GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕ ਸਹਸਕ੍ਰਿਤੀ - ਗੁਰੂ ਅਰਜਨ ਦੇਵ ਜੀ
ਅੰਗ 1354
Display Settings
Translations
ਕਾਚਕੋਟੰਰਚੰਤਿਤੋਯੰਲੇਪਨੰਰਕਤਚਰਮਣਹ
(ਇਹ ਸਰੀਰ) ਕੱਚਾ ਕਿਲ੍ਹਾ ਹੈ, (ਜੋ) ਪਾਣੀ (ਭਾਵ, ਵੀਰਜ) ਦਾ ਬਣਿਆ ਹੋਇਆ ਹੈ, ਅਤੇ ਲਹੂ ਤੇ ਚੰਮ ਨਾਲ ਲਿੰਬਿਆ ਹੋਇਆ ਹੈ।
This fragile body-fortress is made up of water, plastered with blood and wrapped in skin.
काच कोटं रचंति तोयं लेपनं रकत चरमणह ॥
ਨਵੰਦੁਆਰੰਭੀਤਰਹਿਤੰਬਾਇਰੂਪੰਅਸਥੰਭਨਹ
(ਇਸ ਦੇ) ਨੌ ਦਰਵਾਜ਼ੇ (ਗੋਲਕਾਂ) ਹਨ, (ਪਰ ਦਰਵਾਜ਼ਿਆਂ ਦੇ) ਭਿੱਤ ਨਹੀਂ ਹਨ, ਸੁਆਸਾਂ ਦੀ (ਇਸ ਨੂੰ) ਥੰਮ੍ਹੀ (ਦਿੱਤੀ ਹੋਈ) ਹੈ।
It has nine gates, but no doors; it is supported by pillars of wind, the channels of the breath.
नवं त दुआरं भीत रहितं बाइ रूपं असथंभनह ॥
ਗੋਬਿੰਦਨਾਮੰਨਹਸਿਮਰੰਤਿਅਗਿਆਨੀਜਾਨੰਤਿਅਸਥਿਰੰ
ਮੂਰਖ ਜੀਵ (ਇਸ ਸਰੀਰ ਨੂੰ) ਸਦਾ-ਥਿਰ ਰਹਿਣ ਵਾਲਾ ਜਾਣਦੇ ਹਨ, ਤੇ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ।
The ignorant person does not meditate in remembrance on the Lord of the Universe; he thinks that this body is permanent.
गोबिंद नामं नह सिमरंति अगिआनी जानंति असथिरं ॥
ਦੁਰਲਭਦੇਹਉਧਰੰਤਸਾਧਸਰਣਨਾਨਕ
ਹੇ ਨਾਨਕ! ਸਾਧ ਸੰਗਤ ਵਿਚ ਆ ਕੇ ਉਹ ਬੰਦੇ ਇਸ ਦੁਰਲੱਭ ਸਰੀਰ ਨੂੰ (ਨਿੱਤ ਦੀ ਮੌਤ ਦੇ ਮੂੰਹੋਂ) ਬਚਾ ਲੈਂਦੇ ਹਨ,
This precious body is saved and redeemed in the Sanctuary of the Holy, O Nanak,
दुरलभ देह उधरंत साध सरण नानक ॥
ਹਰਿਹਰਿਹਰਿਹਰਿਹਰਿਹਰੇਜਪੰਤਿ॥੪॥
(ਜੋ) ਪਰਮਾਤਮਾ ਦਾ ਨਾਮ ਜਪਦੇ ਹਨ ॥੪॥
chanting the Name of the Lord, Har, Har, Har, Har, Har, Haray. ||4||
हरि हरि हरि हरि हरि हरे जपंति ॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