GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 886
Display Settings
Translations
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
ਕਰਨਕਰਾਵਨਸੋਈ
ਹੇ ਭਾਈ! ਉਹ ਪਰਮਾਤਮਾ ਹੀ ਸਭ ਕੁਝ ਕਰਨ-ਜੋਗ ਹੈ ਅਤੇ (ਸਭ ਵਿਚ ਵਿਆਪਕ ਹੋ ਕੇ ਸਭ ਜੀਵਾਂ ਪਾਸੋਂ) ਕਰਾਵਣ ਵਾਲਾ ਹੈ।
He is the Creator, the Cause of causes;
करन करावन सोई ॥
ਆਨਦੀਸੈਕੋਈ
(ਕਿਤੇ ਭੀ) ਉਸ ਤੋਂ ਬਿਨਾ ਕੋਈ ਦੂਜਾ ਨਹੀਂ ਦਿੱਸਦਾ।
I do not see any other at all.
आन न दीसै कोई ॥
ਠਾਕੁਰੁਮੇਰਾਸੁਘੜੁਸੁਜਾਨਾ
ਹੇ ਭਾਈ! ਮੇਰਾ ਉਹ ਮਾਲਕ-ਪ੍ਰਭੂ ਗੰਭੀਰ ਸੁਭਾਉ ਵਾਲਾ ਹੈ ਤੇ ਸਭ ਦੇ ਦਿਲ ਦੀ ਜਾਣਨ ਵਾਲਾ ਹੈ।
My Lord and Master is wise and all-knowing.
ठाकुरु मेरा सुघड़ु सुजाना ॥
ਗੁਰਮੁਖਿਮਿਲਿਆਰੰਗੁਮਾਨਾ॥੧॥
ਗੁਰੂ ਦੀ ਰਾਹੀਂ, ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ॥੧॥
Meeting with the Gurmukh, I enjoy His Love. ||1||
गुरमुखि मिलिआ रंगु माना ॥१॥
ਐਸੋਰੇਹਰਿਰਸੁਮੀਠਾ
ਹੇ ਭਾਈ! ਪਰਮਾਤਮਾ ਦੇ ਨਾਮ ਦਾ ਸੁਆਦ ਅਸਚਰਜ ਹੈ ਮਿੱਠਾ ਹੈ।
Such is the sweet, subtle essence of the Lord.
ऐसो रे हरि रसु मीठा ॥
ਗੁਰਮੁਖਿਕਿਨੈਵਿਰਲੈਡੀਠਾ॥੧॥ਰਹਾਉ
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਉਸ ਦਾ ਦਰਸਨ ਕੀਤਾ ਹੈ ॥੧॥ ਰਹਾਉ ॥
How rare are those who, as Gurmukh, taste it. ||1||Pause||
गुरमुखि किनै विरलै डीठा ॥१॥ रहाउ ॥
ਨਿਰਮਲਜੋਤਿਅੰਮ੍ਰਿਤੁਹਰਿਨਾਮ
ਹੇ ਭਾਈ! ਉਸ ਪਰਮਾਤਮਾ ਦਾ ਨੂਰ ਮੈਲ-ਰਹਿਤ ਹੈ, ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਸਮਝੋ।
The Light of the Ambrosial Name of the Lord is immaculate and pure.
निरमल जोति अंम्रितु हरि नाम ॥
ਪੀਵਤਅਮਰਭਏਨਿਹਕਾਮ
ਉਸ ਨਾਮ-ਅੰਮ੍ਰਿਤ ਨੂੰ ਪੀਂਦਿਆਂ ਹੀ ਮਨੁੱਖ ਅਟੱਲ ਆਤਮਕ ਜੀਵਨ ਵਾਲੇ ਅਤੇ ਵਾਸਨਾ-ਰਹਿਤ ਹੋ ਜਾਂਦੇ ਹਨ।
Drinking it in, one becomes immortal and free of desire.
पीवत अमर भए निहकाम ॥
ਤਨੁਮਨੁਸੀਤਲੁਅਗਨਿਨਿਵਾਰੀ
ਉਹਨਾਂ ਦਾ ਤਨ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ। ਪਰਮਾਤਮਾ (ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁਝਾ ਦੇਂਦਾ ਹੈ।
The body and mind are cooled and soothed, and the fire is extinguished.
