GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਸੰਤੁ - ਗੁਰੂ ਰਾਮਦਾਸ ਜੀ
ਅੰਗ 1178
Display Settings
Translations
ਬਸੰਤੁਮਹਲਾਹਿੰਡੋਲ
Basant, Fourth Mahalaa, Hindol:
बसंतु महला ४ हिंडोल ॥
ਤੁਮੑਵਡਪੁਰਖਵਡਅਗਮਗੁਸਾਈਹਮਕੀਰੇਕਿਰਮਤੁਮਨਛੇ
(ਹੇ ਪ੍ਰਭੂ!) ਤੂੰ ਅਪਹੁੰਚ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਅਸੀਂ ਤੇਰੇ ਪੈਦਾ ਕੀਤੇ ਹੋਏ ਤੁੱਛ ਜਿਹੇ ਜੀਵ ਹਾਂ।
You are the Great Supreme Being, the Vast and Inaccessible Lord of the World; I am a mere insect, a worm created by You.
तुम वड पुरख वड अगम गुसाई हम कीरे किरम तुमनछे ॥
ਹਰਿਦੀਨਦਇਆਲਕਰਹੁਪ੍ਰਭਕਿਰਪਾਗੁਰਸਤਿਗੁਰਚਰਣਹਮਬਨਛੇ॥੧॥
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਹਰੀ! ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ (ਮੈਨੂੰ ਗੁਰੂ ਮਿਲਾ) ਮੈਂ ਗੁਰੂ ਸਤਿਗੁਰੂ ਦੇ ਚਰਨਾਂ (ਦੀ ਧੂੜ) ਦੀ ਤਾਂਘ ਰੱਖਦਾ ਹਾਂ ॥੧॥
O Lord, Merciful to the meek, please grant Your Grace; O God, I long for the feet of the Guru, the True Guru. ||1||
हरि दीन दइआल करहु प्रभ किरपा गुर सतिगुर चरण हम बनछे ॥१॥
ਗੋਬਿੰਦਜੀਉਸਤਿਸੰਗਤਿਮੇਲਿਕਰਿਕ੍ਰਿਪਛੇ
ਹੇ ਗੋਬਿੰਦ ਜੀ! (ਮੇਰੇ ਉਤੇ) ਮਿਹਰ ਕਰ (ਮੈਨੂੰ ਸਾਧ-) ਸੰਗਤ ਵਿਚ ਮਿਲਾ।
O Dear Lord of the Universe, please be merciful and unite me with the Sat Sangat, the True Congregation.
गोबिंद जीउ सतिसंगति मेलि करि क्रिपछे ॥
ਜਨਮਜਨਮਕੇਕਿਲਵਿਖਮਲੁਭਰਿਆਮਿਲਿਸੰਗਤਿਕਰਿਪ੍ਰਭਹਨਛੇ॥੧॥ਰਹਾਉ
ਮੈਂ ਅਨੇਕਾਂ ਜਨਮਾਂ ਦੇ ਪਾਪਾਂ ਦੀ ਮੈਲ ਨਾਲ ਲਿੱਬੜਿਆ ਹੋਇਆ ਹਾਂ। ਹੇ ਪ੍ਰਭੂ! (ਮੈਨੂੰ ਸਾਧ-) ਸੰਗਤ ਵਿਚ ਮਿਲਾ ਕੇ ਸੁੱਚੇ ਜੀਵਨ ਵਾਲਾ ਬਣਾ ॥੧॥ ਰਹਾਉ ॥
I was overflowing with the filthy sins of countless past lives. But joining the Sangat, God made me pure again. ||1||Pause||
जनम जनम के किलविख मलु भरिआ मिलि संगति करि प्रभ हनछे ॥१॥ रहाउ ॥
ਤੁਮੑਰਾਜਨੁਜਾਤਿਅਵਿਜਾਤਾਹਰਿਜਪਿਓਪਤਿਤਪਵੀਛੇ
ਹੇ ਹਰੀ! ਤੇਰਾ ਸੇਵਕ ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਵਿਕਾਰੀਆਂ ਤੋਂ ਪਵਿੱਤਰ ਕਰਨ ਵਾਲਾ ਤੇਰਾ ਨਾਮ ਜਿਸ ਨੇ ਜਪਿਆ ਹੈ,
Your humble servant, whether of high class or low class, O Lord - by meditating on You, the sinner becomes pure.
