GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਗੁਰੂ ਅਰਜਨ ਦੇਵ ਜੀ
ਅੰਗ 1142
Display Settings
Translations
ਭੈਰਉਮਹਲਾ
Bhairao, Fifth Mahalaa:
भैरउ महला ५ ॥
ਸਤਿਗੁਰੁਮੇਰਾਬੇਮੁਹਤਾਜੁ
ਪਿਆਰੇ ਗੁਰੂ ਨੂੰ ਕਿਸੇ ਦੀ ਮੁਥਾਜੀ ਨਹੀਂ (ਗੁਰੂ ਦੀ ਕੋਈ ਆਪਣੀ ਜ਼ਾਤੀ ਗ਼ਰਜ਼ ਨਹੀਂ)-
My True Guru is totally independent.
सतिगुरु मेरा बेमुहताजु ॥
ਸਤਿਗੁਰਮੇਰੇਸਚਾਸਾਜੁ
ਗੁਰੂ ਦੀ ਇਹ ਸਦਾ ਕਾਇਮ ਰਹਿਣ ਵਾਲੀ ਮਰਯਾਦਾ ਹੈ (ਕਿ ਉਹ ਸਦਾ ਬੇ-ਗ਼ਰਜ਼ ਹੈ)।
My True Guru is adorned with Truth.
सतिगुर मेरे सचा साजु ॥
ਸਤਿਗੁਰੁਮੇਰਾਸਭਸਕਾਦਾਤਾ
ਗੁਰੂ ਸਭ ਜੀਵਾਂ ਨੂੰ (ਦਾਤਾਂ) ਦੇਣ ਵਾਲਾ ਹੈ।
My True Guru is the Giver of all.
सतिगुरु मेरा सभस का दाता ॥
ਸਤਿਗੁਰੁਮੇਰਾਪੁਰਖੁਬਿਧਾਤਾ॥੧॥
ਗੁਰੂ ਅਤੇ ਸਿਰਜਣਹਾਰ ਅਕਾਲ ਪੁਰਖ ਇੱਕ-ਰੂਪ ਹੈ ॥੧॥
My True Guru is the Primal Creator Lord, the Architect of Destiny. ||1||
सतिगुरु मेरा पुरखु बिधाता ॥१॥
ਗੁਰਜੈਸਾਨਾਹੀਕੋਦੇਵ
ਗੁਰੂ ਵਰਗਾ ਹੋਰ ਕੋਈ ਦੇਵਤਾ ਨਹੀਂ ਹੈ।
There is no deity equal to the Guru.
गुर जैसा नाही को देव ॥
ਜਿਸੁਮਸਤਕਿਭਾਗੁਸੁਲਾਗਾਸੇਵ॥੧॥ਰਹਾਉ
ਜਿਸ (ਮਨੁੱਖ) ਦੇ ਮੱਥੇ ਉਤੇ ਚੰਗੀ ਕਿਸਮਤ (ਜਾਗ ਪਏ) ਉਹ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ॥੧॥ ਰਹਾਉ ॥
Whoever has good destiny inscribed on his forehead, applies himself to seva - selfless service. ||1||Pause||
जिसु मसतकि भागु सु लागा सेव ॥१॥ रहाउ ॥
ਸਤਿਗੁਰੁਮੇਰਾਸਰਬਪ੍ਰਤਿਪਾਲੈ
ਪਿਆਰਾ ਗੁਰੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ,
My True Guru is the Sustainer and Cherisher of all.
सतिगुरु मेरा सरब प्रतिपालै ॥
ਸਤਿਗੁਰੁਮੇਰਾਮਾਰਿਜੀਵਾਲੈ
(ਜਿਹੜਾ ਮਨੁੱਖ ਉਸ ਦੇ ਦਰ ਤੇ ਆਉਂਦਾ ਹੈ, ਉਸ ਨੂੰ ਮਾਇਆ ਦੇ ਮੋਹ ਵੱਲੋਂ) ਮਾਰ ਕੇ ਆਤਮਕ ਜੀਵਨ ਦੇ ਦੇਂਦਾ ਹੈ।
My True Guru kills and revives.
