GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਰਾਮਦਾਸ ਜੀ
ਅੰਗ 87
Display Settings
Translations
ਪਉੜੀ
Pauree:
पउड़ी ॥
ਜੋਮਿਲਿਆਹਰਿਦੀਬਾਣਸਿਉਸੋਸਭਨੀਦੀਬਾਣੀਮਿਲਿਆ
ਜੋ ਮਨੁੱਖ ਹਰੀ ਦੇ ਦਰਬਾਰ ਵਿਚ ਮਿਲਿਆ (ਆਦਰ ਪਾਉਣ-ਯੋਗ ਹੋਇਆ) ਹੈ, ਉਸ ਨੂੰ (ਸੰਸਾਰ ਦੇ) ਸਭ ਦਰਬਾਰਾਂ ਵਿਚ ਆਦਰ ਮਿਲਦਾ ਹੈ।
One who is accepted at the Court of the Lord shall be accepted in courts everywhere.
जो मिलिआ हरि दीबाण सिउ सो सभनी दीबाणी मिलिआ ॥
ਜਿਥੈਓਹੁਜਾਇਤਿਥੈਓਹੁਸੁਰਖਰੂਉਸਕੈਮੁਹਿਡਿਠੈਸਭਪਾਪੀਤਰਿਆ
ਜਿਥੇ ਉਹ ਜਾਂਦਾ ਹੈ, ਉਥੇ ਹੀ ਉਸ ਦਾ ਮੱਥਾ ਖਿੜਿਆ ਰਹਿੰਦਾ ਹੈ, ਉਸ ਦਾ ਮੂੰਹ ਵੇਖ ਕੇ (ਭਾਵ, ਉਸ ਦਾ ਦਰਸ਼ਨ ਕਰ ਕੇ) ਸਭ ਪਾਪੀ ਤਰ ਜਾਂਦੇ ਹਨ,
Wherever he goes, he is recognized as honorable. Seeing his face, all sinners are saved.
जिथै ओहु जाइ तिथै ओहु सुरखरू उस कै मुहि डिठै सभ पापी तरिआ ॥
ਓਸੁਅੰਤਰਿਨਾਮੁਨਿਧਾਨੁਹੈਨਾਮੋਪਰਵਰਿਆ
(ਕਿਉਂਕਿ) ਉਸ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ ਹੈ, ਤੇ ਨਾਮ ਹੀ ਉਸ ਦਾ ਪਰਵਾਰ ਹੈ (ਭਾਵ, ਨਾਮ ਹੀ ਉਸ ਦੇ ਸਿਰ ਦੇ ਦੁਆਲੇ ਰੌਸ਼ਨੀ ਦਾ ਚੱਕ੍ਰ ਹੈ)।
Within him is the Treasure of the Naam, the Name of the Lord. Through the Naam, he is exalted.
ओसु अंतरि नामु निधानु है नामो परवरिआ ॥
ਨਾਉਪੂਜੀਐਨਾਉਮੰਨੀਐਨਾਇਕਿਲਵਿਖਸਭਹਿਰਿਆ
(ਹੇ ਭਾਈ!) ਨਾਮ ਸਿਮਰਨਾ ਚਾਹੀਦਾ ਹੈ, ਤੇ ਨਾਮ ਦਾ ਹੀ ਧਿਆਨ ਧਰਨਾ ਚਾਹੀਦਾ ਹੈ, ਨਾਮ (ਜਪਣ) ਕਰ ਕੇ ਸਭ ਪਾਪ ਦੂਰ ਹੋ ਜਾਂਦੇ ਹਨ।
He worships the Name, and believes in the Name; the Name erases all his sinful mistakes.
नाउ पूजीऐ नाउ मंनीऐ नाइ किलविख सभ हिरिआ ॥
ਜਿਨੀਨਾਮੁਧਿਆਇਆਇਕਮਨਿਇਕਚਿਤਿਸੇਅਸਥਿਰੁਜਗਿਰਹਿਆ॥੧੧॥
ਜਿਨ੍ਹਾਂ ਨੇ ਏਕਾਗਰ ਚਿੱਤ ਹੋ ਕੇ ਨਾਮ ਜਪਿਆ ਹੈ, ਉਹ ਸੰਸਾਰ ਵਿਚ ਅਟੱਲ ਹੋ ਗਏ ਹਨ (ਭਾਵ, ਸੰਸਾਰ ਵਿਚ ਸਦਾ ਲਈ ਉਹਨਾਂ ਦੀ ਸੋਭਾ ਤੇ ਪ੍ਰਤਿਸ਼ਟਾ ਕਾਇਮ ਹੋ ਗਈ ਹੈ) ॥੧੧॥
Those who meditate on the Name, with one-pointed mind and focused consciousness, remain forever stable in the world. ||11||
जिनी नामु धिआइआ इक मनि इक चिति से असथिरु जगि रहिआ ॥११॥
WWW.GURBANI.WORLD
ਪਿਛਲਾ Share ਹੋਮ Save ਅਗਲਾ