GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਰਜਨ ਦੇਵ ਜੀ
ਅੰਗ 101
Display Settings
Translations
ਮਾਝਮਹਲਾ
Maajh, Fifth Mahalaa:
माझ महला ५ ॥
ਨਿਧਿਸਿਧਿਰਿਧਿਹਰਿਹਰਿਹਰਿਮੇਰੈ
(ਹੇ ਭਾਈ!) ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਦੁਨੀਆ ਦੇ ਨੌ ਖ਼ਜ਼ਾਨੇ ਹੈ, ਪ੍ਰਭੂ-ਨਾਮ ਹੀ ਆਤਮਕ ਤਾਕਤਾਂ ਹੈ, ਪ੍ਰਭ-ਨਾਮ ਹੀ ਧਨ ਦੀ ਬਹੁਲਤਾ ਹੈ।
My Lord, Har, Har, Har, is the nine treasures, the supernatural spiritual powers of the Siddhas, wealth and prosperity.
निधि सिधि रिधि हरि हरि हरि मेरै ॥
ਜਨਮੁਪਦਾਰਥੁਗਹਿਰਗੰਭੀਰੈ
ਡੂੰਘੇ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਮਨੁੱਖਾ-ਜਨਮ (ਦੁਰਲੱਭ) ਪਦਾਰਥ (ਦਿੱਸ ਰਿਹਾ) ਹੈ।
He is the Deep and Profound Treasure of Life.
जनमु पदारथु गहिर गंभीरै ॥
ਲਾਖਕੋਟਖੁਸੀਆਰੰਗਰਾਵੈਜੋਗੁਰਲਾਗਾਪਾਈਜੀਉ॥੧॥
(ਪਰ ਇਹ ਨਾਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ) ਜੇਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਹ ਲੱਖਾਂ ਕ੍ਰੋੜਾਂ (ਆਤਮਕ) ਖ਼ੁਸ਼ੀਆਂ ਦਾ ਆਨੰਦ ਮਾਣਦਾ ਹੈ ॥੧॥
Hundreds of thousands, even millions of pleasures and delights are enjoyed by one who falls at the Guru's Feet. ||1||
लाख कोट खुसीआ रंग रावै जो गुर लागा पाई जीउ ॥१॥
ਦਰਸਨੁਪੇਖਤਭਏਪੁਨੀਤਾ
(ਗੁਰੂ ਦਾ) ਦੀਦਾਰ ਕਰ ਕੇ (ਮੇਰਾ ਤਨ ਮਨ) ਪਵਿਤ੍ਰ ਹੋ ਗਿਆ ਹੈ।
Gazing upon the Blessed Vision of His Darshan, all are sanctified,
दरसनु पेखत भए पुनीता ॥
ਸਗਲਉਧਾਰੇਭਾਈਮੀਤਾ
ਮੇਰੇ ਸਾਰੇ ਭਰਾ ਤੇ ਮਿੱਤਰ (ਗਿਆਨ-ਇੰਦ੍ਰੇ ਗੁਰੂ ਨੇ ਵਿਕਾਰਾਂ ਤੋਂ) ਬਚਾ ਲਏ ਹਨ।
and all family and friends are saved.
सगल उधारे भाई मीता ॥
ਅਗਮਅਗੋਚਰੁਸੁਆਮੀਅਪੁਨਾਗੁਰਕਿਰਪਾਤੇਸਚੁਧਿਆਈਜੀਉ॥੨॥
ਮੈਂ ਗੁਰੂ ਦੀ ਕਿਰਪਾ ਨਾਲ ਆਪਣੇ ਉਸ ਮਾਲਕ ਨੂੰ ਸਿਮਰ ਰਿਹਾ ਹਾਂ, ਜੋ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ ਤੇ ਜੋ ਸਦਾ ਕਾਇਮ ਰਹਿਣ ਵਾਲਾ ਹੈ ॥੨॥
By Guru's Grace, I meditate on the Inaccessible and Unfathomable True Lord. ||2||
अगम अगोचरु सुआमी अपुना गुर किरपा ते सचु धिआई जीउ ॥२॥
ਜਾਕਉਖੋਜਹਿਸਰਬਉਪਾਏ
ਜਿਸ ਪਰਮਾਤਮਾ ਨੂੰ ਉਸ ਦੇ ਪੈਦਾ ਕੀਤੇ ਸਾਰੇ ਜੀਵ ਭਾਲਦੇ ਰਹਿੰਦੇ ਹਨ,
The One, the Guru, who is sought by all-only a few,
जा कउ खोजहि सरब उपाए ॥
ਵਡਭਾਗੀਦਰਸਨੁਕੋਵਿਰਲਾਪਾਏ
ਉਸ ਦਾ ਦਰਸਨ ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।
by great good fortune, receive His Darshan.
वडभागी दरसनु को विरला पाए ॥
ਊਚਅਪਾਰਅਗੋਚਰਥਾਨਾਓਹੁਮਹਲੁਗੁਰੂਦੇਖਾਈਜੀਉ॥੩॥
ਜੇਹੜਾ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਸਦਾ ਉਹ ਉੱਚਾ ਥਾਂ-ਟਿਕਾਣਾ ਗੁਰੂ (ਹੀ) ਵਿਖਾਂਦਾ ਹੈ ॥੩॥
His Place is lofty, infinite and unfathomable; the Guru has shown me that palace. ||3||
ऊच अपार अगोचर थाना ओहु महलु गुरू देखाई जीउ ॥३॥
ਗਹਿਰਗੰਭੀਰਅੰਮ੍ਰਿਤਨਾਮੁਤੇਰਾ
ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।
Your Ambrosial Name is deep and profound.
गहिर गंभीर अंम्रित नामु तेरा ॥
ਮੁਕਤਿਭਇਆਜਿਸੁਰਿਦੈਵਸੇਰਾ
ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸ ਪੈਂਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ (ਵਾਲਾ) ਬਣ ਜਾਂਦਾ ਹੈ।
That person is liberated, in whose heart You dwell.
मुकति भइआ जिसु रिदै वसेरा ॥
ਗੁਰਿਬੰਧਨਤਿਨਕੇਸਗਲੇਕਾਟੇਜਨਨਾਨਕਸਹਜਿਸਮਾਈਜੀਉ॥੪॥੧੬॥੨੩॥
ਹੇ ਨਾਨਕ! (ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਨਾਮ ਵੱਸਿਆ ਹੈ) ਗੁਰੂ ਨੇ ਉਹਨਾਂ ਦੇ ਸਾਰੇ ਮਾਇਆ ਦੇ ਫਾਹੇ ਕੱਟ ਦਿੱਤੇ ਹਨ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥੧੬॥੨੩॥
The Guru cuts away all his bonds; O Servant Nanak, he is absorbed in the poise of intuitive peace. ||4||16||23||
गुरि बंधन तिन के सगले काटे जन नानक सहजि समाई जीउ ॥४॥१६॥२३॥
WWW.GURBANI.WORLD
ਪਿਛਲਾ Share ਹੋਮ Save ਅਗਲਾ