਪਰੇ॥੩॥
ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਪੈ ਗਏ ॥੩॥
I have sought the Sanctuary of the Perfect Guru. ||3||
गुर पूरे की सरणी परे ॥३॥
ਆਪਿਕਰਹਿਆਪਿਕਰਣੈਹਾਰੇ॥
ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਤੂੰ ਸਭ ਕੁਝ ਆਪ ਹੀ ਕਰ ਰਿਹਾ ਹੈਂ।
He Himself does, and causes everything to be done.
आपि करहि आपि करणैहारे ॥
ਕਰਿਕਿਰਪਾਨਾਨਕਉਧਾਰੇ॥੪॥੪॥੧੭॥
ਮਿਹਰ ਕਰ ਕੇ (ਮੈਨੂੰ) ਨਾਨਕ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੪॥੧੭॥
By His Grace, O Nanak, He saves us. ||4||4||17||
करि किरपा नानक उधारे ॥४॥४॥१७॥
WWW.GURBANI.WORLD