GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਰਜਨ ਦੇਵ ਜੀ
ਅੰਗ 101
Display Settings
Translations
ਮਾਝਮਹਲਾ
Maajh, Fifth Mahalaa:
माझ महला ५ ॥
ਪ੍ਰਭਕਿਰਪਾਤੇਹਰਿਹਰਿਧਿਆਵਉ
ਪਰਮਾਤਮਾ ਦੀ ਮਿਹਰ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ।
By God's Grace, I meditate on the Lord, Har, Har.
प्रभ किरपा ते हरि हरि धिआवउ ॥
ਪ੍ਰਭੂਦਇਆਤੇਮੰਗਲੁਗਾਵਉ
ਪਰਮਾਤਮਾ ਦੀ ਹੀ ਕਿਰਪਾ ਨਾਲ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹਾਂ।
By God's Kindness, I sing the songs of joy.
प्रभू दइआ ते मंगलु गावउ ॥
ਊਠਤਬੈਠਤਸੋਵਤਜਾਗਤਹਰਿਧਿਆਈਐਸਗਲਅਵਰਦਾਜੀਉ॥੧॥
(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਾਰੀ (ਹੀ) ਉਮਰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੧॥
While standing and sitting, while sleeping and while awake, meditate on the Lord, all your life. ||1||
ऊठत बैठत सोवत जागत हरि धिआईऐ सगल अवरदा जीउ ॥१॥
ਨਾਮੁਅਉਖਧੁਮੋਕਉਸਾਧੂਦੀਆ
ਪਰਮਾਤਮਾ ਦਾ ਨਾਮ ਦਾਰੂ (ਹੈ, ਜਦੋਂ) ਮੈਨੂੰ ਗੁਰੂ ਨੇ ਦਿੱਤਾ।
The Holy Saint has given me the Medicine of the Naam.
नामु अउखधु मो कउ साधू दीआ ॥
ਕਿਲਬਿਖਕਾਟੇਨਿਰਮਲੁਥੀਆ
(ਇਸ ਦੀ ਬਰਕਤਿ ਨਾਲ ਮੇਰੇ ਸਾਰੇ) ਪਾਪ ਕੱਟੇ ਗਏ ਤੇ ਮੈਂ ਪਵਿਤ੍ਰ ਹੋ ਗਿਆ।
My sins have been cut out, and I have become pure.
किलबिख काटे निरमलु थीआ ॥
ਅਨਦੁਭਇਆਨਿਕਸੀਸਭਪੀਰਾਸਗਲਬਿਨਾਸੇਦਰਦਾਜੀਉ॥੨॥
(ਮੇਰੇ ਅੰਦਰ ਆਤਮਕ) ਸੁਖ ਪੈਦਾ ਹੋ ਗਿਆ (ਮੇਰੇ ਅੰਦਰੋਂ ਹਉਮੈ ਦੀ) ਸਾਰੀ ਪੀੜਾ ਨਿਕਲ ਗਈ, ਮੇਰੇ ਸਾਰੇ ਦੁਖ-ਦਰਦ ਦੂਰ ਹੋ ਗਏ ॥੨॥
I am filled with bliss, and all my pains have been taken away. All my suffering has been dispelled. ||2||
अनदु भइआ निकसी सभ पीरा सगल बिनासे दरदा जीउ ॥२॥
ਜਿਸਕਾਅੰਗੁਕਰੇਮੇਰਾਪਿਆਰਾ
(ਹੇ ਭਾਈ!) ਮੇਰਾ ਪਿਆਰਾ (ਗੁਰੂ ਪਰਮਾਤਮਾ) ਜਿਸ ਮਨੁੱਖ ਦੀ ਸਹੈਤਾ ਕਰਦਾ ਹੈ,
One who has my Beloved on his side,
जिस का अंगु करे मेरा पिआरा ॥
ਸੋਮੁਕਤਾਸਾਗਰਸੰਸਾਰਾ
ਉਹ ਇਸ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਮੁਕਤ ਹੋ ਜਾਂਦਾ ਹੈ।
is liberated from the world-ocean.
सो मुकता सागर संसारा ॥
ਸਤਿਕਰੇਜਿਨਿਗੁਰੂਪਛਾਤਾਸੋਕਾਹੇਕਉਡਰਦਾਜੀਉ॥੩॥
ਜਿਸ ਮਨੁੱਖ ਨੇ ਸਰਧਾ ਧਾਰ ਕੇ ਗੁਰੂ ਨਾਲ ਸਾਂਝ ਪਾ ਲਈ, ਉਸ ਨੂੰ (ਇਸ ਸੰਸਾਰ-ਸਮੁੰਦਰ ਤੋਂ) ਡਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ ॥੩॥
One who recognizes the Guru practices Truth; why should he be afraid? ||3||
सति करे जिनि गुरू पछाता सो काहे कउ डरदा जीउ ॥३॥
ਜਬਤੇਸਾਧੂਸੰਗਤਿਪਾਏ
(ਹੇ ਭਾਈ!) ਜਦੋਂ ਤੋਂ ਮੈਨੂੰ ਗੁਰੂ ਦੀ ਸੰਗਤਿ ਮਿਲੀ ਹੈ।
Since I found the Company of the Holy
जब ते साधू संगति पाए ॥
ਗੁਰਭੇਟਤਹਉਗਈਬਲਾਏ
ਗੁਰੂ ਨੂੰ ਮਿਲਿਆਂ (ਮੇਰੇ ਅੰਦਰੋਂ) ਹਉਮੈ ਦੀ ਬਲਾ ਦੂਰ ਹੋ ਗਈ।
and met the Guru, the demon of pride has departed.
गुर भेटत हउ गई बलाए ॥
ਸਾਸਿਸਾਸਿਹਰਿਗਾਵੈਨਾਨਕੁਸਤਿਗੁਰਢਾਕਿਲੀਆਮੇਰਾਪੜਦਾਜੀਉ॥੪॥੧੭॥੨੪॥
ਸਤਿਗੁਰੂ ਨੇ (ਹਉਮੈ ਆਦਿਕ ਵਿਕਾਰਾਂ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ। ਹੁਣ ਨਾਨਕ ਹਰੇਕ ਸੁਆਸ ਦੇ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ॥੪॥੧੭॥੨੪॥
With each and every breath, Nanak sings the Lord's Praises. The True Guru has covered my sins. ||4||17||24||
सासि सासि हरि गावै नानकु सतिगुर ढाकि लीआ मेरा पड़दा जीउ ॥४॥१७॥२४॥
WWW.GURBANI.WORLD
ਪਿਛਲਾ Share ਹੋਮ Save ਅਗਲਾ