तनु मनु सीतलु अगनि निवारी ॥
ਅਨਦਰੂਪਪ੍ਰਗਟੇਸੰਸਾਰੀ॥੨॥
ਉਹ ਹਰ ਵੇਲੇ ਆਨੰਦ-ਭਰਪੂਰ ਰਹਿੰਦੇ ਹਨ, ਅਤੇ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ ॥੨॥
Such a being is the embodiment of bliss, famous throughout the world. ||2||
अनद रूप प्रगटे संसारी ॥२॥
ਕਿਆਦੇਵਉਜਾਸਭੁਕਿਛੁਤੇਰਾ
(ਹੇ ਪ੍ਰਭੂ! ਤੇਰਾ ਉਹ ਨਾਮ-ਅੰਮ੍ਰਿਤ ਪ੍ਰਾਪਤ ਕਰਨ ਵਾਸਤੇ) ਮੈਂ ਤੇਰੇ ਅੱਗੇ ਕੀਹ ਲਿਆ ਧਰਾਂ, ਕਿਉਂਕਿ (ਮੇਰੇ ਪਾਸ ਤਾਂ) ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।
What can I offer You, Lord? Everything belongs to You.
किआ देवउ जा सभु किछु तेरा ॥
ਸਦਬਲਿਹਾਰਿਜਾਉਲਖਬੇਰਾ
ਹੇ ਪ੍ਰਭੂ! ਮੈਂ ਤੈਥੋਂ ਸਦਾ ਹੀ ਲੱਖਾਂ ਵਾਰੀ ਸਦਕੇ ਜਾਂਦਾ ਹਾਂ।
I am forever a sacrifice to You, hundreds of thousands of times.
सद बलिहारि जाउ लख बेरा ॥
ਤਨੁਮਨੁਜੀਉਪਿੰਡੁਦੇਸਾਜਿਆ
ਇਹ ਤਨ ਇਹ ਮਨ, ਇਹ ਜਿੰਦ ਇਹ ਸਰੀਰ ਦੇ ਕੇ ਤੂੰ ਮੈਨੂੰ ਪੈਦਾ ਕੀਤਾ ਹੈ,
You blessed me, and fashioned my body, mind and soul.
तनु मनु जीउ पिंडु दे साजिआ ॥
ਗੁਰਕਿਰਪਾਤੇਨੀਚੁਨਿਵਾਜਿਆ॥੩॥
ਅਤੇ ਗੁਰੂ ਦੀ ਮੇਹਰ ਨਾਲ ਤੂੰ ਮੈਨੂੰ ਨਕਾਰੇ ਨੂੰ ਵਡਿਆਈ ਦਿੱਤੀ ਹੈ ॥੩॥
By Guru's Grace, this lowly being was exalted. ||3||
गुर किरपा ते नीचु निवाजिआ ॥३॥
ਖੋਲਿਕਿਵਾਰਾਮਹਲਿਬੁਲਾਇਆ
(ਹੇ ਪ੍ਰਭੂ! ਮੇਰੇ ਮਨ ਦੇ) ਕਿਵਾੜ ਖੋਲ੍ਹ ਕੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ,
Opening the door, You summoned me to the Mansion of Your Presence.
खोलि किवारा महलि बुलाइआ ॥
ਜੈਸਾਸਾਤੈਸਾਦਿਖਲਾਇਆ
ਤੂੰ ਮੈਨੂੰ ਸਾਖਿਆਤ ਆਪਣਾ ਦੀਦਾਰ ਬਖ਼ਸ਼ਿਆ ਹੈ।
As You are, so You have revealed Yourself to me.
जैसा सा तैसा दिखलाइआ ॥
ਕਹੁਨਾਨਕਸਭੁਪੜਦਾਤੂਟਾ
ਨਾਨਕ ਆਖਦਾ ਹੈ- (ਤੇਰੇ ਨਾਲੋਂ ਵਿੱਥ ਪਾਣ ਵਾਲਾ ਮੇਰੇ ਅੰਦਰੋਂ) ਸਾਰਾ ਪਰਦਾ ਹੁਣ ਟੁੱਟ ਗਿਆ ਹੈ,
Says Nanak, the screen is totally torn away;
कहु नानक सभु पड़दा तूटा ॥
ਹਉਤੇਰਾਤੂਮੈਮਨਿਵੂਠਾ॥੪॥੩॥੧੪॥
ਹੁਣ ਤੂੰ ਮੇਰੇ ਮਨ ਵਿਚ ਆ ਵੱਸਿਆ ਹੈਂ, ਮੈਂ ਤੇਰਾ ਹੋ ਚੁਕਾ ਹਾਂ ॥੪॥੩॥੧੪॥
I am Yours, and You are enshrined within my mind. ||4||3||14||
हउ तेरा तू मै मनि वूठा ॥४॥३॥१४॥
WWW.GURBANI.WORLD
ਪਿਛਲਾ Share ਹੋਮ Save ਅਗਲਾ