GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਭਗਤ ਕਬੀਰ ਜੀ
ਅੰਗ 1104
Display Settings
Translations
ਰਾਗੁਮਾਰੂਬਾਣੀਕਬੀਰਜੀਉਕੀ
ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ।
Raag Maaroo, The Word Of Kabeer Jee:
रागु मारू बाणी कबीर जीउ की ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਅਨਭਉਕਿਨੈਦੇਖਿਆਬੈਰਾਗੀਅੜੇ
ਹੇ ਅੰਞਾਣ ਵੈਰਾਗੀ! (ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਕਦੇ) ਕਿਸੇ ਨੇ ਨਹੀਂ ਵੇਖਿਆ, ਉਸ ਦਾ ਤਾਂ ਆਤਮਕ ਝਲਕਾਰਾ ਹੀ ਵੱਜਦਾ ਹੈ।
No one has seen the Fearless Lord, O renunciate.
अनभउ किनै न देखिआ बैरागीअड़े ॥
ਬਿਨੁਭੈਅਨਭਉਹੋਇਵਣਾਹੰਬੈ॥੧॥
ਤੇ, ਇਹ ਆਤਮਕ ਝਲਕਾਰਾ ਤਦੋਂ ਵੱਜਦਾ ਹੈ, ਜਦੋਂ ਮਨੁੱਖ ਦੁਨੀਆ ਦੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ ॥੧॥
Without the Fear of God, how can the Fearless Lord be obtained? ||1||
बिनु भै अनभउ होइ वणाहंबै ॥१॥
ਸਹੁਹਦੂਰਿਦੇਖੈਤਾਂਭਉਪਵੈਬੈਰਾਗੀਅੜੇ
ਹੇ ਅੰਞਾਣ ਬੈਰਾਗੀ! ਜੋ ਮਨੁੱਖ ਪਰਮਾਤਮਾ-ਖਸਮ ਨੂੰ ਹਰ ਵੇਲੇ ਅੰਗ-ਸੰਗ ਸਮਝਦਾ ਹੈ, ਉਸ ਦੇ ਅੰਦਰ ਉਸ ਦਾ ਡਰ ਪੈਦਾ ਹੁੰਦਾ ਹੈ (ਕਿ ਪ੍ਰਭੂ ਸਾਡੇ ਸਾਰੇ ਕੀਤੇ ਕਰਮਾਂ ਨੂੰ ਵੇਖ ਰਿਹਾ ਹੈ)।
If one sees the Presence of his Husband Lord near at hand, then he feels the Fear of God, O renunciate.
सहु हदूरि देखै तां भउ पवै बैरागीअड़े ॥
ਹੁਕਮੈਬੂਝੈਨਿਰਭਉਹੋਇਵਣਾਹੰਬੈ॥੨॥
ਇਸ ਡਰ ਦੀ ਬਰਕਤਿ ਨਾਲ ਮਨੁੱਖ ਉਸ ਪ੍ਰਭੂ ਦਾ) ਹੁਕਮ ਸਮਝਦਾ ਹੈ (ਭਾਵ, ਇਹ ਸਮਝਣ ਦੀ ਕੋਸ਼ਸ਼ ਕਰਦਾ ਹੈ ਕਿ ਸਾਨੂੰ ਜੀਵਾਂ ਨੂੰ ਕਿਵੇਂ ਜੀਊਣਾ ਚਾਹੀਦਾ ਹੈ) ਤਾਂ ਸੰਸਾਰਕ ਡਰਾਂ ਤੋਂ ਰਹਿਤ ਹੋ ਜਾਂਦਾ ਹੈ (ਕਿਉਂਕਿ ਰਜ਼ਾ ਨੂੰ ਸਮਝ ਕੇ ਸੰਸਾਰਕ ਡਰਾਂ ਵਾਲੇ ਕੰਮ ਕਰਨੇ ਛੱਡ ਦੇਂਦਾ ਹੈ) ॥੨॥
If he realizes the Hukam of the Lord's Command, then he becomes fearless. ||2||
हुकमै बूझै त निरभउ होइ वणाहंबै ॥२॥
ਹਰਿਪਾਖੰਡੁਕੀਜਈਬੈਰਾਗੀਅੜੇ
ਹੇ ਅੰਞਾਣ ਬੈਰਾਗੀ! (ਇਹ ਤੀਰਥ ਆਦਿਕ ਕਰ ਕੇ) ਪਰਮਾਤਮਾ ਨਾਲ ਠੱਗੀ ਨਾਹ ਕਰੀਏ,
Don't practice hypocrisy with the Lord, O renunciate!
हरि पाखंडु न कीजई बैरागीअड़े ॥
ਪਾਖੰਡਿਰਤਾਸਭੁਲੋਕੁਵਣਾਹੰਬੈ॥੩॥
ਸਾਰਾ ਜਗਤ (ਤੀਰਥ ਆਦਿਕ ਕਰਨ ਦੇ ਵਹਿਣ ਵਿਚ ਪੈ ਕੇ) ਪਖੰਡ ਵਿਚ ਰੁੱਝਾ ਪਿਆ ਹੈ ॥੩॥
The whole world is filled with hypocrisy. ||3||
पाखंडि रता सभु लोकु वणाहंबै ॥३॥
ਤ੍ਰਿਸਨਾਪਾਸੁਛੋਡਈਬੈਰਾਗੀਅੜੇ
ਹੇ ਅੰਞਾਣ ਬੈਰਾਗੀ! (ਪਖੰਡ-ਕਰਮ ਕੀਤਿਆਂ) ਤ੍ਰਿਸ਼ਨਾ ਖ਼ਲਾਸੀ ਨਹੀਂ ਕਰਦੀ,
Thirst and desire do not just go away, O renunciate.
