ਮਾਰੂਅੰਜੁਲੀਮਹਲਾ੫ਘਰੁ੭॥
ਰਾਗ ਮਾਰੂ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਅੰਜੁਲੀ'।
Maaroo, Anjulee ~ With Hands Cupped In Prayer, Fifth Mahalaa, Seventh House:
मारू अंजुली महला ५ घरु ७ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸੰਜੋਗੁਵਿਜੋਗੁਧੁਰਹੁਹੀਹੂਆ॥
ਹੇ ਭਾਈ! (ਜਿੰਦ ਤੇ ਸਰੀਰ ਦਾ) ਮਿਲਾਪ ਅਤੇ ਵਿਛੋੜਾ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ।
Union and separation are ordained by the Primal Lord God.
संजोगु विजोगु धुरहु ही हूआ ॥
ਪੰਚਧਾਤੁਕਰਿਪੁਤਲਾਕੀਆ॥
(ਪਰਮਾਤਮਾ ਦੇ ਹੁਕਮ ਵਿਚ ਹੀ) ਪੰਜ ਤੱਤ (ਇਕੱਠੇ) ਕਰ ਕੇ ਸਰੀਰ ਬਣਾਇਆ ਜਾਂਦਾ ਹੈ।
The puppet is made from the five elements.
पंच धातु करि पुतला कीआ ॥
ਸਾਹੈਕੈਫੁਰਮਾਇਅੜੈਜੀਦੇਹੀਵਿਚਿਜੀਉਆਇਪਇਆ॥੧॥
ਪ੍ਰਭੂ-ਪਾਤਿਸ਼ਾਹ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਸਰੀਰ ਵਿਚ ਆ ਟਿਕਦਾ ਹੈ ॥੧॥
By the Command of the Dear Lord King, the soul came and entered into the body. ||1||
साहै कै फुरमाइअड़ै जी देही विचि जीउ आइ पइआ ॥१॥
ਜਿਥੈਅਗਨਿਭਖੈਭੜਹਾਰੇ॥
ਜਿੱਥੇ (ਮਾਂ ਦੇ ਪੇਟ ਵਿਚ ਪੇਟ ਦੀ) ਅੱਗ ਬੜੀ ਭਖਦੀ ਹੈ,
In that place, where the fire rages like an oven,
जिथै अगनि भखै भड़हारे ॥
ਊਰਧਮੁਖਮਹਾਗੁਬਾਰੇ॥
ਉਸ ਭਿਆਨਕ ਹਨੇਰੇ ਵਿਚ ਜੀਵ ਉਲਟੇ-ਮੂੰਹ ਪਿਆ ਰਹਿੰਦਾ ਹੈ।
in that darkness where the body lies face down
ऊरध मुख महा गुबारे ॥
ਸਾਸਿਸਾਸਿਸਮਾਲੇਸੋਈਓਥੈਖਸਮਿਛਡਾਇਲਇਆ॥੨॥
ਜੀਵ (ਉਥੇ ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ, ਉਸ ਥਾਂ ਮਾਲਕ-ਪ੍ਰਭੂ ਨੇ ਹੀ ਜੀਵ ਨੂੰ ਬਚਾਇਆ ਹੁੰਦਾ ਹੈ ॥੨॥
- there, one remembers his Lord and Master with each and every breath, and then he is rescued. ||2||
सासि सासि समाले सोई ओथै खसमि छडाइ लइआ ॥२॥
ਵਿਚਹੁਗਰਭੈਨਿਕਲਿਆਇਆ॥
ਜਦੋਂ ਜੀਵ ਮਾਂ ਦੇ ਪੇਟ ਵਿਚੋਂ ਬਾਹਰ ਆ ਜਾਂਦਾ ਹੈ,
Then, one comes out from within the womb,
विचहु गरभै निकलि आइआ ॥
ਖਸਮੁਵਿਸਾਰਿਦੁਨੀਚਿਤੁਲਾਇਆ॥
ਮਾਲਕ-ਪ੍ਰਭੂ ਨੂੰ ਭੁਲਾ ਕੇ ਦੁਨੀਆ ਦੇ ਪਦਾਰਥਾਂ ਵਿਚ ਚਿੱਤ ਜੋੜ ਲੈਂਦਾ ਹੈ।
and forgetting his Lord and Master, he attaches his consciousness to the world.
खसमु विसारि दुनी चितु लाइआ ॥
ਆਵੈਜਾਇਭਵਾਈਐਜੋਨੀਰਹਣੁਨਕਿਤਹੀਥਾਇਭਇਆ॥੩॥
(ਪ੍ਰਭੂ ਨੂੰ ਵਿਸਾਰਨ ਕਰਕੇ) ਜੰਮਣ ਮਰਨ ਦੇ ਗੇੜ ਵਿਚ (ਜੀਵ) ਪੈ ਜਾਂਦਾ ਹੈ, ਜੂਨਾਂ ਵਿਚ ਪਾਇਆ ਜਾਂਦਾ ਹੈ, ਕਿਸੇ ਇੱਕ ਥਾਂ ਇਸ ਨੂੰ ਟਿਕਾਣਾ ਨਹੀਂ ਮਿਲਦਾ ॥੩॥
He comes and goes, and wanders in reincarnation; he cannot remain anywhere. ||3||
आवै जाइ भवाईऐ जोनी रहणु न कितही थाइ भइआ ॥३॥
ਮਿਹਰਵਾਨਿਰਖਿਲਇਅਨੁਆਪੇ॥
ਉਸ ਮਿਹਰਵਾਨ (ਪ੍ਰਭੂ) ਨੇ ਆਪ ਹੀ (ਜੀਵ ਜਨਮ ਮਰਨ ਦੇ ਗੇੜ ਤੋਂ) ਬਚਾਏ ਹਨ।
The Merciful Lord Himself emancipates.
मिहरवानि रखि लइअनु आपे ॥
ਜੀਅਜੰਤਸਭਿਤਿਸਕੇਥਾਪੇ॥
ਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ।
He created and established all beings and creatures.
जीअ जंत सभि तिस के थापे ॥
ਜਨਮੁਪਦਾਰਥੁਜਿਣਿਚਲਿਆਨਾਨਕਆਇਆਸੋਪਰਵਾਣੁਥਿਆ॥੪॥੧॥੩੧॥
ਹੇ ਨਾਨਕ! ਜਿਹੜਾ ਮਨੁੱਖ (ਪਰਮਾਤਮਾ ਦੇ ਨਾਮ ਦੀ ਰਾਹੀਂ) ਇਸ ਕੀਮਤੀ ਜਨਮ (ਦੀ ਬਾਜ਼ੀ) ਨੂੰ ਜਿੱਤ ਕੇ ਇਥੋਂ ਤੁਰਦਾ ਹੈ, ਉਹ ਇਸ ਜਗਤ ਵਿਚ ਆਇਆ ਹੋਇਆ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ॥੪॥੧॥੩੧॥
Those who depart after having been victorious in this priceless human life - O Nanak, their coming into the world is approved. ||4||1||31||
जनमु पदारथु जिणि चलिआ नानक आइआ सो परवाणु थिआ ॥४॥१॥३१॥
WWW.GURBANI.WORLD