ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
ਸੰਤਮੰਡਲਮਹਿਹਰਿਮਨਿਵਸੈ॥
ਸਾਧ ਸੰਗਤ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਪਰਗਟ ਹੋ ਪੈਂਦਾ ਹੈ)।
In the Realm of the Saints, the Lord dwells in the mind.
संत मंडल महि हरि मनि वसै ॥
ਸੰਤਮੰਡਲਮਹਿਦੁਰਤੁਸਭੁਨਸੈ॥
ਸਾਧ ਸੰਗਤ ਵਿਚ ਟਿਕਿਆਂ (ਹਿਰਦੇ ਵਿਚੋਂ) ਹਰੇਕ ਕਿਸਮ ਦਾ ਪਾਪ ਦੂਰ ਹੋ ਜਾਂਦਾ ਹੈ।
In the Realm of the Saints, all sins run away.
संत मंडल महि दुरतु सभु नसै ॥
ਸੰਤਮੰਡਲਮਹਿਨਿਰਮਲਰੀਤਿ॥
ਸਾਧ ਸੰਗਤ ਵਿਚ ਰਿਹਾਂ (ਮਨੁੱਖ ਦੀ) ਜੀਵਨ-ਜੁਗਤਿ ਵਿਕਾਰਾਂ ਦੀ ਮੈਲ ਤੋਂ ਸਾਫ਼ ਰੱਖਣ ਵਾਲੀ ਬਣ ਜਾਂਦੀ ਹੈ,
In the Realm of the Saints, one's lifestyle is immaculate.
संत मंडल महि निरमल रीति ॥
ਸੰਤਸੰਗਿਹੋਇਏਕਪਰੀਤਿ॥੧॥
ਸਾਧ ਸੰਗਤ ਦੀ ਬਰਕਤਿ ਨਾਲ ਇਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ ਪੈਦਾ) ਹੋ ਜਾਂਦਾ ਹੈ ॥੧॥
In the Society of the Saints, one comes to love the One Lord. ||1||
संतसंगि होइ एक परीति ॥१॥
ਸੰਤਮੰਡਲੁਤਹਾਕਾਨਾਉ॥
ਸਾਧ ਸੰਗਤ ਉਸ ਥਾਂ ਦਾ ਨਾਮ ਹੈ,
That alone is called the Realm of the Saints,
संत मंडलु तहा का नाउ ॥
ਪਾਰਬ੍ਰਹਮਕੇਵਲਗੁਣਗਾਉ॥੧॥ਰਹਾਉ॥
ਜਿਥੇ ਸਿਰਫ਼ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ ॥੧॥ ਰਹਾਉ ॥
where only the Glorious Praises of the Supreme Lord God are sung. ||1||Pause||
पारब्रहम केवल गुण गाउ ॥१॥ रहाउ ॥
ਸੰਤਮੰਡਲਮਹਿਜਨਮਮਰਣੁਰਹੈ॥
ਸਾਧ ਸੰਗਤ ਵਿਚ ਰਿਹਾਂ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ,
In the Realm of the Saints, birth and death are ended.
संत मंडल महि जनम मरणु रहै ॥
ਸੰਤਮੰਡਲਮਹਿਜਮੁਕਿਛੂਨਕਹੈ॥
ਸਾਧ ਸੰਗਤ ਵਿਚ ਰਿਹਾਂ ਜਮਰਾਜ ਕੋਈ ਡਰਾਵਾ ਨਹੀਂ ਦੇ ਸਕਦਾ,
In the Realm of the Saints, the Messenger of Death cannot touch the mortal.
