ਕਾਨੜਾਮਹਲਾ੫॥
Kaanraa, Fifth Mahalaa:
कानड़ा महला ५ ॥
ਕੁਚਿਲਕਠੋਰਕਪਟਕਾਮੀ॥
ਹੇ ਸੁਆਮੀ! ਅਸੀਂ ਜੀਵ ਗੰਦੇ ਆਚਰਨ ਵਾਲੇ ਤੇ ਨਿਰਦਈ ਰਹਿੰਦੇ ਹਾਂ, ਠੱਗੀਆਂ ਕਰਨ ਵਾਲੇ ਹਾਂ, ਵਿਸ਼ਈ ਹਾਂ।
I am filthy, hard-hearted, deceitful and obsessed with sexual desire.
कुचिल कठोर कपट कामी ॥
ਜਿਉਜਾਨਹਿਤਿਉਤਾਰਿਸੁਆਮੀ॥੧॥ਰਹਾਉ॥
ਹੇ ਸੁਆਮੀ! ਜਿਸ ਭੀ ਤਰੀਕੇ ਨਾਲ ਤੂੰ (ਜੀਵਾਂ ਨੂੰ ਪਾਰ ਲੰਘਾਣਾ ਠੀਕ) ਸਮਝਦਾ ਹੈਂ, ਉਸੇ ਤਰ੍ਹਾਂ (ਇਹਨਾਂ ਵਿਕਾਰਾਂ ਤੋਂ) ਪਾਰ ਲੰਘਾ ॥੧॥ ਰਹਾਉ ॥
Please carry me across, as You wish, O my Lord and Master. ||1||Pause||
जिउ जानहि तिउ तारि सुआमी ॥१॥ रहाउ ॥
ਤੂਸਮਰਥੁਸਰਨਿਜੋਗੁਤੂਰਾਖਹਿਅਪਨੀਕਲਧਾਰਿ॥੧॥
ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ-ਪਏ ਦੀ ਰੱਖਿਆ ਕਰਨ-ਜੋਗ ਹੈਂ, ਤੂੰ (ਜੀਵਾਂ ਨੂੰ) ਆਪਣੀ ਤਾਕਤ ਵਰਤ ਕੇ ਬਚਾਂਦਾ (ਆ ਰਿਹਾ) ਹੈਂ ॥੧॥
You are All-powerful and Potent to grant Sanctuary. Exerting Your Power, You protect us. ||1||
तू समरथु सरनि जोगु तू राखहि अपनी कल धारि ॥१॥
ਜਾਪਤਾਪਨੇਮਸੁਚਿਸੰਜਮਨਾਹੀਇਨਬਿਧੇਛੁਟਕਾਰ॥
ਜਪ, ਤਪ, ਵਰਤ-ਨੇਮ; ਸਰੀਰਕ ਪਵਿੱਤ੍ਰਤਾ, ਸੰਜਮ-ਇਹਨਾਂ ਤਰੀਕਿਆਂ ਨਾਲ (ਵਿਕਾਰਾਂ ਤੋਂ ਜੀਵਾਂ ਦੀ) ਖ਼ਲਾਸੀ ਨਹੀਂ ਹੋ ਸਕਦੀ।
Chanting and deep meditation, penance and austere self-discipline, fasting and purification - salvation does not come by any of these means.
जाप ताप नेम सुचि संजम नाही इन बिधे छुटकार ॥
ਗਰਤਘੋਰਅੰਧਤੇਕਾਢਹੁਪ੍ਰਭਨਾਨਕਨਦਰਿਨਿਹਾਰਿ॥੨॥੮॥੧੯॥
ਹੇ ਪ੍ਰਭੂ! ਨਾਨਕ ਨੂੰ ਤੂੰ (ਆਪ ਹੀ) ਮਿਹਰ ਦੀ ਨਿਗਾਹ ਨਾਲ ਤੱਕ ਕੇ (ਵਿਕਾਰਾਂ ਦੇ) ਘੁੱਪ ਹਨੇਰੇ ਟੋਏ ਵਿਚੋਂ ਬਾਹਰ ਕੱਢ ॥੨॥੮॥੧੯॥
Please lift me up and out of this deep, dark ditch; O God, please bless Nanak with Your Glance of Grace. ||2||8||19||
गरत घोर अंध ते काढहु प्रभ नानक नदरि निहारि ॥२॥८॥१९॥
WWW.GURBANI.WORLD