GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਗੁਰੂ ਅਰਜਨ ਦੇਵ ਜੀ
ਅੰਗ 1146
Display Settings
Translations
ਭੈਰਉਮਹਲਾ
Bhairao, Fifth Mahalaa:
भैरउ महला ५ ॥
ਰੋਗੁਕਵਨੁਜਾਂਰਾਖੈਆਪਿ
ਜਦੋਂ ਪਰਮਾਤਮਾ ਆਪ (ਕਿਸੇ ਮਨੁੱਖ ਦੀ) ਰੱਖਿਆ ਕਰਦਾ ਹੈ, ਉਸ ਮਨੁੱਖ ਨੂੰ ਕੋਈ ਰੋਗ ਵਿਆਪ ਨਹੀਂ ਸਕਦਾ।
Why worry about disease, when the Lord Himself protects us?
रोगु कवनु जां राखै आपि ॥
ਤਿਸੁਜਨਹੋਇਦੂਖੁਸੰਤਾਪੁ
ਉਸ ਮਨੁੱਖ ਨੂੰ ਕੋਈ ਦੁੱਖ ਕੋਈ ਕਲੇਸ਼ ਉਸ ਨੂੰ ਪੋਹ ਨਹੀਂ ਸਕਦਾ।
That person whom the Lord protects, does not suffer pain and sorrow.
तिसु जन होइ न दूखु संतापु ॥
ਜਿਸੁਊਪਰਿਪ੍ਰਭੁਕਿਰਪਾਕਰੈ
ਪਰਮਾਤਮਾ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ,
That person, upon whom God showers His Mercy
जिसु ऊपरि प्रभु किरपा करै ॥
ਤਿਸੁਊਪਰਤੇਕਾਲੁਪਰਹਰੈ॥੧॥
ਉਸ ਦੇ ਸਿਰ ਉੱਤੋਂ ਉਹ ਮੌਤ (ਦਾ ਡਰ, ਆਤਮਕ ਮੌਤ) ਦੂਰ ਕਰ ਦੇਂਦਾ ਹੈ ॥੧॥
- Death hovering above him is turned away. ||1||
तिसु ऊपर ते कालु परहरै ॥१॥
ਸਦਾਸਖਾਈਹਰਿਹਰਿਨਾਮੁ
ਪਰਮਾਤਮਾ ਦਾ ਨਾਮ (ਹੀ ਮਨੁੱਖ ਦਾ) ਸਦਾ ਸਾਥੀ ਹੈ।
The Name of the Lord, Har, Har, is forever our Help and Support.
सदा सखाई हरि हरि नामु ॥
ਜਿਸੁਚੀਤਿਆਵੈਤਿਸੁਸਦਾਸੁਖੁਹੋਵੈਨਿਕਟਿਆਵੈਤਾਕੈਜਾਮੁ॥੧॥ਰਹਾਉ
ਜਿਸ ਮਨੁੱਖ ਦੇ ਚਿੱਤ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਜਮਰਾਜ ਉਸ ਦੇ ਨੇੜੇ ਨਹੀਂ ਆਉਂਦਾ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ) ॥੧॥ ਰਹਾਉ ॥
When He comes to mind, the mortal finds lasting peace, and the Messenger of Death cannot even approach him. ||1||Pause||
जिसु चीति आवै तिसु सदा सुखु होवै निकटि न आवै ता कै जामु ॥१॥ रहाउ ॥
ਜਬਇਹੁਸੋਤਬਕਿਨਹਿਉਪਾਇਆ
ਜਦੋਂ ਇਹ ਜੀਵ ਪਹਿਲਾਂ ਹੈ ਹੀ ਨਹੀਂ ਸੀ ਤਦੋਂ (ਪਰਮਾਤਮਾ ਤੋਂ ਬਿਨਾ ਹੋਰ) ਕਿਸ ਨੇ ਇਸ ਨੂੰ ਪੈਦਾ ਕਰ ਸਕਣਾ ਸੀ?
When this being did not exist, who created him then?
जब इहु न सो तब किनहि उपाइआ ॥
ਕਵਨਮੂਲਤੇਕਿਆਪ੍ਰਗਟਾਇਆ
(ਵੇਖੋ,) ਕਿਸ ਮੁੱਢ ਤੋਂ (ਪਿਤਾ ਦੀ ਬੂੰਦ ਤੋਂ) ਇਸ ਦੀ ਕੈਸੀ ਸੋਹਣੀ ਸੂਰਤ (ਪਰਮਾਤਮਾ ਨੇ) ਬਣਾ ਦਿੱਤੀ।
What has been produced from the source?
