ਸਲੋਕ ॥

ਰਾਗੁ ਜੈਤਸਰੀ ਗੁਰੂ ਅਰਜਨ ਦੇਵ ਜੀ ਅੰਗ 709
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕ॥
Shalok:
सलोक ॥
LINE 02
ਸੰਤਉਧਰਣਦਇਆਲੰਆਸਰੰਗੋਪਾਲਕੀਰਤਨਹ॥
ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ,
The Merciful Lord is the Savior of the Saints; their only support is to sing the Kirtan of the Lord's Praises.
संत उधरण दइआलं आसरं गोपाल कीरतनह ॥
LINE 03
ਨਿਰਮਲੰਸੰਤਸੰਗੇਣਓਟਨਾਨਕਪਰਮੇਸੁਰਹ੧॥॥
ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ। ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ॥੧॥
One becomes immaculate and pure, by associating with the Saints, O Nanak, and taking the Protection of the Transcendent Lord. ||1||
निरमलं संत संगेण ओट नानक परमेसुरह ॥१॥
LINE 04
ਚੰਦਨਚੰਦੁਨਸਰਦਰੁਤਿਮੂਲਿਨਮਿਟਈਘਾਂਮ॥
ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ-ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ।
The burning of the heart is not dispelled at all, by sandalwood paste, the moon, or the cold season.
चंदन चंदु न सरद रुति मूलि न मिटई घांम ॥
LINE 05
ਸੀਤਲੁਥੀਵੈਨਾਨਕਾਜਪੰਦੜੋਹਰਿਨਾਮੁ੨॥॥
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ॥੨॥
It only becomes cool, O Nanak, by chanting the Name of the Lord. ||2||
सीतलु थीवै नानका जपंदड़ो हरि नामु ॥२॥
GURBANI.WORLD