GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 287
Display Settings
Translations
ਤਪਤਿਮਾਹਿਠਾਢਿਵਰਤਾਈ
ਹੇ ਭਾਈ! ਗੁਰੂ ਦੇ ਪੂਰੇ ਉਪਦੇਸ਼ ਦੁਆਰਾ (ਵਿਕਾਰਾਂ ਦੀ) ਤਪਸ਼ ਵਿਚ (ਵੱਸਦਿਆਂ ਭੀ, ਪ੍ਰਭੂ ਨੇ ਸਾਡੇ ਅੰਦਰ) ਠੰਢ ਵਰਤਾ ਦਿੱਤੀ ਹੈ,
In the burning heat, a soothing coolness prevails.
तपति माहि ठाढि वरताई ॥
ਅਨਦੁਭਇਆਦੁਖਨਾਠੇਭਾਈ
ਸੁਖ ਹੀ ਸੁਖ ਹੋ ਗਿਆ ਹੈ, ਦੁੱਖ ਨੱਸ ਗਏ ਹਨ,
Happiness ensues and pain departs, O Siblings of Destiny.
अनदु भइआ दुख नाठे भाई ॥
ਜਨਮਮਰਨਕੇਮਿਟੇਅੰਦੇਸੇ
ਤੇ ਜਨਮ ਮਰਨ ਦੇ (ਗੇੜ ਵਿਚ ਪੈਣ ਦੇ) ਡਰ ਫ਼ਿਕਰ ਮਿਟ ਗਏ ਹਨ,
The fear of birth and death is dispelled,
जनम मरन के मिटे अंदेसे ॥
ਸਾਧੂਕੇਪੂਰਨਉਪਦੇਸੇ
ਇਹ ਗੁਰੂ ਦੇ ਉਪਦੇਸ਼ ਦਾ ਸਦਕਾ ਹੀ ਹੋਇਆ ਹੈ।
by the perfect Teachings of the Holy Saint.
साधू के पूरन उपदेसे ॥
ਭਉਚੂਕਾਨਿਰਭਉਹੋਇਬਸੇ
(ਸਾਰਾ) ਡਰ ਮੁੱਕ ਗਿਆ ਹੈ, ਹੁਣ ਨਿਡਰ ਵੱਸਦੇ ਹਾਂ,
Fear is lifted, and one abides in fearlessness.
भउ चूका निरभउ होइ बसे ॥
ਸਗਲਬਿਆਧਿਮਨਤੇਖੈਨਸੇ
ਸਾਰੇ ਰੋਗ ਨਾਸ ਹੋ ਕੇ ਮਨੋਂ ਵਿਸਰ ਗਏ ਹਨ।
All evils are dispelled from the mind.
सगल बिआधि मन ते खै नसे ॥
ਜਿਸਕਾਸਾਤਿਨਿਕਿਰਪਾਧਾਰੀ
ਜਿਸ ਗੁਰੂ ਦੇ ਬਣੇ ਸਾਂ, ਉਸ ਨੇ (ਸਾਡੇ ਉਤੇ) ਕਿਰਪਾ ਕੀਤੀ ਹੈ;
He takes us into His favor as His own.
जिस का सा तिनि किरपा धारी ॥
ਸਾਧਸੰਗਿਜਪਿਨਾਮੁਮੁਰਾਰੀ
ਸਤਸੰਗ ਵਿਚ ਪ੍ਰਭੂ ਦਾ ਨਾਮ ਜਪ ਕੇ,
In the Company of the Holy, chant the Naam, the Name of the Lord.
साधसंगि जपि नामु मुरारी ॥
ਥਿਤਿਪਾਈਚੂਕੇਭ੍ਰਮਗਵਨ
ਤੇ (ਅਸਾਂ) ਸ਼ਾਂਤੀ ਹਾਸਲ ਕਰ ਲਈ ਹੈ ਤੇ (ਸਾਡੇ) ਭੁਲੇਖੇ ਤੇ ਭਟਕਣਾ ਮੁੱਕ ਗਏ ਹਨ।
Stability is attained; doubt and wandering cease,
थिति पाई चूके भ्रम गवन ॥
ਸੁਨਿਨਾਨਕਹਰਿਹਰਿਜਸੁਸ੍ਰਵਨ॥੭॥
ਹੇ ਨਾਨਕ! ਪ੍ਰਭੂ ਦਾ ਜਸ ਕੰਨੀਂ ਸੁਣ ਕੇ (ਇਹ ਭਰਮੳ ਅਤੇ ਭਟਕਣਾ ਮੁੱਕੀ ਹੈ) ॥੭॥
O Nanak, listening with one's ears to the Praises of the Lord, Har, Har. ||7||
सुनि नानक हरि हरि जसु स्रवन ॥७॥
WWW.GURBANI.WORLD
ਪਿਛਲਾ Share ਹੋਮ Save ਅਗਲਾ