ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਸੇਵਕੁਲਾਇਓਅਪੁਨੀਸੇਵ॥
ਹੇ ਭਾਈ! ਜਿਸ (ਗੁਰੂ) ਨੇ (ਮੈਨੂੰ ਆਪਣਾ) ਸੇਵਕ (ਬਣਾ ਕੇ) ਆਪਣੀ (ਇਸ) ਸੇਵਾ ਵਿਚ ਲਾਇਆ ਹੈ,
He has linked His servant to His service.
सेवकु लाइओ अपुनी सेव ॥
ਅੰਮ੍ਰਿਤੁਨਾਮੁਦੀਓਮੁਖਿਦੇਵ॥
ਜਿਸ ਨੇ ਚਾਨਣ-ਰੂਪ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਜਪਣ ਵਾਸਤੇ ਮੇਰੇ) ਮੂੰਹ ਵਿਚ ਦਿੱਤਾ ਹੈ,
The Divine Guru has poured the Ambrosial Naam, the Name of the Lord, into his mouth.
अंम्रितु नामु दीओ मुखि देव ॥
ਸਗਲੀਚਿੰਤਾਆਪਿਨਿਵਾਰੀ॥
ਜਿਸ ਨੇ (ਮੇਰੇ ਅੰਦਰੋਂ) ਸਾਰੀ ਚਿੰਤਾ ਆਪ (ਮੇਹਰ ਕਰ ਕੇ) ਦੂਰ ਕਰ ਦਿੱਤੀ ਹੈ,
He has subdued all his anxiety.
सगली चिंता आपि निवारी ॥
ਤਿਸੁਗੁਰਕਉਹਉਸਦਬਲਿਹਾਰੀ॥੧॥
ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥
I am forever a sacrifice to that Guru. ||1||
तिसु गुर कउ हउ सद बलिहारी ॥१॥
ਕਾਜਹਮਾਰੇਪੂਰੇਸਤਿਗੁਰ॥
ਹੇ ਸਤਿਗੁਰੂ! ਤੂੰ ਮੇਰੇ ਸਾਰੇ ਕੰਮ ਸਿਰੇ ਚਾੜ੍ਹ ਦਿੱਤੇ ਹਨ (ਤੇਰੀ ਮੇਹਰ ਨਾਲ ਮੈਂ ਬੇ-ਗ਼ਰਜ਼ ਹੋ ਗਿਆ ਹਾਂ)।
The True Guru has perfectly resolved my affairs.
काज हमारे पूरे सतिगुर ॥
ਬਾਜੇਅਨਹਦਤੂਰੇਸਤਿਗੁਰ॥੧॥ਰਹਾਉ॥
ਹੇ ਸਤਿਗੁਰੂ! (ਹੁਣ ਇਉਂ ਪ੍ਰਤੀਤ ਹੋ ਰਿਹਾ ਹੈ, ਜਿਵੇਂ ਮੇਰੇ ਅੰਦਰ) ਇੱਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਰਹੇ ਹਨ ॥੧॥ ਰਹਾਉ ॥
The True Guru vibrates the unstruck melody of the sound current. ||1||Pause||
बाजे अनहद तूरे सतिगुर ॥१॥ रहाउ ॥
ਮਹਿਮਾਜਾਕੀਗਹਿਰਗੰਭੀਰ॥
ਹੇ ਭਾਈ! ਜਿਸ ਪਰਮਾਤਮਾ ਦੀ ਵਡਿਆਈ ਬੇਅੰਤ ਅਥਾਹ ਹੈ,
His Glory is profound and unfathomable.
महिमा जा की गहिर गंभीर ॥
ਹੋਇਨਿਹਾਲੁਦੇਇਜਿਸੁਧੀਰ॥
ਉਹ ਜਿਸ (ਮਨੁੱਖ) ਨੂੰ ਧੀਰਜ ਬਖ਼ਸ਼ਦਾ ਹੈ, ਉਹ ਮਨੁੱਖ ਲੂੰ-ਲੂੰ ਖ਼ੁਸ਼ ਹੋ ਜਾਂਦਾ ਹੈ।
One whom He blesses with patience becomes blissful.
