ਮਾਰੂਮਹਲਾ੫॥
Maaroo, Fifth Mahalaa:
मारू महला ५ ॥
ਗੁਪਤੁਕਰਤਾਸੰਗਿਸੋਪ੍ਰਭੁਡਹਕਾਵਏਮਨੁਖਾਇ॥
(ਮਨੁੱਖ) ਲੁਕ ਕੇ (ਵਿਕਾਰ) ਕਰਦਾ ਹੈ, (ਪਰ ਵੇਖਣ ਵਾਲਾ) ਉਹ ਪ੍ਰਭੂ (ਹਰ ਵੇਲੇ ਇਸ ਦੇ) ਨਾਲ ਹੁੰਦਾ ਹੈ (ਵਿਕਾਰੀ ਮਨੁੱਖ ਪ੍ਰਭੂ ਨੂੰ ਠੱਗ ਨਹੀਂ ਸਕਦਾ, ਇਹ ਤਾਂ) ਮਨੁੱਖਾਂ ਨੂੰ ਹੀ ਠੱਗਦਾ ਹੈ।
You may act in secrecy, but God is still with you; you can only deceive other people.
गुपतु करता संगि सो प्रभु डहकावए मनुखाइ ॥
ਬਿਸਾਰਿਹਰਿਜੀਉਬਿਖੈਭੋਗਹਿਤਪਤਥੰਮਗਲਿਲਾਇ॥੧॥
ਪਰਮਾਤਮਾ ਨੂੰ ਵਿਸਾਰ ਕੇ ਵਿਕਾਰਾਂ ਦੀ ਅੱਗ ਵਿਚ ਸੜ ਸੜ ਕੇ ਤੂੰ ਵਿਸ਼ੇ ਭੋਗਦਾ ਰਹਿੰਦਾ ਹੈਂ ॥੧॥
Forgetting your Dear Lord, you enjoy corrupt pleasures, and so you shall have to embrace red-hot pillars. ||1||
बिसारि हरि जीउ बिखै भोगहि तपत थंम गलि लाइ ॥१॥
ਰੇਨਰਕਾਇਪਰਗ੍ਰਿਹਿਜਾਇ॥
ਹੇ ਮਨੁੱਖ! ਪਰਾਏ ਘਰ ਵਿਚ ਜਾ ਕੇ ਇਉਂ (ਮੰਦ ਕਰਮ ਕਰਦਾ ਹੈਂ)?
O man, why do you go out to the households of others?
रे नर काइ पर ग्रिहि जाइ ॥
ਕੁਚਲਕਠੋਰਕਾਮਿਗਰਧਭਤੁਮਨਹੀਸੁਨਿਓਧਰਮਰਾਇ॥੧॥ਰਹਾਉ॥
ਹੇ ਗੰਦੇ! ਹੇ ਪੱਥਰ-ਦਿਲ! ਹੇ ਵਿਸ਼ਈ! ਹੇ ਖੋਤੇ ਮੂਰਖ! ਕੀ ਤੂੰ ਧਰਮਰਾਜ (ਦਾ ਨਾਮ ਕਦੇ) ਨਹੀਂ ਸੁਣਿਆ? ॥੧॥ ਰਹਾਉ ॥
You filthy, heartless, lustful donkey! Haven't you heard of the Righteous Judge of Dharma? ||1||Pause||
कुचल कठोर कामि गरधभ तुम नही सुनिओ धरम राइ ॥१॥ रहाउ ॥
ਬਿਕਾਰਪਾਥਰਗਲਹਿਬਾਧੇਨਿੰਦਪੋਟਸਿਰਾਇ॥
ਵਿਕਾਰਾਂ ਦੇ ਪੱਥਰ (ਤੇਰੇ) ਗਲ ਨਾਲ ਬੱਝੇ ਪਏ ਹਨ, ਨਿੰਦਾ ਦੀ ਪੋਟਲੀ (ਤੇਰੇ) ਸਿਰ ਉੱਤੇ ਹੈ।
The stone of corruption is tied around your neck, and the load of slander is on your head.
