ਮਃ੩॥
Third Mahalaa:
मः ३ ॥
ਗੁਰਿਪੂਰੈਹਰਿਨਾਮੁਦਿੜਾਇਆਤਿਨਿਵਿਚਹੁਭਰਮੁਚੁਕਾਇਆ॥
ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਹਿਰਦੇ ਵਿਚ ਹਰਿ-ਨਾਮ ਦ੍ਰਿੜ੍ਹ ਕਰ ਦਿੱਤਾ ਹੈ, ਉਹਨਾਂ ਨੇ ਅੰਦਰੋਂ ਭਟਕਣਾ ਦੂਰ ਕਰ ਲਈ ਹੈ।
The Perfect Guru has implanted the Name of the Lord within me. It has dispelled my doubts from within.
गुरि पूरै हरि नामु दिड़ाइआ तिनि विचहु भरमु चुकाइआ ॥
ਰਾਮਨਾਮੁਹਰਿਕੀਰਤਿਗਾਈਕਰਿਚਾਨਣੁਮਗੁਦਿਖਾਇਆ॥
ਉਹ ਹਰੀ-ਨਾਮ ਦੀ ਉਪਮਾ ਕਰਦੇ ਹਨ, ਤੇ (ਇਸ ਸਿਫ਼ਤ-ਸਾਲਾਹ ਨੂੰ) ਚਾਨਣ ਬਣਾ ਕੇ (ਸਿੱਧਾ) ਰਸਤਾ ਉਹਨਾਂ ਨੂੰ ਦਿੱਸ ਪੈਂਦਾ ਹੈ।
I sing the Lord's Name and the Kirtan of the Lord's Praises; the Divine Light shines, and now I see the Way.
राम नामु हरि कीरति गाई करि चानणु मगु दिखाइआ ॥
ਹਉਮੈਮਾਰਿਏਕਲਿਵਲਾਗੀਅੰਤਰਿਨਾਮੁਵਸਾਇਆ॥
ਉਹ ਅਹੰਕਾਰ ਦੂਰ ਕਰ ਕੇ ਇੱਕ ਨਾਲ ਨਿਹੁੰ ਲਾਂਦੇ ਹਨ, ਅਤੇ ਹਿਰਦੇ ਵਿਚ ਨਾਮ ਵਸਾਂਦੇ ਹਨ।
Conquering my ego, I am lovingly focused on the One Lord; the Naam has come to dwell within me.
हउमै मारि एक लिव लागी अंतरि नामु वसाइआ ॥
ਗੁਰਮਤੀਜਮੁਜੋਹਿਨਸਾਕੈਸਾਚੈਨਾਮਿਸਮਾਇਆ॥
ਗੁਰੂ ਦੀ ਮਤਿ ਤੇ ਤੁਰਨ ਦੇ ਕਾਰਨ ਜਮ ਉਹਨਾਂ ਨੂੰ ਘੂਰ ਨਹੀਂ ਸਕਦਾ, (ਕਿਉਂਕਿ) ਸੱਚੇ ਨਾਮ ਵਿਚ ਉਹਨਾਂ ਦੀ ਬਿਰਤੀ ਜੁੜੀ ਹੁੰਦੀ ਹੈ।
Following the Guru's Teachings, I cannot be touched by the Messenger of Death. I am absorbed in the True Name.
गुरमती जमु जोहि न साकै साचै नामि समाइआ ॥
ਸਭੁਆਪੇਆਪਿਵਰਤੈਕਰਤਾਜੋਭਾਵੈਸੋਨਾਇਲਾਇਆ॥
(ਪਰ) ਇਹ ਸਭ ਪ੍ਰਭੂ ਦਾ ਆਪਣਾ ਕੌਤਕ ਹੈ, ਜਿਸ ਤੇ ਪ੍ਰਸੰਨ ਹੁੰਦਾ ਹੈ ਉਸ ਨੂੰ ਨਾਮ ਵਿਚ ਜੋੜਦਾ ਹੈ।
The Creator Himself is All-pervading everywhere; He links those with whom He is pleased to His Name.
सभु आपे आपि वरतै करता जो भावै सो नाइ लाइआ ॥
ਜਨਨਾਨਕੁਨਾਮੁਲਏਤਾਜੀਵੈਬਿਨੁਨਾਵੈਖਿਨੁਮਰਿਜਾਇਆ॥੨॥
(ਇਹ) ਦਾਸ ਨਾਨਕ (ਭੀ) 'ਨਾਮ' ਦੇ ਆਸਰੇ ਹੈ, ਇਕ ਪਲਕ ਭਰ ਭੀ 'ਨਾਮ' ਤੋਂ ਸੱਖਣਾ ਰਹੇ ਤਾਂ ਮਰਨ ਲਗਦਾ ਹੈ ॥੨॥
Servant Nanak chants the Naam, and so he lives. Without the Name, he would die in an instant. ||2||
जन नानकु नामु लए ता जीवै बिनु नावै खिनु मरि जाइआ ॥२॥
WWW.GURBANI.WORLD