होइ निहालु देइ जिसु धीर ॥
ਜਾਕੇਬੰਧਨਕਾਟੇਰਾਇ॥
ਉਹ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ,
One whose bonds are shattered by the Sovereign Lord
जा के बंधन काटे राइ ॥
ਸੋਨਰੁਬਹੁਰਿਨਜੋਨੀਪਾਇ॥੨॥
ਉਹ ਮਨੁੱਖ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ ॥੨॥
is not cast into the womb of reincarnation again. ||2||
सो नरु बहुरि न जोनी पाइ ॥२॥
ਜਾਕੈਅੰਤਰਿਪ੍ਰਗਟਿਓਆਪ॥
ਹੇ ਭਾਈ! ਪਰਮਾਤਮਾ ਆਪ ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ ਪ੍ਰਕਾਸ਼ ਕਰਦਾ ਹੈ,
One who is illuminated by the Lord's radiance within,
जा कै अंतरि प्रगटिओ आप ॥
ਤਾਕਉਨਾਹੀਦੂਖਸੰਤਾਪ॥
ਉਸ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।
is not touched by pain and sorrow.
ता कउ नाही दूख संताप ॥
ਲਾਲੁਰਤਨੁਤਿਸੁਪਾਲੈਪਰਿਆ॥
ਉਸ ਮਨੁੱਖ ਨੂੰ ਪ੍ਰਭੂ ਦਾ ਨਾਮ-ਲਾਲ ਲੱਭ ਪੈਂਦਾ ਹੈ, ਨਾਮ-ਰਤਨ ਮਿਲ ਜਾਂਦਾ ਹੈ।
He holds in his robe the gems and jewels.
लालु रतनु तिसु पालै परिआ ॥
ਸਗਲਕੁਟੰਬਓਹੁਜਨੁਲੈਤਰਿਆ॥੩॥
ਉਹ ਮਨੁੱਖ ਆਪਣੇ ਸਾਰੇ ਪਰਵਾਰ ਨੂੰ (ਭੀ ਆਪਣੇ ਨਾਲ) ਲੈ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥
That humble being is saved, along with all his generations. ||3||
सगल कुटंब ओहु जनु लै तरिआ ॥३॥
ਨਾਕਿਛੁਭਰਮੁਨਦੁਬਿਧਾਦੂਜਾ॥
ਹੇ ਭਾਈ! ਉਸ ਮਨੁੱਖ ਨੂੰ ਕੋਈ ਭਟਕਣਾ ਨਹੀਂ ਰਹਿੰਦੀ, ਉਸ ਦੇ ਅੰਦਰ ਦੁਚਿੱਤਾ-ਪਨ ਨਹੀਂ ਰਹਿ ਜਾਂਦਾ, ਉਸ ਦੇ ਹਿਰਦੇ ਵਿਚ ਮੇਰ-ਤੇਰ ਨਹੀਂ ਹੁੰਦੀ,
He has no doubt, double-mindedness or duality at all.
ना किछु भरमु न दुबिधा दूजा ॥
ਏਕੋਏਕੁਨਿਰੰਜਨਪੂਜਾ॥
ਜੇਹੜਾ ਮਨੁੱਖ ਸਿਰਫ਼ ਇੱਕ ਮਾਇਆ ਤੋਂ ਨਿਰਲੇਪ ਪ੍ਰਭੂ ਦੀ ਬੰਦਗੀ ਕਰਦਾ ਹੈ।
He worships and adores the One Immaculate Lord alone.
एको एकु निरंजन पूजा ॥
ਜਤਕਤਦੇਖਉਆਪਿਦਇਆਲ॥
ਹੁਣ ਮੈਂ ਜਿਧਰ ਕਿਧਰ ਵੇਖਦਾ ਹਾਂ, ਮੈਨੂੰ ਉਹ ਦਇਆ ਦਾ ਘਰ ਪ੍ਰਭੂ ਹੀ ਦਿੱਸ ਰਿਹਾ ਹੈ।
Wherever I look, I see the Merciful Lord.
जत कत देखउ आपि दइआल ॥
ਕਹੁਨਾਨਕਪ੍ਰਭਮਿਲੇਰਸਾਲ॥੪॥੪॥੧੫॥
ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ ਮੈਨੂੰ) ਆਨੰਦ ਦਾ ਸੋਮਾ ਪ੍ਰਭੂ ਜੀ ਮਿਲ ਪਏ ਹਨ ॥੪॥੪॥੧੫॥
Says Nanak, I have found God, the source of nectar. ||4||4||15||
कहु नानक प्रभ मिले रसाल ॥४॥४॥१५॥
WWW.GURBANI.WORLD