GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਰਾਮਦਾਸ ਜੀ
ਅੰਗ 882
Display Settings
Translations
ਰਾਮਕਲੀਮਹਲਾ
Raamkalee, Fourth Mahalaa:
रामकली महला ४ ॥
ਸਤਿਗੁਰੁਦਾਤਾਵਡਾਵਡਪੁਰਖੁਹੈਜਿਤੁਮਿਲਿਐਹਰਿਉਰਧਾਰੇ
ਹੇ ਭਾਈ! ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਗੁਰੂ (ਹੀ) ਸਭ ਤੋਂ ਵੱਡਾ ਵਿਅਕਤੀ ਹੈ। ਗੁਰੂ ਨੂੰ ਮਿਲਣ ਨਾਲ ਮਨੁੱਖ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ।
The True Guru, the Great Giver, is the Great, Primal Being; meeting Him, the Lord is enshrined within the heart.
सतिगुरु दाता वडा वड पुरखु है जितु मिलिऐ हरि उर धारे ॥
ਜੀਅਦਾਨੁਗੁਰਿਪੂਰੈਦੀਆਹਰਿਅੰਮ੍ਰਿਤਨਾਮੁਸਮਾਰੇ॥੧॥
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤ ਦੇ ਦਿੱਤੀ, ਉਹ ਮਨੁੱਖ ਪ੍ਰਭੂ ਦੇ ਜੀਵਨ ਦੇਣ ਵਾਲੇ ਨਾਮ ਨੂੰ (ਹਿਰਦੇ ਵਿਚ) ਸੰਭਾਲ ਰੱਖਦਾ ਹੈ ॥੧॥
The Perfect Guru has granted me the life of the soul; I meditate in remembrance on the Ambrosial Name of the Lord. ||1||
जीअ दानु गुरि पूरै दीआ हरि अंम्रित नामु समारे ॥१॥
ਰਾਮਗੁਰਿਹਰਿਹਰਿਨਾਮੁਕੰਠਿਧਾਰੇ
ਹੇ ਮੇਰੇ ਰਾਮ! ਮੇਰੇ ਵੱਡੇ ਭਾਗ ਹੋ ਗਏ ਹਨ, ਗੁਰੂ ਦੀ ਰਾਹੀਂ, ਹੇ ਹਰੀ! ਤੇਰਾ ਨਾਮ ਮੈਂ ਆਪਣੇ ਗਲ ਵਿਚ ਪ੍ਰੋ ਲਿਆ ਹੈ।
O Lord, the Guru has implanted the Name of the Lord, Har, Har, within my heart.
राम गुरि हरि हरि नामु कंठि धारे ॥
ਗੁਰਮੁਖਿਕਥਾਸੁਣੀਮਨਿਭਾਈਧਨੁਧਨੁਵਡਭਾਗਹਮਾਰੇ॥੧॥ਰਹਾਉ
ਗੁਰੂ ਦੀ ਸਰਨ ਪੈ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਸੁਣੀ ਹੈ, ਤੇ, ਉਹ ਮੇਰੇ ਮਨ ਵਿਚ ਪਿਆਰੀ ਲੱਗ ਰਹੀ ਹੈ ॥੧॥ ਰਹਾਉ ॥
As Gurmukh, I have heard His sermon, which pleases my mind; blessed, blessed is my great destiny. ||1||Pause||
गुरमुखि कथा सुणी मनि भाई धनु धनु वडभाग हमारे ॥१॥ रहाउ ॥
ਕੋਟਿਕੋਟਿਤੇਤੀਸਧਿਆਵਹਿਤਾਕਾਅੰਤੁਪਾਵਹਿਪਾਰੇ
ਹੇ ਭਾਈ! ਤੇਤੀ ਕ੍ਰੋੜ (ਦੇਵਤੇ) ਪਰਮਾਤਮਾ ਦਾ ਧਿਆਨ ਧਰਦੇ ਰਹਿੰਦੇ ਹਨ, ਪਰ ਉਸ ਦੇ ਗੁਣਾਂ ਦਾ ਅੰਤ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦੇ।
Millions, three hundred thirty millions of gods meditate on Him, but they cannot find His end or limitation.