कवन मूल ते किआ प्रगटाइआ ॥
ਆਪਹਿਮਾਰਿਆਪਿਜੀਵਾਲੈ
ਉਹ ਆਪ ਹੀ (ਜੀਵ ਨੂੰ) ਮਾਰਦਾ ਹੈ ਆਪ ਹੀ ਪੈਦਾ ਕਰਦਾ ਹੈ।
He Himself kills, and He Himself rejuvenates.
आपहि मारि आपि जीवालै ॥
ਅਪਨੇਭਗਤਕਉਸਦਾਪ੍ਰਤਿਪਾਲੈ॥੨॥
ਪਰਮਾਤਮਾ ਆਪਣੇ ਭਗਤ ਦੀ ਸਦਾ ਰੱਖਿਆ ਕਰਦਾ ਹੈ ॥੨॥
He cherishes His devotees forever. ||2||
अपने भगत कउ सदा प्रतिपालै ॥२॥
ਸਭਕਿਛੁਜਾਣਹੁਤਿਸਕੈਹਾਥ
ਇਹ ਸੱਚ ਜਾਣੋ ਕਿ ਹਰੇਕ ਤਾਕਤ ਉਸ ਪਰਮਾਤਮਾ ਦੇ ਹੱਥਾਂ ਵਿਚ ਹੈ।
Know that everything is in His Hands.
सभ किछु जाणहु तिस कै हाथ ॥
ਪ੍ਰਭੁਮੇਰੋਅਨਾਥਕੋਨਾਥ
ਉਹ ਪਿਆਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ।
My God is the Master of the masterless.
प्रभु मेरो अनाथ को नाथ ॥
ਦੁਖਭੰਜਨੁਤਾਕਾਹੈਨਾਉ
ਉਸ ਦਾ ਨਾਮ ਹੀ ਹੈ 'ਦੁਖ-ਭੰਜਨੁ' (ਭਾਵ, ਦੁੱਖਾਂ ਦਾ ਨਾਸ ਕਰਨ ਵਾਲਾ)।
His Name is the Destroyer of pain.
दुख भंजनु ता का है नाउ ॥
ਸੁਖਪਾਵਹਿਤਿਸਕੇਗੁਣਗਾਉ॥੩॥
ਉਸ ਦੇ ਗੁਣ ਗਾਇਆ ਕਰ, ਸਾਰੇ ਸੁਖ ਪ੍ਰਾਪਤ ਕਰੇਂਗਾ ॥੩॥
Singing His Glorious Praises, you shall find peace. ||3||
सुख पावहि तिस के गुण गाउ ॥३॥
ਸੁਣਿਸੁਆਮੀਸੰਤਨਅਰਦਾਸਿ
ਹੇ ਸੁਆਮੀ! ਤੂੰ ਆਪਣੇ ਸੰਤ ਜਨਾਂ ਦੀ ਅਰਜ਼ੋਈ ਸੁਣ ਲੈਂਦਾ ਹੈਂ।
O my Lord and Master, please listen to the prayer of Your Saint.
सुणि सुआमी संतन अरदासि ॥
ਜੀਉਪ੍ਰਾਨਧਨੁਤੁਮੑਰੈਪਾਸਿ
ਸੰਤ ਜਨ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸਭ ਕੁਝ ਤੇਰੇ ਹਵਾਲੇ ਕਰੀ ਰੱਖਦੇ ਹਨ।
I place my soul, my breath of life and wealth before You.
जीउ प्रान धनु तुमरै पासि ॥
ਇਹੁਜਗੁਤੇਰਾਸਭਤੁਝਹਿਧਿਆਏ
ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਸਾਰੀ ਲੁਕਾਈ ਤੇਰਾ ਹੀ ਧਿਆਨ ਧਰਦੀ ਹੈ।
All this world is Yours; it meditates on You.
इहु जगु तेरा सभ तुझहि धिआए ॥
ਕਰਿਕਿਰਪਾਨਾਨਕਸੁਖੁਪਾਏ॥੪॥੨੫॥੩੮॥
ਹੇ ਨਾਨਕ! ਮਿਹਰ ਕਰ ਕੇ (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਮਨੁੱਖ) ਆਤਮਕ ਆਨੰਦ ਮਾਣਦਾ ਹੈ ॥੪॥੨੫॥੩੮॥
Please shower Nanak with Your Mercy and bless him with peace. ||4||25||38||
करि किरपा नानक सुखु पाए ॥४॥२५॥३८॥
WWW.GURBANI.WORLD
ਪਿਛਲਾ Share ਹੋਮ Save ਅਗਲਾ