GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਗੁਰੂ ਅਰਜਨ ਦੇਵ ਜੀ
ਅੰਗ 1142
Display Settings
Translations
ਭੈਰਉਮਹਲਾ
Bhairao, Fifth Mahalaa:
भैरउ महला ५ ॥
ਨਾਮੁਲੈਤਮਨੁਪਰਗਟੁਭਇਆ
ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦਾ) ਮਨ (ਵਿਕਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ) ਰੌਸ਼ਨ ਹੋ ਜਾਂਦਾ ਹੈ,
Repeating the Naam, the Name of the Lord, the mortal is exalted and glorified.
नामु लैत मनु परगटु भइआ ॥
ਨਾਮੁਲੈਤਪਾਪੁਤਨਤੇਗਇਆ
(ਕਿਉਂਕਿ) ਨਾਮ ਸਿਮਰਦਿਆਂ (ਹਰੇਕ ਕਿਸਮ ਦਾ) ਪਾਪ ਸਰੀਰ ਤੋਂ ਦੂਰ ਹੋ ਜਾਂਦਾ ਹੈ।
Repeating the Naam, sin is banished from the body.
नामु लैत पापु तन ते गइआ ॥
ਨਾਮੁਲੈਤਸਗਲਪੁਰਬਾਇਆ
ਨਾਮ ਸਿਮਰਦਿਆਂ (ਮਾਨੋ) ਸਾਰੇ ਪੁਰਬ ਮਨਾਏ ਗਏ,
Repeating the Naam, all festivals are celebrated.
नामु लैत सगल पुरबाइआ ॥
ਨਾਮੁਲੈਤਅਠਸਠਿਮਜਨਾਇਆ॥੧॥
ਨਾਮ ਜਪਦਿਆਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ ॥੧॥
Repeating the Naam, one is cleansed at the sixty-eight sacred shrines. ||1||
नामु लैत अठसठि मजनाइआ ॥१॥
ਤੀਰਥੁਹਮਰਾਹਰਿਕੋਨਾਮੁ
ਪਰਮਾਤਮਾ ਦਾ ਨਾਮ ਹੀ ਸਾਡਾ ਤੀਰਥ ਹੈ।
My sacred shrine of pilgrimage is the Name of the Lord.
तीरथु हमरा हरि को नामु ॥
ਗੁਰਿਉਪਦੇਸਿਆਤਤੁਗਿਆਨੁ॥੧॥ਰਹਾਉ
ਗੁਰੂ ਨੇ (ਸਾਨੂੰ) ਆਤਮਕ ਜੀਵਨ ਦੀ ਸੂਝ ਦਾ ਇਹ ਨਿਚੋੜ ਸਮਝਾ ਦਿੱਤਾ ਹੈ ॥੧॥ ਰਹਾਉ ॥
The Guru has instructed me in the true essence of spiritual wisdom. ||1||Pause||
गुरि उपदेसिआ ततु गिआनु ॥१॥ रहाउ ॥
ਨਾਮੁਲੈਤਦੁਖੁਦੂਰਿਪਰਾਨਾ
ਪਰਮਾਤਮਾ ਦਾ ਨਾਮ ਜਪਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ,
Repeating the Naam, the mortal's pains are taken away.
नामु लैत दुखु दूरि पराना ॥
ਨਾਮੁਲੈਤਅਤਿਮੂੜਸੁਗਿਆਨਾ
ਨਾਮ ਜਪਦਿਆਂ ਵੱਡਾ ਭਾਰਾ ਮੂਰਖ ਭੀ ਆਤਮਕ ਜੀਵਨ ਦੀ ਸੋਹਣੀ ਸੂਝ ਵਾਲਾ ਹੋ ਜਾਂਦਾ ਹੈ।
Repeating the Naam, the most ignorant people become spiritual teachers.
नामु लैत अति मूड़ सुगिआना ॥
ਨਾਮੁਲੈਤਪਰਗਟੁਉਜੀਆਰਾ
ਨਾਮ ਸਿਮਰਦਿਆਂ (ਮਨ ਵਿਚ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,
Repeating the Naam, the Divine Light blazes forth.