संत मंडल महि जमु किछू न कहै ॥
ਸੰਤਸੰਗਿਹੋਇਨਿਰਮਲਬਾਣੀ॥
(ਕਿਉਂਕਿ) ਸਾਧ ਸੰਗਤ ਵਿਚ (ਜੀਵਨ ਨੂੰ) ਪਵਿੱਤਰ ਕਰਨ ਵਾਲੀ ਬਾਣੀ ਦਾ ਉਚਾਰਨ ਹੁੰਦਾ ਹੈ,
In the Society of the Saints, one's speech becomes immaculate
संतसंगि होइ निरमल बाणी ॥
ਸੰਤਮੰਡਲਮਹਿਨਾਮੁਵਖਾਣੀ॥੨॥
(ਉਥੇ) ਸਾਧ ਸੰਗਤ ਵਿਚ ਪਰਮਾਤਮਾ ਦਾ ਨਾਮ (ਹੀ) ਉਚਾਰਿਆ ਜਾਂਦਾ ਹੈ ॥੨॥
In the realm of the saints, the Lord's Name is chanted. ||2||
संत मंडल महि नामु वखाणी ॥२॥
ਸੰਤਮੰਡਲਕਾਨਿਹਚਲਆਸਨੁ॥
ਸਾਧ ਸੰਗਤ ਦਾ ਟਿਕਾਣਾ (ਐਸਾ ਹੈ ਕਿ ਉਥੇ ਟਿਕਣ ਵਾਲੇ ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ (ਰਹਿੰਦੇ ਹਨ),
The Realm of the Saints is the eternal, ever-stable place.
संत मंडल का निहचल आसनु ॥
ਸੰਤਮੰਡਲਮਹਿਪਾਪਬਿਨਾਸਨੁ॥
ਸਾਧ ਸੰਗਤ ਵਿਚ ਰਿਹਾਂ (ਸਾਰੇ) ਪਾਪਾਂ ਦਾ ਨਾਸ ਹੋ ਜਾਂਦਾ ਹੈ।
In the Realm of the Saints, sins are destroyed.
संत मंडल महि पाप बिनासनु ॥
ਸੰਤਮੰਡਲਮਹਿਨਿਰਮਲਕਥਾ॥
ਸਾਧ ਸੰਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ ਜੋ (ਮਨੁੱਖ ਨੂੰ) ਵਿਕਾਰਾਂ ਦੀ ਮੈਲ ਤੋਂ ਬਚਾਈ ਰੱਖਦੀ ਹੈ।
In the Realm of the Saints, the immaculate sermon is spoken.
संत मंडल महि निरमल कथा ॥
ਸੰਤਸੰਗਿਹਉਮੈਦੁਖਨਸਾ॥੩॥
ਸਾਧ ਸੰਗਤ ਵਿਚ ਰਹਿ ਕੇ ਹਉਮੈ (ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ ॥੩॥
In the Society of the Saints, the pain of egotism runs away. ||3||
संतसंगि हउमै दुख नसा ॥३॥
ਸੰਤਮੰਡਲਕਾਨਹੀਬਿਨਾਸੁ॥
ਸਾਧ ਸੰਗਤ ਦੇ ਵਾਯੂ-ਮੰਡਲ ਦਾ ਕਦੇ ਨਾਸ ਨਹੀਂ ਹੁੰਦਾ।
The Realm of the Saints cannot be destroyed.
संत मंडल का नही बिनासु ॥
ਸੰਤਮੰਡਲਮਹਿਹਰਿਗੁਣਤਾਸੁ॥
ਸਾਧ ਸੰਗਤ ਵਿਚ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ (ਸਦਾ) ਵੱਸਦਾ ਹੈ,
In the Realm of the Saints, is the Lord, the Treasure of Virtue.
संत मंडल महि हरि गुणतासु ॥
ਸੰਤਮੰਡਲਠਾਕੁਰਬਿਸ੍ਰਾਮੁ॥
ਸਾਧ ਸੰਗਤ ਵਿਚ ਸਦਾ ਮਾਲਕ-ਪ੍ਰਭੂ ਦਾ ਨਿਵਾਸ ਹੈ।
The Realm of the Saints is the resting place of our Lord and Master.
संत मंडल ठाकुर बिस्रामु ॥
ਨਾਨਕਓਤਿਪੋਤਿਭਗਵਾਨੁ॥੪॥੨੪॥੩੭॥
ਹੇ ਨਾਨਕ! ਭਗਵਾਨ-ਪ੍ਰਭੂ (ਸਾਧ ਸੰਗਤ ਵਿਚ) ਤਾਣੇ ਪੇਟੇ ਵਾਂਗ ਮਿਲਿਆ ਰਹਿੰਦਾ ਹੈ ॥੪॥੨੪॥੩੭॥
O Nanak, He is woven into the fabric of His devotees, through and through. ||4||24||37||
नानक ओति पोति भगवानु ॥४॥२४॥३७॥
WWW.GURBANI.WORLD