GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਪ੍ਰਭਾਤੀ - ਗੁਰੂ ਰਾਮਦਾਸ ਜੀ
ਅੰਗ 1336
Display Settings
Translations
ਪ੍ਰਭਾਤੀਮਹਲਾ
Prabhaatee, Fourth Mahalaa:
प्रभाती महला ४ ॥
ਮਨਿਲਾਗੀਪ੍ਰੀਤਿਰਾਮਨਾਮਹਰਿਹਰਿਜਪਿਓਹਰਿਪ੍ਰਭੁਵਡਫਾ
ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦੀ ਪ੍ਰੀਤ ਪੈਦਾ ਹੋ ਗਈ, ਉਸ ਨੇ ਸਭ ਤੋਂ ਵੱਡੇ ਹਰੀ-ਪ੍ਰਭੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ,
My mind is in love with the Name of the Lord, Har, Har; I meditate on the Great Lord God.
मनि लागी प्रीति राम नाम हरि हरि जपिओ हरि प्रभु वडफा ॥
ਸਤਿਗੁਰਬਚਨਸੁਖਾਨੇਹੀਅਰੈਹਰਿਧਾਰੀਹਰਿਪ੍ਰਭਕ੍ਰਿਪਫਾ॥੧॥
ਜਿਸ ਉਤੇ ਹਰੀ-ਪ੍ਰਭੂ ਨੇ ਮਿਹਰ ਕੀਤੀ। ਉਸ ਦੇ ਹਿਰਦੇ ਵਿਚ ਗੁਰੂ ਦੇ ਬਚਨ ਪਿਆਰੇ ਲੱਗਣ ਲੱਗ ਪਏ ॥੧॥
The Word of the True Guru has become pleasing to my heart. The Lord God has showered me with His Grace. ||1||
सतिगुर बचन सुखाने हीअरै हरि धारी हरि प्रभ क्रिपफा ॥१॥
ਮੇਰੇਮਨਭਜੁਰਾਮਨਾਮਹਰਿਨਿਮਖਫਾ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਨਿਮਖ (ਹਰ ਵੇਲੇ) ਜਪਿਆ ਕਰ।
O my mind, vibrate and meditate on the Lord's Name every instant.
मेरे मन भजु राम नाम हरि निमखफा ॥
ਹਰਿਹਰਿਦਾਨੁਦੀਓਗੁਰਿਪੂਰੈਹਰਿਨਾਮਾਮਨਿਤਨਿਬਸਫਾ॥੧॥ਰਹਾਉ
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਜਪਣ ਦੀ ਦਾਤ ਦੇ ਦਿੱਤੀ, ਉਸ ਦੇ ਮਨ ਵਿਚ ਉਸਦੇ ਹਿਰਦੇ ਵਿਚ ਹਰਿ-ਨਾਮ ਵੱਸ ਪਿਆ ॥੧॥ ਰਹਾਉ ॥
The Perfect Guru has blessed me with the gift of the Name of the Lord, Har, Har. The Lord's Name abides in my mind and body. ||1||Pause||
हरि हरि दानु दीओ गुरि पूरै हरि नामा मनि तनि बसफा ॥१॥ रहाउ ॥
ਕਾਇਆਨਗਰਿਵਸਿਓਘਰਿਮੰਦਰਿਜਪਿਸੋਭਾਗੁਰਮੁਖਿਕਰਪਫਾ
(ਉਂਞ ਤਾਂ) ਹਰੇਕ ਸਰੀਰ-ਨਗਰ ਵਿਚ, ਸਰੀਰ-ਘਰ ਵਿਚ, ਸਰੀਰ-ਮੰਦਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਉਸ ਦਾ ਨਾਮ) ਜਪ ਕੇ ਉਸ ਦੀ ਸਿਫ਼ਤ-ਸਾਲਾਹ ਕਰਦੇ ਹਨ।
The Lord abides in the body-village, in my home and mansion. As Gurmukh, I meditate on His Glory.
