ਪ੍ਰਭਾਤੀਮਹਲਾ੪॥
Prabhaatee, Fourth Mahalaa:
प्रभाती महला ४ ॥
ਅਗਮਦਇਆਲਕ੍ਰਿਪਾਪ੍ਰਭਿਧਾਰੀਮੁਖਿਹਰਿਹਰਿਨਾਮੁਹਮਕਹੇ॥
ਅਪਹੁੰਚ ਅਤੇ ਦਇਆ ਦੇ ਸੋਮੇ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਤਾਂ ਅਸਾਂ ਮੂੰਹ ਨਾਲ ਉਸ ਦਾ ਨਾਮ ਜਪਿਆ।
God, the Inaccessible and Merciful, has showered me with His Mercy; I chant the Name of the Lord, Har, Har, with my mouth.
अगम दइआल क्रिपा प्रभि धारी मुखि हरि हरि नामु हम कहे ॥
ਪਤਿਤਪਾਵਨਹਰਿਨਾਮੁਧਿਆਇਓਸਭਿਕਿਲਬਿਖਪਾਪਲਹੇ॥੧॥
ਜਿਨ੍ਹਾਂ ਮਨੁੱਖਾਂ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਦੇ ਸਾਰੇ ਹੀ ਪਾਪ ਦੂਰ ਹੋ ਗਏ ॥੧॥
I meditate on the Name of the Lord, the Purifier of sinners; I am rid of all my sins and mistakes. ||1||
पतित पावन हरि नामु धिआइओ सभि किलबिख पाप लहे ॥१॥
ਜਪਿਮਨਰਾਮਨਾਮੁਰਵਿਰਹੇ॥
ਹੇ (ਮੇਰੇ) ਮਨ! ਜਿਹੜਾ ਪਰਮਾਤਮਾ ਸਭ ਵਿਚ ਵਿਆਪਕ ਹੈ ਉਸ ਦਾ ਨਾਮ ਜਪਿਆ ਕਰ।
O mind, chant the Name of the All-pervading Lord.
जपि मन राम नामु रवि रहे ॥
ਦੀਨਦਇਆਲੁਦੁਖਭੰਜਨੁਗਾਇਓਗੁਰਮਤਿਨਾਮੁਪਦਾਰਥੁਲਹੇ॥੧॥ਰਹਾਉ॥
ਜਿਸ ਮਨੁੱਖ ਨੇ ਦੀਨਾਂ ਉਤੇ ਦਇਆ ਕਰਨ ਵਾਲੇ ਦੁੱਖਾਂ ਦਾ ਨਾਸ ਕਰਨ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਗੁਰੂ ਦੀ ਮੱਤ ਦੀ ਰਾਹੀਂ ਉਸ ਨੇ ਬਹੁ-ਮੁੱਲਾ ਹਰਿ-ਨਾਮ ਲੱਭ ਲਿਆ ॥੧॥ ਰਹਾਉ ॥
I sing the Praises of the Lord, Merciful to the meek, Destroyer of pain. Following the Guru's Teachings, I gather in the Wealth of the Naam, the Name of the Lord. ||1||Pause||
दीन दइआलु दुख भंजनु गाइओ गुरमति नामु पदारथु लहे ॥१॥ रहाउ ॥
ਕਾਇਆਨਗਰਿਨਗਰਿਹਰਿਬਸਿਓਮਤਿਗੁਰਮਤਿਹਰਿਹਰਿਸਹੇ॥
(ਉਂਞ ਤਾਂ) ਹਰੇਕ ਸਰੀਰ-ਸ਼ਹਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੀ ਮੱਤ ਦੀ ਬਰਕਤਿ ਨਾਲ ਹੀ ਇਹ ਨਿਸ਼ਚਾ ਬਣਦਾ ਹੈ।
The Lord abides in the body-village; through the Wisdom of the Guru's Teachings, the Lord, Har, Har, is revealed.
