ਜੈਤਸਰੀ ਮਹਲਾ ੫ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਤਸਰੀਮਹਲਾ੫॥
Jaitsree, Fifth Mahalaa:
जैतसरी महला ५ ॥
LINE 02
ਹਰਿਜਨਸਿਮਰਹੁਹਿਰਦੈਰਾਮ॥
ਹੇ ਪਰਮਾਤਮਾ ਦੇ ਪਿਆਰਿਓ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ ਕਰੋ।
O humble servants of the Lord, remember the Lord in meditation within your heart.
हरि जन सिमरहु हिरदै राम ॥
LINE 03
ਹਰਿਜਨਕਉਅਪਦਾਨਿਕਟਿਨਆਵੈਪੂਰਨਦਾਸਕੇਕਾਮ੧॥॥ਰਹਾਉ॥
ਕੋਈ ਭੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ, ਸੇਵਕਾਂ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ ॥੧॥ ਰਹਾਉ ॥
Misfortune does not even approach the Lord's humble servant; the works of His slave are perfectly fulfilled. ||1||Pause||
हरि जन कउ अपदा निकटि न आवै पूरन दास के काम ॥१॥ रहाउ ॥
LINE 04
ਕੋਟਿਬਿਘਨਬਿਨਸਹਿਹਰਿਸੇਵਾਨਿਹਚਲੁਗੋਵਿਦਧਾਮ॥
ਹੇ ਸੰਤ ਜਨੋ! ਪਰਮਾਤਮਾ ਦੀ ਭਗਤੀ (ਦੀ ਬਰਕਤਿ) ਨਾਲ (ਜ਼ਿੰਦਗੀ ਦੇ ਰਾਹ ਵਿਚੋਂ) ਕ੍ਰੋੜਾਂ ਔਕੜਾਂ ਨਾਸ ਹੋ ਜਾਂਦੀਆਂ ਹਨ, ਅਤੇ, ਪਰਮਾਤਮਾ ਦਾ ਸਦਾ ਅਟੱਲ ਰਹਿਣ ਵਾਲਾ ਘਰ (ਭੀ ਮਿਲ ਜਾਂਦਾ ਹੈ)।
Millions of obstacles are removed, by serving the Lord, and one enters into the eternal dwelling of the Lord of the Universe.
कोटि बिघन बिनसहि हरि सेवा निहचलु गोविद धाम ॥
LINE 05
ਭਗਵੰਤਭਗਤਕਉਭਉਕਿਛੁਨਾਹੀਆਦਰੁਦੇਵਤਜਾਮ੧॥॥
ਭਗਵਾਨ ਦੇ ਭਗਤਾਂ ਨੂੰ ਕੋਈ ਭੀ ਡਰ ਪੋਹ ਨਹੀਂ ਸਕਦਾ, ਜਮਰਾਜ ਭੀ ਉਹਨਾਂ ਦਾ ਸਤਕਾਰ ਕਰਦਾ ਹੈ ॥੧॥
The Lord's devotee is very fortunate; he has absolutely no fear. Even the Messenger of Death pays homage to him. ||1||
भगवंत भगत कउ भउ किछु नाही आदरु देवत जाम ॥१॥
LINE 06
ਤਜਿਗੋਪਾਲਆਨਜੋਕਰਣੀਸੋਈਸੋਈਬਿਨਸਤਖਾਮ॥
ਹੇ ਨਾਨਕ! ਪਰਮਾਤਮਾ (ਦਾ ਸਿਮਰਨ) ਭੁਲਾ ਕੇ ਹੋਰ ਜੇਹੜਾ ਭੀ ਕੰਮ ਕਰੀਦਾ ਹੈ ਉਹ ਨਾਸਵੰਤ ਹੈ ਅਤੇ ਕੱਚਾ ਹੈ।
Forsaking the Lord of the world, he does other deeds, but these are temporary and transitory.
तजि गोपाल आन जो करणी सोई सोई बिनसत खाम ॥
LINE 07
ਚਰਨਕਮਲਹਿਰਦੈਗਹੁਨਾਨਕਸੁਖਸਮੂਹਬਿਸਰਾਮ੨੯੧੩॥॥॥॥
(ਇਸ ਵਾਸਤੇ, ਹੇ ਨਾਨਕ!) ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖ, (ਇਹ ਹਰਿ-ਚਰਨ ਹੀ) ਸਾਰੇ ਸੁਖਾਂ ਦਾ ਘਰ ਹਨ ॥੨॥੯॥੧੩॥
Grasp the Lord's lotus feet, and hold them in your heart, O Nanak; you shall obtain absolute peace and bliss. ||2||9||13||
चरन कमल हिरदै गहु नानक सुख समूह बिसराम ॥२॥९॥१३॥
GURBANI.WORLD