GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਅਮਰਦਾਸ ਜੀ
ਅੰਗ 86
Display Settings
Translations
ਸਲੋਕਮਃ
Shalok, Third Mahalaa:
सलोक मः ३ ॥
ਨਾਨਕਸੋਸੂਰਾਵਰੀਆਮੁਜਿਨਿਵਿਚਹੁਦੁਸਟੁਅਹੰਕਰਣੁਮਾਰਿਆ
ਹੇ ਨਾਨਕ! ਉਹ ਮਨੁੱਖ ਬਹਾਦੁਰ ਸੂਰਮਾ ਹੈ ਜਿਸ ਨੇ (ਮਨ) ਵਿਚੋਂ ਦੁਸ਼ਟ ਅਹੰਕਾਰ ਨੂੰ ਦੂਰ ਕੀਤਾ ਹੈ
O Nanak, he is a brave warrior, who conquers and subdues his vicious inner ego.
नानक सो सूरा वरीआमु जिनि विचहु दुसटु अहंकरणु मारिआ ॥
ਗੁਰਮੁਖਿਨਾਮੁਸਾਲਾਹਿਜਨਮੁਸਵਾਰਿਆ
ਤੇ ਗੁਰੂ ਦੇ ਸਨਮੁਖ ਹੋ ਕੇ (ਪ੍ਰਭੂ ਦੇ) ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਜਨਮ ਸਫਲਾ ਕੀਤਾ ਹੈ।
Praising the Naam, the Name of the Lord, the Gurmukhs redeem their lives.
गुरमुखि नामु सालाहि जनमु सवारिआ ॥
ਆਪਿਹੋਆਸਦਾਮੁਕਤੁਸਭੁਕੁਲੁਨਿਸਤਾਰਿਆ
ਉਹ (ਸੂਰਮਾ) ਆਪ ਸਦਾ ਲਈ (ਵਿਕਾਰਾਂ ਤੋਂ) ਛੁੱਟ ਜਾਂਦਾ ਹੈ, ਤੇ (ਨਾਲ) ਸਾਰੀ ਕੁਲ ਨੂੰ ਤਾਰ ਲੈਂਦਾ ਹੈ।
They themselves are liberated forever, and they save all their ancestors.
आपि होआ सदा मुकतु सभु कुलु निसतारिआ ॥
ਸੋਹਨਿਸਚਿਦੁਆਰਿਨਾਮੁਪਿਆਰਿਆ
'ਨਾਮ' ਨਾਲ ਪਿਆਰ ਕਰਨ ਵਾਲੇ ਬੰਦੇ ਸੱਚੇ ਹਰੀ ਦੇ ਦਰਗਾਹ ਵਿਚ ਸੋਭਾ ਪਾਉਂਦੇ ਹਨ।
Those who love the Naam look beauteous at the Gate of Truth.
सोहनि सचि दुआरि नामु पिआरिआ ॥
ਮਨਮੁਖਮਰਹਿਅਹੰਕਾਰਿਮਰਣੁਵਿਗਾੜਿਆ
ਪਰ, ਮਨਮੁਖ ਅਹੰਕਾਰ ਵਿਚ ਸੜਦੇ ਹਨ ਤੇ ਦੁਖੀ ਹੋ ਕੇ ਮਰਦੇ ਹਨ।
The self-willed manmukhs die in egotism-even their death is painfully ugly.
मनमुख मरहि अहंकारि मरणु विगाड़िआ ॥
ਸਭੋਵਰਤੈਹੁਕਮੁਕਿਆਕਰਹਿਵਿਚਾਰਿਆ
ਇਹਨਾਂ ਵਿਚਾਰਿਆਂ ਦੇ ਵੱਸ ਭੀ ਕੀਹ ਹੈ? ਸਭ (ਪ੍ਰਭੂ ਦਾ) ਭਾਣਾ ਵਰਤ ਰਿਹਾ ਹੈ।
Everything happens according to the Lord's Will; what can the poor people do?
सभो वरतै हुकमु किआ करहि विचारिआ ॥
ਆਪਹੁਦੂਜੈਲਗਿਖਸਮੁਵਿਸਾਰਿਆ
(ਮਨਮੁਖ ਆਪਣੇ ਆਪ ਦੀ ਖੋਜ ਛੱਡ ਕੇ ਮਾਇਆ ਵਿਚ ਚਿੱਤ ਜੋੜਦੇ ਹਨ, ਤੇ ਪ੍ਰਭੂ-ਪਤੀ ਨੂੰ ਵਿਸਾਰਦੇ ਹਨ।
Attached to self-conceit and duality, they have forgotten their Lord and Master.
आपहु दूजै लगि खसमु विसारिआ ॥
ਨਾਨਕਬਿਨੁਨਾਵੈਸਭੁਦੁਖੁਸੁਖੁਵਿਸਾਰਿਆ॥੧॥
ਹੇ ਨਾਨਕ! ਨਾਮ ਤੋਂ ਹੀਣ ਹੋਣ ਕਰਕੇ ਉਹਨਾਂ ਨੂੰ ਸਦਾ ਦੁੱਖ ਮਿਲਦਾ ਹੈ, ਸੁਖ ਉਹਨਾਂ ਨੂੰ ਵਿਸਰ ਹੀ ਜਾਂਦਾ ਹੈ (ਭਾਵ, ਸੁਖ ਦਾ ਕਦੀ ਮੂੰਹ ਨਹੀਂ ਵੇਖਦੇ) ॥੧॥
O Nanak, without the Name, everything is painful, and happiness is forgotten. ||1||
नानक बिनु नावै सभु दुखु सुखु विसारिआ ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