काइआ नगरि नगरि हरि बसिओ मति गुरमति हरि हरि सहे ॥
ਸਰੀਰਿਸਰੋਵਰਿਨਾਮੁਹਰਿਪ੍ਰਗਟਿਓਘਰਿਮੰਦਰਿਹਰਿਪ੍ਰਭੁਲਹੇ॥੨॥
ਜਿਸ ਸਰੀਰ-ਸਰੋਵਰ ਵਿਚ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ, ਉਸ ਹਿਰਦੇ-ਘਰ ਵਿਚ ਉਸ ਹਿਰਦੇ-ਮੰਦਰ ਵਿਚ ਪਰਮਾਤਮਾ ਲੱਭ ਪੈਂਦਾ ਹੈ ॥੨॥
In the lake of the body, the Lord's Name has been revealed. Within my own home and mansion, I have obtained the Lord God. ||2||
सरीरि सरोवरि नामु हरि प्रगटिओ घरि मंदरि हरि प्रभु लहे ॥२॥
ਜੋਨਰਭਰਮਿਭਰਮਿਉਦਿਆਨੇਤੇਸਾਕਤਮੂੜਮੁਹੇ॥
ਪਰ, ਜਿਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਇਸ ਸੰਸਾਰ) ਜੰਗਲ ਵਿਚ ਭਟਕ ਕੇ (ਉਮਰ ਗੁਜ਼ਾਰਦੇ ਹਨ) ਉਹ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, (ਉਹ ਆਪਣਾ ਆਤਮਕ ਜੀਵਨ) ਲੁਟਾ ਬੈਠਦੇ ਹਨ;
Those beings who wander in the wilderness of doubt - those faithless cynics are foolish, and are plundered.
जो नर भरमि भरमि उदिआने ते साकत मूड़ मुहे ॥
ਜਿਉਮ੍ਰਿਗਨਾਭਿਬਸੈਬਾਸੁਬਸਨਾਭ੍ਰਮਿਭ੍ਰਮਿਓਝਾਰਗਹੇ॥੩॥
ਜਿਵੇਂ ਕਸਤੂਰੀ ਦੀ ਸੁਗੰਧੀ (ਤਾਂ) ਹਿਰਨ ਦੀ ਧੁੰਨੀ ਵਿਚ ਵੱਸਦੀ ਹੈ, ਪਰ ਉਹ (ਬਾਹਰ ਭਟਕ ਭਟਕ ਕੇ ਝਾੜੀਆਂ ਸੁੰਘਦਾ ਫਿਰਦਾ ਹੈ ॥੩॥
They are like the deer: the scent of musk comes from its own navel, but it wanders and roams around, searching for it in the bushes. ||3||
जिउ म्रिग नाभि बसै बासु बसना भ्रमि भ्रमिओ झार गहे ॥३॥
ਤੁਮਵਡਅਗਮਅਗਾਧਿਬੋਧਿਪ੍ਰਭਮਤਿਦੇਵਹੁਹਰਿਪ੍ਰਭਲਹੇ॥
ਹੇ ਹਰੀ! ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ, ਤੂੰ ਜੀਵਾਂ ਦੀ ਸਮਝ ਤੋਂ ਪਰੇ ਹੈਂ। ਜੇ ਤੂੰ ਆਪ ਹੀ ਅਕਲ ਬਖ਼ਸ਼ੇਂ, ਤਾਂ ਹੀ ਤੈਨੂੰ ਜੀਵ ਮਿਲ ਸਕਦੇ ਹਨ।
You are Great and Unfathomable; Your Wisdom, God, is Profound and Incomprehensible. Please bless me with that wisdom, by which I might attain You, O Lord God.
तुम वड अगम अगाधि बोधि प्रभ मति देवहु हरि प्रभ लहे ॥
ਜਨਨਾਨਕਕਉਗੁਰਿਹਾਥੁਸਿਰਿਧਰਿਓਹਰਿਰਾਮਨਾਮਿਰਵਿਰਹੇ॥੪॥੪॥
ਹੇ ਨਾਨਕ! ਜਿਸ ਸੇਵਕ ਦੇ ਸਿਰ ਉੱਤੇ ਗੁਰੂ ਨੇ (ਆਪਣਾ ਮਿਹਰ-ਭਰਿਆ) ਹੱਥ ਰੱਖਿਆ ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੪॥
The Guru has placed His Hand upon servant Nanak; he chants the Name of the Lord. ||4||4||
जन नानक कउ गुरि हाथु सिरि धरिओ हरि राम नामि रवि रहे ॥४॥४॥
WWW.GURBANI.WORLD