GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਗੁਰੂ ਅਰਜਨ ਦੇਵ ਜੀ
ਅੰਗ 1147
Display Settings
Translations
ਭੈਰਉਮਹਲਾ
Bhairao, Fifth Mahalaa:
भैरउ महला ५ ॥
ਤੇਰੀਟੇਕਰਹਾਕਲਿਮਾਹਿ
ਹੇ ਪ੍ਰਭੂ! ਇਸ ਵਿਕਾਰ-ਭਰੇ ਜਗਤ ਵਿਚ ਮੈਂ ਤੇਰੇ ਆਸਰੇ ਹੀ ਜੀਊਂਦਾ ਹਾਂ।
With Your Support, I survive in the Dark Age of Kali Yuga.
तेरी टेक रहा कलि माहि ॥
ਤੇਰੀਟੇਕਤੇਰੇਗੁਣਗਾਹਿ
ਹੇ ਪ੍ਰਭੂ! (ਸਭ ਜੀਵ) ਤੇਰੇ ਹੀ ਸਹਾਰੇ ਹਨ, ਤੇਰੇ ਹੀ ਗੁਣ ਗਾਂਦੇ ਹਨ।
With Your Support, I sing Your Glorious Praises.
तेरी टेक तेरे गुण गाहि ॥
ਤੇਰੀਟੇਕਪੋਹੈਕਾਲੁ
ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੈ ਉਸ ਉਤੇ ਆਤਮਕ ਮੌਤ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
With Your Support, death cannot even touch me.
तेरी टेक न पोहै कालु ॥
ਤੇਰੀਟੇਕਬਿਨਸੈਜੰਜਾਲੁ॥੧॥
ਤੇਰੇ ਆਸਰੇ (ਮਨੁੱਖ ਦੀ) ਮਾਇਆ ਦੇ ਮੋਹ ਦੀ ਫਾਹੀ ਟੁੱਟ ਜਾਂਦੀ ਹੈ ॥੧॥
With Your Support, my entanglements vanish. ||1||
तेरी टेक बिनसै जंजालु ॥१॥
ਦੀਨਦੁਨੀਆਤੇਰੀਟੇਕ
ਹੇ ਪ੍ਰਭੂ! ਇਸ ਲੋਕ ਤੇ ਪਰਲੋਕ ਵਿਚ (ਅਸਾਂ ਜੀਵਾਂ ਨੂੰ) ਤੇਰਾ ਹੀ ਸਹਾਰਾ ਹੈ।
In this world and the next, I have Your Support.
दीन दुनीआ तेरी टेक ॥
ਸਭਮਹਿਰਵਿਆਸਾਹਿਬੁਏਕ॥੧॥ਰਹਾਉ
ਸਾਰੀ ਸ੍ਰਿਸ਼ਟੀ ਵਿਚ ਮਾਲਕ-ਪ੍ਰਭੂ ਹੀ ਵਿਆਪਕ ਹੈ ॥੧॥ ਰਹਾਉ ॥
The One Lord, our Lord and Master, is all-pervading. ||1||Pause||
सभ महि रविआ साहिबु एक ॥१॥ रहाउ ॥
ਤੇਰੀਟੇਕਕਰਉਆਨੰਦ
ਹੇ ਪ੍ਰਭੂ! ਮੈਂ ਤੇਰੇ ਨਾਮ ਦਾ ਆਸਰਾ ਲੈ ਕੇ ਹੀ ਆਤਮਕ ਆਨੰਦ ਮਾਣਦਾ ਹਾਂ
With Your Support, I celebrate blissfully.
तेरी टेक करउ आनंद ॥
ਤੇਰੀਟੇਕਜਪਉਗੁਰਮੰਤ
ਅਤੇ ਤੇਰੇ ਨਾਮ ਦੇ ਆਸਰਾ ਲੈ ਕੇ ਹੀ ਗੁਰੂ ਦਾ ਦਿੱਤਾ ਹੋਇਆ ਤੇਰਾ ਨਾਮ-ਮੰਤ੍ਰ ਜਪਦਾ ਰਹਿੰਦਾ ਹਾਂ।
With Your Support, I chant the Guru's Mantra.