तुमरा जनु जाति अविजाता हरि जपिओ पतित पवीछे ॥
ਹਰਿਕੀਓਸਗਲਭਵਨਤੇਊਪਰਿਹਰਿਸੋਭਾਹਰਿਪ੍ਰਭਦਿਨਛੇ॥੨॥
ਹੇ ਹਰੀ! ਤੂੰ ਉਸ ਨੂੰ ਸਾਰੇ ਜਗਤ ਦੇ ਜੀਵਾਂ ਤੋਂ ਉੱਚਾ ਕਰ ਦਿੱਤਾ। ਹੇ ਪ੍ਰਭੂ! ਤੂੰ ਉਸ ਨੂੰ (ਲੋਕ ਪਰਲੋਕ ਦੀ) ਵਡਿਆਈ ਬਖ਼ਸ਼ ਦਿੱਤੀ ॥੨॥
The Lord exalts and elevates him above the whole world, and the Lord God blesses him with the Lord's Glory. ||2||
हरि कीओ सगल भवन ते ऊपरि हरि सोभा हरि प्रभ दिनछे ॥२॥
ਜਾਤਿਅਜਾਤਿਕੋਈਪ੍ਰਭਧਿਆਵੈਸਭਿਪੂਰੇਮਾਨਸਤਿਨਛੇ
ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਜਿਹੜਾ ਜਿਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ।
Anyone who meditates on God, whether of high class or low class, will have all of his hopes and desires fulfilled.
जाति अजाति कोई प्रभ धिआवै सभि पूरे मानस तिनछे ॥
ਸੇਧੰਨਿਵਡੇਵਡਪੂਰੇਹਰਿਜਨਜਿਨੑਹਰਿਧਾਰਿਓਹਰਿਉਰਛੇ॥੩॥
ਪ੍ਰਭੂ ਦੇ ਜਿਨ੍ਹਾਂ ਸੇਵਕਾਂ ਨੇ ਹਰੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹ ਭਾਗਾਂ ਵਾਲੇ ਹਨ, ਉਹ ਸਭਨਾਂ ਤੋਂ ਵੱਡੇ ਹਨ, ਉਹ ਪੂਰਨ ਪੁਰਖ ਹਨ ॥੩॥
Those humble servants of the Lord who enshrine the Lord within their hearts, are blessed, and are made great and totally perfect. ||3||
से धंनि वडे वड पूरे हरि जन जिन हरि धारिओ हरि उरछे ॥३॥
ਹਮਢੀਂਢੇਢੀਮਬਹੁਤੁਅਤਿਭਾਰੀਹਰਿਧਾਰਿਕ੍ਰਿਪਾਪ੍ਰਭਮਿਲਛੇ
ਹੇ ਹਰੀ! ਅਸੀਂ ਜੀਵ ਨੀਚ ਹਾਂ, ਅਸੀਂ ਮੂਰਖ ਹਾਂ, ਅਸੀਂ ਪਾਪਾਂ ਦੇ ਭਾਰ ਨਾਲ ਦੱਬੇ ਪਏ ਹਾਂ। ਹੇ ਹਰੀ! ਮਿਹਰ ਕਰ, ਸਾਨੂੰ ਮਿਲ।
I am so low, I am an utterly heavy lump of clay. Please shower Your Mercy on me, Lord, and unite me with Yourself.
हम ढींढे ढीम बहुतु अति भारी हरि धारि क्रिपा प्रभ मिलछे ॥
ਜਨਨਾਨਕਗੁਰੁਪਾਇਆਹਰਿਤੂਠੇਹਮਕੀਏਪਤਿਤਪਵੀਛੇ॥੪॥੨॥੪॥
ਹੇ ਦਾਸ ਨਾਨਕ! ਪ੍ਰਭੂ ਦਇਆਵਾਨ ਹੋਇਆ, ਸਾਨੂੰ ਗੁਰੂ ਮਿਲ ਪਿਆ, (ਗੁਰੂ ਨੇ) ਸਾਨੂੰ ਵਿਕਾਰੀਆਂ ਤੋਂ ਪਵਿੱਤਰ ਬਣਾ ਦਿੱਤਾ ॥੪॥੨॥੪॥
The Lord, in His Mercy, has led servant Nanak to find the Guru; I was a sinner, and now I have become immaculate and pure. ||||4||2||4||
जन नानक गुरु पाइआ हरि तूठे हम कीए पतित पवीछे ॥४॥२॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