नामु लैत परगटु उजीआरा ॥
ਨਾਮੁਲੈਤਛੁਟੇਜੰਜਾਰਾ॥੨॥
(ਕਿਉਂਕਿ) ਨਾਮ ਜਪਦਿਆਂ (ਮਨ ਦੀਆਂ ਮਾਇਆ ਦੇ ਮੋਹ ਦੀਆਂ ਸਾਰੀਆਂ) ਫਾਹੀਆਂ ਮੁੱਕ ਜਾਂਦੀਆਂ ਹਨ ॥੨॥
Repeating the Naam, one's bonds are broken. ||2||
नामु लैत छुटे जंजारा ॥२॥
ਨਾਮੁਲੈਤਜਮੁਨੇੜਿਆਵੈ
ਪਰਮਾਤਮਾ ਦਾ ਨਾਮ ਜਪਦਿਆਂ ਜਮ (ਮਨੁੱਖ ਦੇ) ਨੇੜੇ ਨਹੀਂ ਆਉਂਦਾ,
Repeating the Naam, the Messenger of Death does not draw near.
नामु लैत जमु नेड़ि न आवै ॥
ਨਾਮੁਲੈਤਦਰਗਹਸੁਖੁਪਾਵੈ
ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ,
Repeating the Naam, one finds peace in the Court of the Lord.
नामु लैत दरगह सुखु पावै ॥
ਨਾਮੁਲੈਤਪ੍ਰਭੁਕਹੈਸਾਬਾਸਿ
ਨਾਮ ਸਿਮਰਦਿਆਂ ਪਰਮਾਤਮਾ (ਭੀ) ਆਦਰ-ਮਾਣ ਦੇਂਦਾ ਹੈ।
Repeating the Naam, God gives His Approval.
नामु लैत प्रभु कहै साबासि ॥
ਨਾਮੁਹਮਾਰੀਸਾਚੀਰਾਸਿ॥੩॥
ਪਰਮਾਤਮਾ ਦਾ ਨਾਮ ਹੀ ਅਸਾਂ ਜੀਵਾਂ ਵਾਸਤੇ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ॥੩॥
The Naam is my true wealth. ||3||
नामु हमारी साची रासि ॥३॥
ਗੁਰਿਉਪਦੇਸੁਕਹਿਓਇਹੁਸਾਰੁ
ਗੁਰੂ ਨੇ (ਮੈਨੂੰ) ਇਹ ਸਭ ਤੋਂ ਵਧੀਆ ਉਪਦੇਸ਼ ਦੇ ਦਿੱਤਾ ਹੈ,
The Guru has instructed me in these sublime teachings.
गुरि उपदेसु कहिओ इहु सारु ॥
ਹਰਿਕੀਰਤਿਮਨਨਾਮੁਅਧਾਰੁ
ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਪਰਮਾਤਮਾ ਦਾ ਨਾਮ (ਹੀ) ਮਨ ਦਾ ਆਸਰਾ ਹੈ।
The Kirtan of the Lord's Praises and the Naam are the Support of the mind.
हरि कीरति मन नामु अधारु ॥
ਨਾਨਕਉਧਰੇਨਾਮਪੁਨਹਚਾਰ
ਹੇ ਨਾਨਕ! ਉਹ ਮਨੁੱਖ (ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਂਦੇ ਹਨ ਜਿਹੜੇ ਨਾਮ ਜਪਣ ਦੇ ਪ੍ਰਾਸ਼ਚਿਤ ਕਰਮ ਕਰਦੇ ਹਨ।
Nanak is saved through the atonement of the Naam.
नानक उधरे नाम पुनहचार ॥
ਅਵਰਿਕਰਮਲੋਕਹਪਤੀਆਰ॥੪॥੧੨॥੨੫॥
ਹੋਰ ਸਾਰੇ (ਪ੍ਰਾਸ਼ਚਿਤ) ਕਰਮ ਲੋਕਾਂ ਦੀ ਤਸੱਲੀ ਕਰਾਣ ਵਾਸਤੇ ਹਨ (ਕਿ ਅਸੀਂ ਧਾਰਮਿਕ ਬਣ ਗਏ ਹਾਂ) ॥੪॥੧੨॥੨੫॥
Other actions are just to please and appease the people. ||4||12||25||
अवरि करम लोकह पतीआर ॥४॥१२॥२५॥
WWW.GURBANI.WORLD
ਪਿਛਲਾ Share ਹੋਮ Save ਅਗਲਾ