तेरी टेक जपउ गुर मंत ॥
ਤੇਰੀਟੇਕਤਰੀਐਭਉਸਾਗਰੁ
ਹੇ ਪ੍ਰਭੂ! ਤੇਰੇ (ਨਾਮ ਦੇ) ਸਹਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,
With Your Support, I cross over the terrifying world-ocean.
तेरी टेक तरीऐ भउ सागरु ॥
ਰਾਖਣਹਾਰੁਪੂਰਾਸੁਖਸਾਗਰੁ॥੨॥
ਤੂੰ ਸਭ ਦੀ ਰੱਖਿਆ ਕਰਨ ਦੇ ਸਮਰੱਥ ਹੈਂ, ਤੂੰ ਸਾਰੇ ਸੁਖਾਂ ਦਾ (ਮਾਨੋ) ਸਮੁੰਦਰ ਹੈਂ ॥੨॥
The Perfect Lord, our Protector and Savior, is the Ocean of Peace. ||2||
राखणहारु पूरा सुख सागरु ॥२॥
ਤੇਰੀਟੇਕਨਾਹੀਭਉਕੋਇ
ਹੇ ਪ੍ਰਭੂ! ਜਿਸ ਨੂੰ ਤੇਰੇ ਨਾਮ ਦਾ ਆਸਰਾ ਹੈ ਉਸ ਨੂੰ ਕੋਈ ਡਰ ਵਿਆਪ ਨਹੀਂ ਸਕਦਾ।
With Your Support, I have no fear.
तेरी टेक नाही भउ कोइ ॥
ਅੰਤਰਜਾਮੀਸਾਚਾਸੋਇ
ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈ।
The True Lord is the Inner-knower, the Searcher of hearts.
अंतरजामी साचा सोइ ॥
ਤੇਰੀਟੇਕਤੇਰਾਮਨਿਤਾਣੁ
ਹੇ ਪ੍ਰਭੂ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ, ਸਭ ਦੇ ਮਨ ਵਿਚ ਤੇਰੇ ਨਾਮ ਦਾ ਹੀ ਸਹਾਰਾ ਹੈ।
With Your Support, my mind is filled with Your Power.
तेरी टेक तेरा मनि ताणु ॥
ਈਹਾਂਊਹਾਂਤੂਦੀਬਾਣੁ॥੩॥
ਇਸ ਲੋਕ ਤੇ ਪਰਲੋਕ ਵਿਚ ਤੂੰ ਹੀ ਜੀਵਾਂ ਦਾ ਆਸਰਾ ਹੈਂ ॥੩॥
Here and there, You are my Court of Appeal. ||3||
ईहां ऊहां तू दीबाणु ॥३॥
ਤੇਰੀਟੇਕਤੇਰਾਭਰਵਾਸਾ
ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰੀ ਹੀ ਟੇਕ ਹੈ ਤੇਰਾ ਹੀ ਆਸਰਾ ਹੈ,
I take Your Support, and place my faith in You.
तेरी टेक तेरा भरवासा ॥
ਸਗਲਧਿਆਵਹਿਪ੍ਰਭਗੁਣਤਾਸਾ
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਸਭ ਜੀਵ ਤੇਰਾ ਹੀ ਧਿਆਨ ਧਰਦੇ ਹਨ,
All meditate on God, the Treasure of Virtue.
सगल धिआवहि प्रभ गुणतासा ॥
ਜਪਿਜਪਿਅਨਦੁਕਰਹਿਤੇਰੇਦਾਸਾ
ਤੇਰੇ ਦਾਸ ਤੇਰਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਹਨ।
Chanting and meditating on You, Your slaves celebrate in bliss.
जपि जपि अनदु करहि तेरे दासा ॥
ਸਿਮਰਿਨਾਨਕਸਾਚੇਗੁਣਤਾਸਾ॥੪॥੨੬॥੩੯॥
ਹੇ ਨਾਨਕ! (ਤੂੰ ਭੀ) ਸਦਾ ਕਾਇਮ ਰਹਿਣ ਵਾਲੇ ਅਤੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਸਿਮਰਿਆ ਕਰ ॥੪॥੨੬॥੩੯॥
Nanak meditates in remembrance on the True Lord, the Treasure of Virtue. ||4||26||39||
सिमरि नानक साचे गुणतासा ॥४॥२६॥३९॥
WWW.GURBANI.WORLD
ਪਿਛਲਾ Share ਹੋਮ Save ਅਗਲਾ