कोटि कोटि तेतीस धिआवहि ता का अंतु न पावहि पारे ॥
ਹਿਰਦੈਕਾਮਕਾਮਨੀਮਾਗਹਿਰਿਧਿਮਾਗਹਿਹਾਥੁਪਸਾਰੇ॥੨॥
(ਅਨੇਕਾਂ ਐਸੇ ਭੀ ਹਨ ਜੋ ਆਪਣੇ) ਹਿਰਦੇ ਵਿਚ ਕਾਮ-ਵਾਸਨਾ ਧਾਰ ਕੇ (ਪਰਮਾਤਮਾ ਦੇ ਦਰ ਤੋਂ) ਇਸਤ੍ਰੀ (ਹੀ) ਮੰਗਦੇ ਹਨ, (ਉਸ ਦੇ ਅੱਗੇ) ਹੱਥ ਪਸਾਰ ਕੇ (ਦੁਨੀਆ ਦੇ) ਧਨ-ਪਦਾਰਥ (ਹੀ) ਮੰਗਦੇ ਹਨ ॥੨॥
With sexual urges in their hearts, they beg for beautiful women; stretching out their hands, they beg for riches. ||2||
हिरदै काम कामनी मागहि रिधि मागहि हाथु पसारे ॥२॥
ਹਰਿਜਸੁਜਪਿਜਪੁਵਡਾਵਡੇਰਾਗੁਰਮੁਖਿਰਖਉਉਰਿਧਾਰੇ
ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਨਾਮ ਦਾ ਜਾਪ ਹੀ ਸਭ ਤੋਂ ਵੱਡਾ ਕੰਮ ਹੈ। ਮੈਂ ਤਾਂ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਹੀ ਆਪਣੇ ਹਿਰਦੇ ਵਿਚ ਵਸਾਂਦਾ ਹਾਂ।
One who chants the Praises of the Lord is the greatest of the great; the Gurmukh keeps the Lord clasped to his heart.
हरि जसु जपि जपु वडा वडेरा गुरमुखि रखउ उरि धारे ॥
ਜੇਵਡਭਾਗਹੋਵਹਿਤਾਜਪੀਐਹਰਿਭਉਜਲੁਪਾਰਿਉਤਾਰੇ॥੩॥
ਹੇ ਭਾਈ! ਜੇ ਵੱਡੀ ਕਿਸਮਤ ਹੋਵੇ ਤਾਂ ਹੀ ਹਰਿ-ਨਾਮ ਜਪਿਆ ਜਾ ਸਕਦਾ ਹੈ (ਜੇਹੜਾ ਮਨੁੱਖ ਜਪਦਾ ਹੈ ਉਸ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੩॥
If one is blessed with high destiny, he meditates on the Lord, who carries him across the terrifying world-ocean. ||3||
जे वडभाग होवहि ता जपीऐ हरि भउजलु पारि उतारे ॥३॥
ਹਰਿਜਨਨਿਕਟਿਨਿਕਟਿਹਰਿਜਨਹੈਹਰਿਰਾਖੈਕੰਠਿਜਨਧਾਰੇ
ਹੇ ਭਾਈ! ਸੰਤ ਜਨ ਪਰਮਾਤਮਾ ਦੇ ਨੇੜੇ ਵੱਸਦੇ ਹਨ, ਪਰਮਾਤਮਾ ਸੰਤ ਜਨਾਂ ਦੇ ਨੇੜੇ ਵੱਸਦਾ ਹੈ। ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।
The Lord is close to His humble servant, and His humble servant is close to the Lord; He keeps His humble servant clasped to His Heart.
हरि जन निकटि निकटि हरि जन है हरि राखै कंठि जन धारे ॥
ਨਾਨਕਪਿਤਾਮਾਤਾਹੈਹਰਿਪ੍ਰਭੁਹਮਬਾਰਿਕਹਰਿਪ੍ਰਤਿਪਾਰੇ॥੪॥੬॥੧੮॥
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਸਾਡਾ ਪਿਉ ਹੈ, ਪਰਮਾਤਮਾ ਸਾਡੀ ਮਾਂ ਹੈ। ਸਾਨੂੰ ਬੱਚਿਆਂ ਨੂੰ ਪਰਮਾਤਮਾ ਹੀ ਪਾਲਦਾ ਹੈ ॥੪॥੬॥੧੮॥
O Nanak, the Lord God is our father and mother. I am His child; the Lord cherishes me. ||4||6||18||
नानक पिता माता है हरि प्रभु हम बारिक हरि प्रतिपारे ॥४॥६॥१८॥
WWW.GURBANI.WORLD
ਪਿਛਲਾ Share ਹੋਮ Save ਅਗਲਾ