सतिगुरु मेरा मारि जीवालै ॥
ਸਤਿਗੁਰਮੇਰੇਕੀਵਡਿਆਈ
ਗੁਰੂ ਦੀ ਇਹ ਉੱਚੀ ਸੋਭਾ-
The glorious greatness of my True Guru
सतिगुर मेरे की वडिआई ॥
ਪ੍ਰਗਟੁਭਈਹੈਸਭਨੀਥਾਈ॥੨॥
ਸਭਨੀਂ ਥਾਈਂ ਰੌਸ਼ਨ ਹੋ ਗਈ ਹੈ ॥੨॥
has become manifest everywhere. ||2||
प्रगटु भई है सभनी थाई ॥२॥
ਸਤਿਗੁਰੁਮੇਰਾਤਾਣੁਨਿਤਾਣੁ
ਜਿਸ ਮਨੁੱਖ ਦਾ ਹੋਰ ਕੋਈ ਭੀ ਆਸਰਾ ਨਹੀਂ (ਜਦੋਂ ਉਹ ਗੁਰੂ ਦੀ ਸਰਨ ਆ ਪੈਂਦਾ ਹੈ) ਗੁਰੂ (ਉਸ ਦਾ) ਆਸਰਾ ਬਣ ਜਾਂਦਾ ਹੈ,
My True Guru is the power of the powerless.
सतिगुरु मेरा ताणु निताणु ॥
ਸਤਿਗੁਰੁਮੇਰਾਘਰਿਦੀਬਾਣੁ
ਗੁਰੂ ਉਸ ਦੇ ਹਿਰਦੇ-ਘਰ ਵਿਚ ਸਹਾਰਾ ਦੇਂਦਾ ਹੈ।
My True Guru is my home and court.
सतिगुरु मेरा घरि दीबाणु ॥
ਸਤਿਗੁਰਕੈਹਉਸਦਬਲਿਜਾਇਆ
ਮੈਂ ਉਸ ਤੋਂ ਸਦਾ ਕੁਰਬਾਨ ਜਾਂਦਾ ਹਾਂ,
I am forever a sacrifice to the True Guru.
सतिगुर कै हउ सद बलि जाइआ ॥
ਪ੍ਰਗਟੁਮਾਰਗੁਜਿਨਿਕਰਿਦਿਖਲਾਇਆ॥੩॥
ਜਿਸ (ਗੁਰੂ) ਨੇ ਆਤਮਕ ਜੀਵਨ ਦਾ) ਸਿੱਧਾ ਰਾਹ ਵਿਖਾਲ ਦਿੱਤਾ ਹੈ ॥੩॥
He has shown me the path. ||3||
प्रगटु मारगु जिनि करि दिखलाइआ ॥३॥
ਜਿਨਿਗੁਰੁਸੇਵਿਆਤਿਸੁਭਉਬਿਆਪੈ
ਜਿਸ (ਮਨੁੱਖ) ਨੇ ਗੁਰੂ ਦੀ ਸਰਨ ਲਈ ਹੈ, ਕੋਈ ਡਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ,
One who serves the Guru is not afflicted with fear.
जिनि गुरु सेविआ तिसु भउ न बिआपै ॥
ਜਿਨਿਗੁਰੁਸੇਵਿਆਤਿਸੁਦੁਖੁਸੰਤਾਪੈ
ਜਿਸ (ਮਨੁੱਖ) ਨੇ ਗੁਰੂ ਦੀ ਸਰਨ ਲਈ ਹੈ, ਕੋਈ ਦੁੱਖ-ਕਲੇਸ਼ ਉਸ ਨੂੰ ਸਤਾ ਨਹੀਂ ਸਕਦਾ।
One who serves the Guru does not suffer in pain.
जिनि गुरु सेविआ तिसु दुखु न संतापै ॥
ਨਾਨਕਸੋਧੇਸਿੰਮ੍ਰਿਤਿਬੇਦ
ਹੇ ਨਾਨਕ! ਸਿੰਮ੍ਰਿਤੀਆਂ ਵੇਦ (ਆਦਿਕ ਧਰਮ-ਪੁਸਤਕ) ਖੋਜ ਵੇਖੇ ਹਨ (ਗੁਰੂ ਸਭ ਤੋਂ ਉੱਚਾ ਹੈ)
Nanak has studied the Simritees and the Vedas.
नानक सोधे सिंम्रिति बेद ॥
ਪਾਰਬ੍ਰਹਮਗੁਰਨਾਹੀਭੇਦ॥੪॥੧੧॥੨੪॥
ਗੁਰੂ ਅਤੇ ਪਰਮਾਤਮਾ ਵਿਚ ਕੋਈ ਭੀ ਫ਼ਰਕ ਨਹੀਂ ਹੈ ॥੪॥੧੧॥੨੪॥
There is no difference between the Supreme Lord God and the Guru. ||4||11||24||
पारब्रहम गुर नाही भेद ॥४॥११॥२४॥
WWW.GURBANI.WORLD
ਪਿਛਲਾ Share ਹੋਮ Save ਅਗਲਾ