ਰਾਜਨਕਉਨੁਤੁਮਾਰੈਆਵੈ॥
ਹੇ ਰਾਜਾ (ਦੁਰਜੋਧਨ)! ਤੇਰੇ ਘਰ ਕੌਣ ਆਵੇ? (ਮੈਨੂੰ ਤੇਰੇ ਘਰ ਆਉਣ ਦੀ ਖਿੱਚ ਨਹੀਂ ਹੋ ਸਕਦੀ)।
O king, who will come to you?
राजन कउनु तुमारै आवै ॥
ਐਸੋਭਾਉਬਿਦਰਕੋਦੇਖਿਓਓਹੁਗਰੀਬੁਮੋਹਿਭਾਵੈ॥੧॥ਰਹਾਉ॥
ਮੈਂ ਬਿਦਰ ਦਾ ਇਤਨਾ ਪ੍ਰੇਮ ਵੇਖਿਆ ਹੈ ਕਿ ਉਹ ਗ਼ਰੀਬ (ਭੀ) ਮੈਨੂੰ ਪਿਆਰਾ ਲੱਗਦਾ ਹੈ ॥੧॥ ਰਹਾਉ ॥
I have seen such love from Bidur, that the poor man is pleasing to me. ||1||Pause||
ऐसो भाउ बिदर को देखिओ ओहु गरीबु मोहि भावै ॥१॥ रहाउ ॥
ਹਸਤੀਦੇਖਿਭਰਮਤੇਭੂਲਾਸ੍ਰੀਭਗਵਾਨੁਨਜਾਨਿਆ॥
ਤੂੰ ਹਾਥੀ (ਆਦਿਕ) ਵੇਖ ਕੇ ਮਾਣ ਵਿਚ ਆ ਕੇ ਖੁੰਝ ਗਿਆ ਹੈਂ, ਪਰਮਾਤਮਾ ਨੂੰ ਭੁਲਾ ਬੈਠਾ ਹੈਂ।
Gazing upon your elephants, you have gone astray in doubt; you do not know the Great Lord God.
हसती देखि भरम ते भूला स्री भगवानु न जानिआ ॥
ਤੁਮਰੋਦੂਧੁਬਿਦਰਕੋਪਾਨੑੋਅੰਮ੍ਰਿਤੁਕਰਿਮੈਮਾਨਿਆ॥੧॥
ਇਕ ਪਾਸੇ ਤੇਰਾ ਦੁੱਧ ਹੈ, ਦੂਜੇ ਪਾਸੇ ਬਿਦਰ ਦਾ ਪਾਣੀ ਹੈ; ਇਹ ਪਾਣੀ ਮੈਨੂੰ ਅੰਮ੍ਰਿਤ ਦਿੱਸਦਾ ਹੈ ॥੧॥
I judge Bidur's water to be like ambrosial nectar, in comparison with your milk. ||1||
तुमरो दूधु बिदर को पानो अंम्रितु करि मै मानिआ ॥१॥
ਖੀਰਸਮਾਨਿਸਾਗੁਮੈਪਾਇਆਗੁਨਗਾਵਤਰੈਨਿਬਿਹਾਨੀ॥
(ਬਿਦਰ ਦੇ ਘਰ ਦਾ ਰਿੱਝਾ ਹੋਇਆ) ਸਾਗ (ਤੇਰੀ ਰਸੋਈ ਦੀ ਪੱਕੀ) ਖੀਰ ਵਰਗਾ ਮੈਨੂੰ (ਮਿੱਠਾ) ਲੱਗਦਾ ਹੈ, (ਕਿਉਂਕਿ ਬਿਦਰ ਦੇ ਕੋਲ ਰਹਿ ਕੇ ਮੇਰੀ) ਰਾਤ ਪ੍ਰਭੂ ਦੇ ਗੁਣ ਗਾਂਦਿਆਂ ਬੀਤੀ ਹੈ।
I find his rough vegetables to be like rice pudding; the night of my life passes singing the Glorious Praises of the Lord.
खीर समानि सागु मै पाइआ गुन गावत रैनि बिहानी ॥
ਕਬੀਰਕੋਠਾਕੁਰੁਅਨਦਬਿਨੋਦੀਜਾਤਿਨਕਾਹੂਕੀਮਾਨੀ॥੨॥੯॥
ਕਬੀਰ ਦਾ ਮਾਲਕ ਪ੍ਰਭੂ ਆਨੰਦ ਤੇ ਮੌਜ ਦਾ ਮਾਲਕ ਹੈ (ਜਿਵੇਂ ਉਸ ਨੇ ਕ੍ਰਿਸ਼ਨ-ਰੂਪ ਵਿਚ ਆ ਕੇ ਕਿਸੇ ਦੇ ਉੱਚੇ ਮਰਾਤਬੇ ਦੀ ਪਰਵਾਹ ਨਹੀਂ ਕੀਤੀ, ਤਿਵੇਂ) ਉਹ ਕਿਸੇ ਦੀ ਉੱਚੀ ਜਾਤ ਦੀ ਪਰਵਾਹ ਨਹੀਂ ਕਰਦਾ ॥੨॥੯॥
Kabeer's Lord and Master is joyous and blissful; He does not care about anyone's social class. ||2||9||
कबीर को ठाकुरु अनद बिनोदी जाति न काहू की मानी ॥२॥९॥
WWW.GURBANI.WORLD