ਮਾਰੂਮਹਲਾ੫॥
Maaroo, Fifth Mahalaa:
मारू महला ५ ॥
ਵੈਦੋਨਵਾਈਭੈਣੋਨਭਾਈਏਕੋਸਹਾਈਰਾਮੁਹੇ॥੧॥
(ਦੁੱਖ-ਦਰਦ ਦੇ ਵੇਲੇ) ਸਿਰਫ਼ ਇਕ ਪਰਮਾਤਮਾ ਹੀ ਮਦਦ ਕਰਨ ਵਾਲਾ ਹੁੰਦਾ ਹੈ। ਨਾਹ ਕੋਈ ਵੈਦ ਨਾਹ ਕਿਸੇ ਵੈਦ ਦੀ ਦਵਾਈ; ਨਾਹ ਕੋਈ ਭੈਣ ਨਾਹ ਕੋਈ ਭਰਾ-ਕੋਈ ਭੀ ਮਦਦ ਕਰਨ ਜੋਗਾ ਨਹੀਂ ਹੁੰਦਾ ॥੧॥
The One Lord alone is our help and support; neither physician nor friend, nor sister nor brother can be this. ||1||
वैदो न वाई भैणो न भाई एको सहाई रामु हे ॥१॥
ਕੀਤਾਜਿਸੋਹੋਵੈਪਾਪਾਂਮਲੋਧੋਵੈਸੋਸਿਮਰਹੁਪਰਧਾਨੁਹੇ॥੨॥
ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਜਿਸ ਦਾ ਕੀਤਾ ਹਰੇਕ ਕੰਮ (ਜਗਤ ਵਿਚ) ਹੋ ਰਿਹਾ ਹੈ, ਜੋ (ਜੀਵਾਂ ਦੇ) ਪਾਪਾਂ ਦੀ ਮੈਲ ਧੋਂਦਾ ਹੈ। ਉਹ ਪਰਮਾਤਮਾ ਹੀ (ਜਗਤ ਵਿਚ) ਸ਼ਿਰੋਮਣੀ ਹੈ ॥੨॥
His actions alone come to pass; He washes off the filth of sins. Meditate in remembrance on that Supreme Lord. ||2||
कीता जिसो होवै पापां मलो धोवै सो सिमरहु परधानु हे ॥२॥
ਘਟਿਘਟੇਵਾਸੀਸਰਬਨਿਵਾਸੀਅਸਥਿਰੁਜਾਕਾਥਾਨੁਹੇ॥੩॥
(ਉਸ ਪਰਮਾਤਮਾ ਦਾ ਹੀ ਸਿਮਰਨ ਕਰੋ) ਜਿਸ ਦਾ ਆਸਣ ਸਦਾ ਅਡੋਲ ਰਹਿਣ ਵਾਲਾ ਹੈ, ਜੋ ਹਰੇਕ ਸਰੀਰ ਵਿਚ ਵੱਸਦਾ ਹੈ, ਜੋ ਸਭ ਜੀਵਾਂ ਵਿਚ ਨਿਵਾਸ ਰੱਖਣ ਵਾਲਾ ਹੈ ॥੩॥
He abides in each and every heart, and dwells in all; His seat and place are eternal. ||3||
घटि घटे वासी सरब निवासी असथिरु जा का थानु हे ॥३॥
ਆਵੈਨਜਾਵੈਸੰਗੇਸਮਾਵੈਪੂਰਨਜਾਕਾਕਾਮੁਹੇ॥੪॥
(ਉਸੇ ਪਰਮਾਤਮਾ ਦਾ ਹੀ ਸਿਮਰਨ ਕਰੋ) ਜਿਸ ਦਾ ਹਰੇਕ ਕੰਮ ਮੁਕੰਮਲ (ਅਭੁੱਲ) ਹੈ, ਜੋ ਨਾਹ ਜੰਮਦਾ ਹੈ ਨਾਹ ਮਰਦਾ ਹੈ, ਪਰ ਹਰੇਕ ਜੀਵ ਦੇ ਨਾਲ ਗੁਪਤ ਵੱਸਦਾ ਹੈ ॥੪॥
He does not come or go, and He is always with us. His actions are perfect. ||4||
आवै न जावै संगे समावै पूरन जा का कामु हे ॥४॥
ਭਗਤਜਨਾਕਾਰਾਖਣਹਾਰਾ॥
ਉਹ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ,
He is the Savior and the Protector of His devotees.
भगत जना का राखणहारा ॥
ਸੰਤਜੀਵਹਿਜਪਿਪ੍ਰਾਨਅਧਾਰਾ॥
ਉਹ ਹਰੇਕ ਦੇ ਪ੍ਰਾਣਾਂ ਦਾ ਆਸਰਾ ਹੈ। ਸੰਤ ਜਨ (ਉਸ ਦਾ ਨਾਮ) ਜਪ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ।
The Saints live by meditating on God, the support of the breath of life.
संत जीवहि जपि प्रान अधारा ॥
ਕਰਨਕਾਰਨਸਮਰਥੁਸੁਆਮੀਨਾਨਕੁਤਿਸੁਕੁਰਬਾਨੁਹੇ॥੫॥੨॥੩੨॥
ਉਹ ਪਰਮਾਤਮਾ ਇਸ ਜਗਤ-ਰਚਨਾ ਦਾ ਮੂਲ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਭ ਦਾ ਖਸਮ ਹੈ। ਨਾਨਕ (ਸਦਾ) ਉਸ ਤੋਂ ਸਦਕੇ ਜਾਂਦਾ ਹੈ ॥੫॥੨॥੩੨॥
The Almighty Lord and Master is the Cause of causes; Nanak is a sacrifice to Him. ||5||2||32||
करन कारन समरथु सुआमी नानकु तिसु कुरबानु हे ॥५॥२॥३२॥
WWW.GURBANI.WORLD