ਮਾਝਮਹਲਾ੫॥
Maajh, Fifth Mahalaa:
माझ महला ५ ॥
ਅੰਮ੍ਰਿਤਨਾਮੁਸਦਾਨਿਰਮਲੀਆ॥
ਹੇ ਮਨ! ਜੇਹੜਾ ਪਰਮਾਤਮਾ (ਜੀਵਾਂ ਨੂੰ) ਸੁੱਖ ਦੇਣ ਵਾਲਾ ਹੈ ਤੇ (ਜੀਵਾਂ ਦੇ) ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ,
The Ambrosial Naam, the Name of the Lord, is eternally pure.
अंम्रित नामु सदा निरमलीआ ॥
ਸੁਖਦਾਈਦੂਖਬਿਡਾਰਨਹਰੀਆ॥
ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਐਸਾ ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ।
The Lord is the Giver of Peace and the Dispeller of sorrow.
सुखदाई दूख बिडारनहरीआ ॥
ਅਵਰਿਸਾਦਚਖਿਸਗਲੇਦੇਖੇਮਨਹਰਿਰਸੁਸਭਤੇਮੀਠਾਜੀਉ॥੧॥
ਹੇ ਮਨ! (ਦੁਨੀਆ ਦੇ ਪਦਾਰਥਾਂ ਦੇ) ਹੋਰ ਸਾਰੇ ਸੁਆਦ ਚੱਖ ਕੇ ਮੈਂ ਵੇਖ ਲਏ ਹਨ, ਪਰਮਾਤਮਾ ਦੇ ਨਾਮ ਦਾ ਸੁਆਦ ਹੋਰ ਸਭਨਾਂ ਤੋਂ ਮਿੱਠਾ ਹੈ ॥੧॥
I have seen and tasted all other flavors, but to my mind, the Subtle Essence of the Lord is the sweetest of all. ||1||
अवरि साद चखि सगले देखे मन हरि रसु सभ ते मीठा जीउ ॥१॥
ਜੋਜੋਪੀਵੈਸੋਤ੍ਰਿਪਤਾਵੈ॥
(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਨਾਮ ਦਾ ਰਸ ਪ੍ਰਾਪਤ ਕਰਦਾ ਹੈ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ।
Whoever drinks this in, is satisfied.
जो जो पीवै सो त्रिपतावै ॥
ਅਮਰੁਹੋਵੈਜੋਨਾਮਰਸੁਪਾਵੈ॥
ਉਸ ਨੂੰ ਆਤਮਕ ਮੌਤ ਕਦੇ ਭੀ ਪੋਹ ਨਹੀਂ ਸਕਦੀ।
Whoever obtains the Sublime Essence of the Naam becomes immortal.
अमरु होवै जो नाम रसु पावै ॥
ਨਾਮਨਿਧਾਨਤਿਸਹਿਪਰਾਪਤਿਜਿਸੁਸਬਦੁਗੁਰੂਮਨਿਵੂਠਾਜੀਉ॥੨॥
(ਪਰ ਪ੍ਰਭੂ-) ਨਾਮ ਦੇ ਖ਼ਜ਼ਾਨੇ ਸਿਰਫ਼ ਉਸ ਨੂੰ ਮਿਲਦੇ ਹਨ, ਜਿਸ ਦੇ ਮਨ ਵਿਚ ਗੁਰੂ ਦਾ ਸ਼ਬਦ ਆ ਵੱਸਦਾ ਹੈ ॥੨॥
The Treasure of the Naam is obtained by one whose mind is filled with the Word of the Guru's Shabad. ||2||
नाम निधान तिसहि परापति जिसु सबदु गुरू मनि वूठा जीउ ॥२॥
ਜਿਨਿਹਰਿਰਸੁਪਾਇਆਸੋਤ੍ਰਿਪਤਿਅਘਾਨਾ॥
ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਰਸ ਚੱਖਿਆ ਹੈ, ਉਹ ਪੂਰਨ ਤੌਰ ਤੇ ਰੱਜ ਗਿਆ ਹੈ (ਉਸ ਦੀ ਮਾਇਆ ਵਾਲੀ ਤ੍ਰੇਹ ਭੁੱਖ ਮਿਟ ਗਈ ਹੈ।)
One who obtains the Sublime Essence of the Lord is satisfied and fulfilled.
जिनि हरि रसु पाइआ सो त्रिपति अघाना ॥
ਜਿਨਿਹਰਿਸਾਦੁਪਾਇਆਸੋਨਾਹਿਡੁਲਾਨਾ॥
ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਦੇ ਹੱਲਿਆਂ ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਕਦੇ ਡੋਲਦਾ ਨਹੀਂ।
One who obtains this Flavor of the Lord does not waver.
जिनि हरि सादु पाइआ सो नाहि डुलाना ॥
ਤਿਸਹਿਪਰਾਪਤਿਹਰਿਹਰਿਨਾਮਾਜਿਸੁਮਸਤਕਿਭਾਗੀਠਾਜੀਉ॥੩॥
(ਪਰ) ਪਰਮਾਤਮਾ ਦਾ ਇਹ ਨਾਮ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ; ਜਿਸ ਦੇ ਮੱਥੇ ਉਤੇ ਚੰਗਾ ਭਾਗ (ਜਾਗ ਪਏ) ॥੩॥
One who has this destiny written on his forehead obtains the Name of the Lord, Har, Har. ||3||
तिसहि परापति हरि हरि नामा जिसु मसतकि भागीठा जीउ ॥३॥
ਹਰਿਇਕਸੁਹਥਿਆਇਆਵਰਸਾਣੇਬਹੁਤੇਰੇ॥
ਜਦੋਂ ਇਹ ਹਰਿ-ਨਾਮ ਇੱਕ (ਗੁਰੂ) ਦੇ ਹੱਥ ਵਿਚ ਆ ਜਾਂਦਾ ਹੈ ਤਾਂ (ਉਸ ਗੁਰੂ ਪਾਸੋਂ) ਅਨੇਕਾਂ ਬੰਦੇ ਲਾਭ ਉਠਾਂਦੇ ਹਨ।
The Lord has come into the hands of the One, the Guru, who has blessed so many with good fortune.
हरि इकसु हथि आइआ वरसाणे बहुतेरे ॥
ਤਿਸੁਲਗਿਮੁਕਤੁਭਏਘਣੇਰੇ॥
ਉਸ (ਗੁਰੂ ਦੀ) ਚਰਨੀਂ ਲੱਗ ਕੇ ਅਨੇਕਾਂ ਹੀ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ।
Attached to Him, a great many have been liberated.
तिसु लगि मुकतु भए घणेरे ॥
ਨਾਮੁਨਿਧਾਨਾਗੁਰਮੁਖਿਪਾਈਐਕਹੁਨਾਨਕਵਿਰਲੀਡੀਠਾਜੀਉ॥੪॥੧੫॥੨੨॥
ਇਹ ਨਾਮ-ਖ਼ਜ਼ਾਨਾ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਨਾਨਕ ਆਖਦਾ ਹੈ- ਵਿਰਲਿਆਂ ਨੇ (ਇਸ ਨਾਮ ਖ਼ਜ਼ਾਨੇ ਦਾ) ਦਰਸਨ ਕੀਤਾ ਹੈ ॥੪॥੧੫॥੨੨॥
The Gurmukh obtains the Treasure of the Naam; says Nanak, those who see the Lord are very rare. ||4||15||22||
नामु निधाना गुरमुखि पाईऐ कहु नानक विरली डीठा जीउ ॥४॥१५॥२२॥
WWW.GURBANI.WORLD