बिकार पाथर गलहि बाधे निंद पोट सिराइ ॥
ਮਹਾਸਾਗਰੁਸਮੁਦੁਲੰਘਨਾਪਾਰਿਨਪਰਨਾਜਾਇ॥੨॥
ਵੱਡਾ ਸੰਸਾਰ-ਸਮੁੰਦਰ (ਹੈ ਜਿਸ ਤੋਂ) ਲੰਘਣਾ ਹੈ (ਇਤਨੇ ਭਾਰ ਨਾਲ ਇਸ ਵਿਚੋਂ) ਪਾਰ ਨਹੀਂ ਲੰਘਿਆ ਜਾ ਸਕਦਾ ॥੨॥
You must cross over the vast open ocean, but you cannot cross over to the other side. ||2||
महा सागरु समुदु लंघना पारि न परना जाइ ॥२॥
ਕਾਮਿਕ੍ਰੋਧਿਲੋਭਿਮੋਹਿਬਿਆਪਿਓਨੇਤ੍ਰਰਖੇਫਿਰਾਇ॥
(ਤੂੰ) ਕਾਮ ਵਿਚ ਕ੍ਰੋਧ ਵਿਚ, ਲੋਭ ਵਿਚ, ਮੋਹ ਵਿਚ, ਫਸਿਆ ਪਿਆ ਹੈਂ; ਤੂੰ ਪਰਮਾਤਮਾ ਵੱਲੋਂ ਅੱਖਾਂ ਫੇਰ ਰੱਖੀਆਂ ਹਨ।
You are engrossed in sexual desire, anger, greed and emotional attachment; you have turned your eyes away from the Truth.
कामि क्रोधि लोभि मोहि बिआपिओ नेत्र रखे फिराइ ॥
ਸੀਸੁਉਠਾਵਨਨਕਬਹੂਮਿਲਈਮਹਾਦੁਤਰਮਾਇ॥੩॥
(ਇਹਨਾਂ ਵਿਕਾਰਾਂ ਵਲੋਂ ਤੈਨੂੰ) ਕਦੇ ਭੀ ਸਿਰ ਚੁੱਕਣਾ ਨਹੀਂ ਮਿਲਦਾ। (ਤੇਰੇ ਅੱਗੇ) ਮਾਇਆ ਦਾ ਵੱਡਾ ਸਮੁੰਦਰ ਹੈ ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ ॥੩॥
You cannot even raise your head above the water of the vast, impassable sea of Maya. ||3||
सीसु उठावन न कबहू मिलई महा दुतर माइ ॥३॥
ਸੂਰੁਮੁਕਤਾਸਸੀਮੁਕਤਾਬ੍ਰਹਮਗਿਆਨੀਅਲਿਪਾਇ॥
ਜਿਹੜਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਉਹ ਮਾਇਆ ਤੋਂ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਸੂਰਜ (ਚੰਗੇ ਮੰਦੇ ਹਰੇਕ ਥਾਂ ਆਪਣੀ ਰੌਸ਼ਨੀ ਦੇ ਕੇ) ਮੈਲ ਆਦਿਕ ਤੋਂ ਸਾਫ਼ ਹੈ, ਜਿਵੇਂ ਚੰਦ੍ਰਮਾ ਭੀ (ਇਸੇ ਤਰ੍ਹਾਂ) ਸਾਫ਼ ਹੈ।
The sun is liberated, and the moon is liberated; the God-realized being is pure and untouched.