त्रिसना पासु न छोडई बैरागीअड़े ॥
ਮਮਤਾਜਾਲਿਆਪਿੰਡੁਵਣਾਹੰਬੈ॥੪॥
ਸਗੋਂ ਮਾਇਆ ਦੀ ਮਮਤਾ ਸਰੀਰ ਨੂੰ ਸਾੜ ਦੇਂਦੀ ਹੈ ॥੪॥
The body is burning in the fire of worldly love and attachment. ||4||
ममता जालिआ पिंडु वणाहंबै ॥४॥
ਚਿੰਤਾਜਾਲਿਤਨੁਜਾਲਿਆਬੈਰਾਗੀਅੜੇ
ਹੇ ਅੰਞਾਣ ਬੈਰਾਗੀ! ਜੇ ਮਨੁੱਖ ਦਾ ਮਨ (ਤ੍ਰਿਸ਼ਨਾ ਮਮਤਾ ਵਲੋਂ) ਮਰ ਜਾਏ,
Anxiety is burned, and the body is burned, O renunciate,
चिंता जालि तनु जालिआ बैरागीअड़े ॥
ਜੇਮਨੁਮਿਰਤਕੁਹੋਇਵਣਾਹੰਬੈ॥੫॥
(ਤਾਂ ਉਹ ਸੱਚਾ ਬੈਰਾਗੀ ਬਣ ਜਾਂਦਾ ਹੈ, ਉਸ ਅਜਿਹੇ ਬੈਰਾਗੀ ਨੇ) ਚਿੰਤਾ ਸਾੜ ਕੇ ਸਰੀਰ (ਦਾ ਮੋਹ) ਸਾੜ ਲਿਆ ਹੈ ॥੫॥
only if one lets his mind become dead. ||5||
जे मनु मिरतकु होइ वणाहंबै ॥५॥
ਸਤਿਗੁਰਬਿਨੁਬੈਰਾਗੁਹੋਵਈਬੈਰਾਗੀਅੜੇ
(ਪਰ) ਹੇ ਅੰਞਾਣ ਬੈਰਾਗੀ! ਸਤਿਗੁਰੂ (ਦੀ ਸ਼ਰਨ ਆਉਣ) ਤੋਂ ਬਿਨਾ (ਹਿਰਦੇ ਵਿਚ) ਵੈਰਾਗ ਪੈਦਾ ਨਹੀਂ ਹੋ ਸਕਦਾ,
Without the True Guru, there can be no renunciation,
सतिगुर बिनु बैरागु न होवई बैरागीअड़े ॥
ਜੇਲੋਚੈਸਭੁਕੋਇਵਣਾਹੰਬੈ॥੬॥
ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ॥੬॥
even though all the people may wish for it. ||6||
जे लोचै सभु कोइ वणाहंबै ॥६॥
ਕਰਮੁਹੋਵੈਸਤਿਗੁਰੁਮਿਲੈਬੈਰਾਗੀਅੜੇ
ਹੇ ਅੰਞਾਣ ਬੈਰਾਗੀ! ਸਤਿਗੁਰੂ ਤਦੋਂ ਮਿਲਦਾ ਹੈ ਜੇ (ਪ੍ਰਭੂ ਦੀ) ਕਿਰਪਾ ਹੋਵੇ,
When God grants His Grace, one meets the True Guru, O renunciate,
करमु होवै सतिगुरु मिलै बैरागीअड़े ॥
ਸਹਜੇਪਾਵੈਸੋਇਵਣਾਹੰਬੈ॥੭॥
ਉਹ ਮਨੁੱਖ (ਫਿਰ) ਸਹਿਜੇ ਹੀ (ਵੈਰਾਗ) ਪ੍ਰਾਪਤ ਕਰ ਲੈਂਦਾ ਹੈ ॥੭॥
and automatically, intuitively finds that Lord. ||7||
सहजे पावै सोइ वणाहंबै ॥७॥
ਕਹੁਕਬੀਰਇਕਬੇਨਤੀਬੈਰਾਗੀਅੜੇ
ਕਬੀਰ ਆਖਦਾ ਹੈ- ਹੇ ਅੰਞਾਣ ਬੈਰਾਗੀ! (ਪਖੰਡ ਨਾਲ ਕੁਝ ਨਹੀਂ ਸੌਰਨਾ, ਪ੍ਰਭੂ ਅੱਗੇ) ਇਉਂ ਅਰਦਾਸ ਕਰ,
Says Kabeer, I offer this one prayer, O renunciate.
कहु कबीर इक बेनती बैरागीअड़े ॥
ਮੋਕਉਭਉਜਲੁਪਾਰਿਉਤਾਰਿਵਣਾਹੰਬੈ॥੮॥੧॥੮॥
'ਹੇ ਪ੍ਰਭੂ! ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ' ॥੮॥੧॥੮॥
Carry me across the terrifying world-ocean. ||8||1||8||
मो कउ भउजलु पारि उतारि वणाहंबै ॥८॥१॥८॥
WWW.GURBANI.WORLD
ਪਿਛਲਾ Share ਹੋਮ Save ਅਗਲਾ