ਮਾਰੂਮਹਲਾ੩॥
Maaroo, Third Mahalaa:
मारू महला ३ ॥
ਪਿਛਲੇਗੁਨਹਬਖਸਾਇਜੀਉਅਬਤੂਮਾਰਗਿਪਾਇ॥
ਹੇ ਪ੍ਰਭੂ ਜੀ! ਮੇਰੇ ਪਿਛਲੇ ਗੁਨਾਹ ਬਖ਼ਸ਼, ਹੁਣ ਤੂੰ ਮੈਨੂੰ ਸਹੀ ਰਸਤੇ ਉਤੇ ਤੋਰ;
Please forgive my past mistakes, O my Dear Lord; now, please place me on the Path.
पिछले गुनह बखसाइ जीउ अब तू मारगि पाइ ॥
ਹਰਿਕੀਚਰਣੀਲਾਗਿਰਹਾਵਿਚਹੁਆਪੁਗਵਾਇ॥੧॥
ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰੀ ਦੇ ਚਰਨਾਂ ਵਿਚ ਟਿਕਿਆ ਰਹਾਂ ॥੧॥
I remain attached to the Lord's Feet, and eradicate self-conceit from within. ||1||
हरि की चरणी लागि रहा विचहु आपु गवाइ ॥१॥
ਮੇਰੇਮਨਗੁਰਮੁਖਿਨਾਮੁਹਰਿਧਿਆਇ॥
ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਹਰੀ ਦਾ ਨਾਮ ਸਿਮਰਿਆ ਕਰ (ਤੇ, ਅਰਦਾਸ ਕਰਿਆ ਕਰ-ਹੇ ਪ੍ਰਭੂ! ਮਿਹਰ ਕਰ)
O my mind, as Gurmukh, meditate on the Name of the Lord.
मेरे मन गुरमुखि नामु हरि धिआइ ॥
ਸਦਾਹਰਿਚਰਣੀਲਾਗਿਰਹਾਇਕਮਨਿਏਕੈਭਾਇ॥੧॥ਰਹਾਉ॥
ਮੈਂ ਸਦਾ, ਹੇ ਹਰੀ! ਇਕਾਗ੍ਰ-ਚਿੱਤ ਹੋ ਕੇ ਇਕ ਤੇਰੇ ਹੀ ਪਿਆਰ ਵਿਚ ਟਿਕ ਕੇ ਤੇਰੇ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥
Remain attached forever to the Lord's Feet, single-mindedly, with love for the One Lord. ||1||Pause||
सदा हरि चरणी लागि रहा इक मनि एकै भाइ ॥१॥ रहाउ ॥
ਨਾਮੈਜਾਤਿਨਪਤਿਹੈਨਾਮੈਥੇਹੁਨਥਾਉ॥
ਨਾਹ ਮੇਰੀ (ਕੋਈ ਉੱਚੀ) ਜਾਤਿ ਹੈ, ਨਾਹ (ਮੇਰੀ ਲੋਕਾਂ ਵਿਚ ਕੋਈ) ਇੱਜ਼ਤ ਹੈ, ਨਾਹ ਮੇਰੀ ਭੁਇੰ ਦੀ ਕੋਈ ਮਾਲਕੀ ਹੈ, ਨਾਹ ਮੇਰਾ ਕੋਈ ਘਰ-ਘਾਟ ਹੈ।
I have no social status or honor; I have no place or home.
ना मै जाति न पति है ना मै थेहु न थाउ ॥
ਸਬਦਿਭੇਦਿਭ੍ਰਮੁਕਟਿਆਗੁਰਿਨਾਮੁਦੀਆਸਮਝਾਇ॥੨॥
(ਮੈਨੂੰ ਨਿਮਾਣੇ ਨੂੰ) ਗੁਰੂ ਨੇ (ਆਪਣੇ) ਸ਼ਬਦ ਨਾਲ ਵਿੰਨ੍ਹ ਕੇ ਮੇਰੀ ਭਟਕਣਾ ਕੱਟ ਦਿੱਤੀ ਹੈ, ਮੈਨੂੰ ਆਤਮਕ ਜੀਵਨ ਦੀ ਸੂਝ ਬਖ਼ਸ਼ ਕੇ ਪਰਮਾਤਮਾ ਦਾ ਨਾਮ ਦਿੱਤਾ ਹੈ ॥੨॥
Pierced through by the Word of the Shabad, my doubts have been cut away. The Guru has inspired me to understand the Naam, the Name of the Lord. ||2||
सबदि भेदि भ्रमु कटिआ गुरि नामु दीआ समझाइ ॥२॥
ਇਹੁਮਨੁਲਾਲਚਕਰਦਾਫਿਰੈਲਾਲਚਿਲਾਗਾਜਾਇ॥
(ਹਰਿ-ਨਾਮ ਤੋਂ ਖੁੰਝਿਆ ਹੋਇਆ) ਇਹ ਮਨ ਅਨੇਕਾਂ ਲਾਲਚ ਕਰਦਾ ਫਿਰਦਾ ਹੈ, (ਮਾਇਆ ਦੇ) ਲਾਲਚ ਵਿਚ ਲੱਗ ਕੇ ਭਟਕਦਾ ਹੈ।
This mind wanders around, driven by greed, totally attached to greed.
इहु मनु लालच करदा फिरै लालचि लागा जाइ ॥
ਧੰਧੈਕੂੜਿਵਿਆਪਿਆਜਮਪੁਰਿਚੋਟਾਖਾਇ॥੩॥
(ਮਾਇਆ ਦੇ) ਕੂੜੇ ਧੰਧੇ ਵਿਚ ਫਸਿਆ ਹੋਇਆ ਆਤਮਕ ਮੌਤ ਵਿਚ ਪੈ ਕੇ (ਚਿੰਤਾ-ਫ਼ਿਕਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ ॥੩॥
He is engrossed in false pursuits; he shall endure beatings in the City of Death. ||3||
धंधै कूड़ि विआपिआ जम पुरि चोटा खाइ ॥३॥
ਨਾਨਕਸਭੁਕਿਛੁਆਪੇਆਪਿਹੈਦੂਜਾਨਾਹੀਕੋਇ॥
(ਪਰ) ਹੇ ਨਾਨਕ! (ਜੀਆਂ ਦੇ ਕੀਹ ਵੱਸ? ਇਹ ਜੋ ਕੁਝ ਸਾਰਾ ਸੰਸਾਰ ਦਿੱਸ ਰਿਹਾ ਹੈ ਇਹ) ਸਭ ਕੁਝ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਬਿਨਾ (ਕਿਸੇ ਤੇ ਭੀ) ਕੋਈ ਹੋਰ ਨਹੀਂ ਹੈ।
O Nanak, God Himself is all-in-all. There is no other at all.
नानक सभु किछु आपे आपि है दूजा नाही कोइ ॥
ਭਗਤਿਖਜਾਨਾਬਖਸਿਓਨੁਗੁਰਮੁਖਾਸੁਖੁਹੋਇ॥੪॥੩॥
ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਆਪਣੀ) ਭਗਤੀ ਦਾ ਖ਼ਜ਼ਾਨਾ ਉਸ ਨੇ ਆਪ ਹੀ ਬਖ਼ਸ਼ਿਆ ਹੈ (ਜਿਸ ਕਰਕੇ ਉਹਨਾਂ ਨੂੰ) ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੩॥
He bestows the treasure of devotional worship, and the Gurmukhs abide in peace. ||4||3||
भगति खजाना बखसिओनु गुरमुखा सुखु होइ ॥४॥३॥
WWW.GURBANI.WORLD