सूरु मुकता ससी मुकता ब्रहम गिआनी अलिपाइ ॥
ਸੁਭਾਵਤਜੈਸੇਬੈਸੰਤਰਅਲਿਪਤਸਦਾਨਿਰਮਲਾਇ॥੪॥
ਬ੍ਰਹਮ ਨਾਲ ਜਾਣ-ਪਛਾਣ ਰੱਖਣ ਵਾਲਾ ਇਉਂ ਸੋਹਣਾ ਲੱਗਦਾ ਹੈ ਜਿਵੇਂ (ਹਰੇਕ ਕਿਸਮ ਦੀ ਮੈਲ ਨੂੰ ਸਾੜ ਕੇ ਭੀ) ਅੱਗ (ਮੈਲ ਤੋਂ) ਨਿਰਲੇਪ ਹੈ ਅਤੇ ਸਦਾ ਨਿਰਮਲ ਹੈ ॥੪॥
His inner nature is like that of fire, untouched and forever immaculate. ||4||
सुभावत जैसे बैसंतर अलिपत सदा निरमलाइ ॥४॥
ਜਿਸੁਕਰਮੁਖੁਲਿਆਤਿਸੁਲਹਿਆਪੜਦਾਜਿਨਿਗੁਰਪਹਿਮੰਨਿਆਸੁਭਾਇ॥
ਜਿਸ ਮਨੁੱਖ ਦਾ ਭਾਗ ਜਾਗ ਪੈਂਦਾ ਹੈ, ਜਿਸ ਨੇ ਗੁਰੂ ਦੀ ਸਰਨ ਵਿਚ ਰਹਿ ਕੇ ਪ੍ਰੇਮ ਨਾਲ ਰਜ਼ਾ ਨੂੰ ਮੰਨ ਲਿਆ ਉਸ (ਦੀਆਂ ਅੱਖਾਂ ਤੋਂ ਮਾਇਆ ਦੇ ਮੋਹ) ਦਾ ਪੜਦਾ ਲਹਿ ਜਾਂਦਾ ਹੈ।
When good karma dawns, the wall of doubt is torn down. He lovingly accepts the Guru's Will.
जिसु करमु खुलिआ तिसु लहिआ पड़दा जिनि गुर पहि मंनिआ सुभाइ ॥
ਗੁਰਿਮੰਤ੍ਰੁਅਵਖਧੁਨਾਮੁਦੀਨਾਜਨਨਾਨਕਸੰਕਟਜੋਨਿਨਪਾਇ॥੫॥੨॥
ਹੇ ਦਾਸ ਨਾਨਕ! ਜਿਸ ਨੂੰ ਗੁਰੂ ਨੇ ਨਾਮ-ਮੰਤ੍ਰੁ ਦੇ ਦਿੱਤਾ, ਨਾਮ-ਦਾਰੂ ਦੇ ਦਿੱਤਾ, ਉਹ ਮਨੁੱਖ (ਚੌਰਾਸੀ ਲੱਖ) ਜੂਨਾਂ ਦੇ ਕਲੇਸ਼ ਨਹੀਂ ਪਾਂਦਾ ॥੫॥੨॥
One who is blessed with the medicine of the GurMantra, the Name of the Lord, O servant Nanak, does not suffer the agonies of reincarnation. ||5||2||
गुरि मंत्रु अवखधु नामु दीना जन नानक संकट जोनि न पाइ ॥५॥२॥
ਰੇਨਰਇਨਬਿਧਿਪਾਰਿਪਰਾਇ॥
ਇਸ ਤਰ੍ਹਾਂ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
O man, in this way, you shall cross over to the other side.
रे नर इन बिधि पारि पराइ ॥
ਧਿਆਇਹਰਿਜੀਉਹੋਇਮਿਰਤਕੁਤਿਆਗਿਦੂਜਾਭਾਉ॥ਰਹਾਉਦੂਜਾ॥੨॥੧੧॥
ਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ, ਵਿਕਾਰਾਂ ਵਲੋਂ ਮੁਰਦਾ ਹੋ ਜਾ, ਅਤੇ ਪ੍ਰਭੂ ਤੋਂ ਬਿਨਾ ਹੋਰ ਹੋਰ ਪਿਆਰ ਛੱਡ ਦੇਹ।ਰਹਾਉ ਦੂਜਾ ॥੨॥੧੧॥
Meditate on your Dear Lord, and be dead to the world; renounce your love of duality. ||Second Pause||2||11||
धिआइ हरि जीउ होइ मिरतकु तिआगि दूजा भाउ ॥ रहाउ दूजा ॥२॥११॥
WWW.GURBANI.WORLD