ਮੇਲਿਲੈਹੁਦਇਆਲਢਹਿਪਏਦੁਆਰਿਆ॥
ਹੇ ਦਿਆਲ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ (ਆਪਣੇ ਚਰਨਾਂ ਵਿਚ) ਜੋੜ ਲੈ।
Unite with me, O Merciful Lord; I have fallen at Your Door.
मेलि लैहु दइआल ढहि पए दुआरिआ ॥
ਰਖਿਲੇਵਹੁਦੀਨਦਇਆਲਭ੍ਰਮਤਬਹੁਹਾਰਿਆ॥
ਹੇ ਦੀਨਾਂ ਤੇ ਦਇਆ ਕਰਨ ਵਾਲੇ! ਮੈਨੂੰ ਰੱਖ ਲੈ, ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ।
O Merciful to the meek, save me. I have wandered enough; now I am tired.
रखि लेवहु दीन दइआल भ्रमत बहु हारिआ ॥
ਭਗਤਿਵਛਲੁਤੇਰਾਬਿਰਦੁਹਰਿਪਤਿਤਉਧਾਰਿਆ॥
ਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।
It is Your very nature to love Your devotees, and save sinners.
भगति वछलु तेरा बिरदु हरि पतित उधारिआ ॥
ਤੁਝਬਿਨੁਨਾਹੀਕੋਇਬਿਨਉਮੋਹਿਸਾਰਿਆ॥
ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ੍ਹ ਸਕੇ।
Without You, there is no other at all; I offer this prayer to You.
तुझ बिनु नाही कोइ बिनउ मोहि सारिआ ॥
ਕਰੁਗਹਿਲੇਹੁਦਇਆਲਸਾਗਰਸੰਸਾਰਿਆ॥੧੬॥
ਹੇ ਦਿਆਲ! ਮੇਰਾ ਹੱਥ ਫੜ ਲੈ (ਤੇ ਮੈਨੂੰ) ਸੰਸਾਰ-ਸਮੁੰਦਰ ਵਿਚੋਂ (ਬਚਾ ਲੈ) ॥੧੬॥
Take me by the hand, O Merciful Lord, and carry me across the world-ocean. ||16||
करु गहि लेहु दइआल सागर संसारिआ ॥१६॥
WWW.GURBANI.WORLD