काइआ नगरि वसिओ घरि मंदरि जपि सोभा गुरमुखि करपफा ॥
ਹਲਤਿਪਲਤਿਜਨਭਏਸੁਹੇਲੇਮੁਖਊਜਲਗੁਰਮੁਖਿਤਰਫਾ॥੨॥
ਪ੍ਰਭੂ ਦੇ ਸੇਵਕ ਇਸ ਲੋਕ ਵਿਚ ਪਰਲੋਕ ਵਿਚ (ਨਾਮ ਦੀ ਬਰਕਤਿ ਨਾਲ) ਸੁਖੀ ਰਹਿੰਦੇ ਹਨ, ਉਹਨਾਂ ਦੇ ਮੁਖ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥
Here and hereafter, the Lord's humble servants are embellished and exalted; their faces are radiant; as Gurmukh, they are carried across. ||2||
हलति पलति जन भए सुहेले मुख ऊजल गुरमुखि तरफा ॥२॥
ਅਨਭਉਹਰਿਹਰਿਹਰਿਲਿਵਲਾਗੀਹਰਿਉਰਧਾਰਿਓਗੁਰਿਨਿਮਖਫਾ
ਪਰਮਾਤਮਾ ਉਤੇ ਕੋਈ ਡਰ-ਭਉ ਪ੍ਰਭਾਵ ਨਹੀਂ ਪਾ ਸਕਦਾ। ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਉਸ ਪਰਮਾਤਮਾ ਵਿਚ ਸੁਰਤ ਜੋੜੀ, ਉਸ ਪਰਮਾਤਮਾ ਨੂੰ ਇਕ ਨਿਮਖ ਵਾਸਤੇ ਭੀ ਹਿਰਦੇ ਵਿਚ ਵਸਾਇਆ,
I am lovingly attuned to the Fearless Lord, Har, Har, Har; through the Guru, I have enshrined the Lord within my heart in an instant.
अनभउ हरि हरि हरि लिव लागी हरि उर धारिओ गुरि निमखफा ॥
ਕੋਟਿਕੋਟਿਕੇਦੋਖਸਭਜਨਕੇਹਰਿਦੂਰਿਕੀਏਇਕਪਲਫਾ॥੩॥
ਪਰਮਾਤਮਾ ਨੇ ਉਸ ਸੇਵਕ ਦੇ ਕ੍ਰੋੜਾਂ ਜਨਮਾਂ ਦੇ ਸਾਰੇ ਪਾਪ ਇਕ ਪਲ ਵਿਚ ਦੂਰ ਕਰ ਦਿੱਤੇ ॥੩॥
Millions upon millions of the faults and mistakes of the Lord's humble servant are all taken away in an instant. ||3||
कोटि कोटि के दोख सभ जन के हरि दूरि कीए इक पलफा ॥३॥
ਤੁਮਰੇਜਨਤੁਮਹੀਤੇਜਾਨੇਪ੍ਰਭਜਾਨਿਓਜਨਤੇਮੁਖਫਾ
ਹੇ ਪ੍ਰਭੂ! ਤੇਰੇ ਭਗਤ ਤੇਰੀ ਹੀ ਮਿਹਰ ਨਾਲ (ਜਗਤ ਵਿਚ) ਪਰਗਟ ਹੁੰਦੇ ਹਨ। ਹੇ ਪ੍ਰਭੂ! ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ, ਉਹ ਸੇਵਕ ਇੱਜ਼ਤ ਵਾਲੇ ਹੋ ਜਾਂਦੇ ਹਨ।
Your humble servants are known only through You, God; knowing You, they becomes supreme.
तुमरे जन तुम ही ते जाने प्रभ जानिओ जन ते मुखफा ॥
ਹਰਿਹਰਿਆਪੁਧਰਿਓਹਰਿਜਨਮਹਿਜਨਨਾਨਕੁਹਰਿਪ੍ਰਭੁਇਕਫਾ॥੪॥੫॥
ਪਰਮਾਤਮਾ ਨੇ ਆਪਣਾ ਆਪ ਆਪਣੇ ਭਗਤਾਂ ਦੇ ਅੰਦਰ ਰੱਖਿਆ ਹੁੰਦਾ ਹੈ। (ਤਾਹੀਏਂ, ਪਰਮਾਤਮਾ ਦਾ) ਸੇਵਕ (ਗੁਰੂ) ਨਾਨਕ ਅਤੇ ਹਰੀ-ਪ੍ਰਭੂ ਇੱਕ-ਰੂਪ ਹੈ ॥੪॥੫॥
The Lord, Har, Har, has enshrined Himself within His humble servant. O Nanak, the Lord God and His servant are one and the same. ||4||5||
हरि हरि आपु धरिओ हरि जन महि जन नानकु हरि प्रभु इकफा ॥४॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